ਸੈਸ਼ਨ ਹਾਊਸ ਪਟਿਆਲਾ ਵਿੱਚ ਤੀਆਂ ਦਾ ਤਿਉਹਾਰ ਪੂਰੇ ਜ਼ੋਸ਼ ਨਾਲ ਮਨਾਇਆ ਗਿਆ
ਪਟਿਆਲਾ, 28 ਜੁਲਾਈ,2022
ਪੰਜਾਬ ਵਿੱਚ ਹਰ ਸਾਲ ਤੀਆਂ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਇਹ ਤਿਉਹਾਰ ਮਾਨਸੂਨ ਦਾ ਸਵਾਗਤ ਕਰਨ ਲਈ ਮਨਾਇਆ ਜਾਂਦਾ ਹੈ । ਪੰਜਾਬੀ ਤੀਆਂ ਨੂੰ ਮੌਸਮੀ ਤਿਉਹਾਰ ਮੰਨਦੇ ਹਨ । ਇਸ ਮੌਕੇ ਸੋਨਿਕਾ ਮੰਗਲਾ ਪਤਨੀ ਤਰਸੇਮ ਮੰਗਲਾ, ਜਿਲਾ ਅਤੇ ਸੈਸ਼ਨਜ਼ ਜੱਜ, ਪਟਿਆਲਾ ਦੀ ਰਹਿਨੁਮਾਈ ਹੇਠ ਸੈਸ਼ਨ ਹਾਊਸ ਪਟਿਆਲਾ ਵਿੱਚ ਤੀਆਂ ਦਾ ਤਿਉਹਾਰ ਪੂਰੇ ਜ਼ੋਸ਼ ਨਾਲ ਮਨਾਇਆ ਗਿਆ । ਸਮਾਗਮ ਵਿੱਚ ਸਮੂਹ ਮਹਿਲਾ ਜੂਡੀਸ਼ੀਅਲ ਅਫਸਰਾਂਨ ਅਤੇ ਪਟਿਆਲਾ ਸੈਸ਼ਨਜ਼ ਡਿਵੀਜ਼ਨ ਦੇ ਜੂਡੀਸ਼ੀਅਲ ਅਫਸਰਾਂਨ ਦੀਆਂ ਪਤਨੀਆਂ ਨੇ ਸ਼ਮੂਲੀਅਤ ਕੀਤੀ ।
ਉਨਾਂ ਵਲੋਂ ਲੋਕ ਨਾਚ ਜਿਵੇਂ ਗਿੱਧਾ ਪਾਇਆ ਗਿਆ ਅਤੇ ਰੁੱਖਾਂ ਨਾਲ ਬੰਨੇ ਝੂਲਿਆਂ ਦਾ ਆਨੰਦ ਲਿਆ । ਇਸ ਦੌਰਾਨ ਉਨਾਂ ਵਲੋਂ ਗੀਤ ਵੀ ਗਾਏ ਗਏ । ਇਸ ਮੌਕੇ ਸੋਨਿਕਾ ਮੰਗਲਾ ਨੇ ਪੰਜਾਬ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ।ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ਸਦੀਆਂ ਤੋਂ ਤੀਆਂ ਵਰਗੇ ਤਿਉਹਾਰ ਜਿਵੇਂ ਕਿ ਵਿਸਾਖੀ, ਲੋਹੜੀ, ਹੋਲੀ ਆਦਿ ਮਨਾਏ ਜਾਂਦੇ ਹਨ । ਸਾਨੂੰ ਇਨਾਂ ਤਿਉਹਾਰਾਂ ਨੂੰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ ਤਾਂ ਕਿ ਇਨਾਂ ਰਾਂਹੀ ਆਪਣਾ ਸਭਿਆਚਾਰ ਅਤੇ ਵਿਰਸਾ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚ ਸਕੇ ।