‘ਸੋਹਣਾ ਰੂਪਨਗਰ, ਸਾਫ਼ ਰੂਪਨਗਰ’ ਡੀਸੀ ਰੂਪਨਗਰ ਦਾ ਅਭਿਆਨ, ਇੱਕ ਨਿਮਾਣਾ ਜਿਹਾ ਉਪਰਾਲਾ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦਾ ਵੀ
ਬਹਾਦਰਜੀਤ ਸਿੰਘ/ਰੂਪਨਗਰ,20 ਮਈ,2025
ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ, ਅਤੇ ਉਹਨਾਂ ਦੇ ਹਮਸਫਰ ਮੈਡਮ ਤਾਨੀਆ ਬੈਂਸ ਦਾ ਰੂਪਨਗਰ ਜ਼ਿਲ੍ਹੇ ਨੂੰ ਭਾਰਤ ਦਾ ਸੋਹਣਾ ਅਤੇ ਸਾਫ਼ ਜ਼ਿਲ੍ਹਾ ਬਣਾਉਣ ਦਾ ਸੁਪਨਾ ਅਤੇ ਉਸ ਸੁਪਨੇ ਨੂੰ ਸਾਕਾਰ ਕਰਨ ਹਿੱਤ ਪ੍ਰਸ਼ਾਸ਼ਨ ਦੀਆਂ ਜ਼ਿੰਮੇਵਾਰੀਆਂ ਵਾ^ਕਮਾਲ ਤਰੀਕੇ ਨਾਲ ਨਿਭਾਉਣ ਦੇ ਨਾਲ^ਨਾਲ ਇਸ ਜ਼ਿਲੇ ਨੂੰ ਇਸ ਦੀ ਭੁਗੋਲਿਕ, ਇਤਿਹਾਸਕ ਅਤੇ ਗੁਰੂਆਂ ਪੀਰਾਂ ਦੀ ਧਰਤੀ ਹੋਣ ਕਾਰਨ ਨਿਖਾਰ ਲਿਆਉਣ ਹਿੱਤ ਸਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਟੀਮ ਦੇ ਸਹਿਯੋਗ ਨਾਲ ਜੋ ਟੀਚਾ ਮਿੱਥਿਆ ਗਿਆ ਹੈ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਉਸ ਦਾ ਇੱਕ ਭਾਗ ਹੈ।
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੁਆਰਾ ਮੋਰਿੰਡਾ ਰੋਡ ਅਤੇ ਚਮਕੌਰ ਸਾਹਿਬ ਰੋਡ ਤੇ ਅਕੈਡਮੀ ਦੇ ਨਾਲ ਲੱਗਦੀਆਂ ਸੜਕਾਂ ਦੀ ਸਫ਼ਾਈ ਅਤੇ 30 ਦੇ ਕਰੀਬ ਸਟਰੀਟ ਲਾਈਟਾਂ ਦੇ ਪੋਲ ਦੁਬਾਰਾ ਸੀਮਿੰਟ ਬਜਰੀ ਵਿੱਚ ਲਗਾਏ ਗਏ ਹਨ। ਉਹਨਾਂ ਨੂੰ ਪੈਂਟ ਆਦਿ ਕਰਵਾਉਣ ਤੋਂ ਮਗਰੋਂ ਸਾਰੀ ਵਾਇਰਿੰਗ ਕਰਵਾ ਕੇ ਫਲਡ ਲਾਈਟਸ ਲਗਾਈਆਂ ਗਈਆਂ ਹਨ ਤਾਂ ਜੋ ਰਾਤ ਦੇ ਸਮੇਂ ਇਸ ਪਾਸੇ ਤੋਂ ਗੁਜਰਣ ਵਾਲੇ ਸ਼ਹਿਰੀ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋਣ। ਸਰਹਿੰਦ ਨਹਿਰ ਵਾਲੇ ਪਾਸੇ ਸੜਕ ਦੇ ਪਾਣੀ ਦੇ ਨਿਕਾਸ ਲਈ ਨਾਲਾ ਬਣਾਇਆ ਗਿਆ ਹੈ ਤੇ ਉਸ ਦੇ ਉਪਰ ਸੀਮੰਟ ਦੀਆਂ ਬੁਰਜੀਆਂ ਬਣਾ ਕੇ ਰਾਤ ਨੂੰ ਚਮਕਣ ਵਾਲੀ ਲਾਲ ਅਤੇ ਪੀਲੀ ਟੇਪ ਲਗਾਈ ਜਾ ਰਹੀ ਹੈ।
ਮੋਰਿੰਡਾ ਰੋਡ ਤੇ ਗਿਲਕੋ ਵੈਲੀ ਦੇ ਗੇਟ ਦੇ ਸਾਹਮਣੇ ਦਾ ਸੁੰਦਰੀਕਰਣ ਕੀਤਾ ਜਾ ਰਿਹਾ ਹੈ ਜਿਸ ਤਹਿਦ ਟਾਇਲਾਂ ਨੂੰ ਦੁਬਾਰਾ ਸੀਮਿੰਟ ਵਿੱਚ ਲਗਾਇਆ ਗਿਆ ਹੈ। ਨਵੇਂ ਸੀਮਿੰਟ ਦੇ ਬਣੇ ਬੈਂਚ ਲਗਾਏ ਗਏ ਹਨ ਤਾਂ ਜੋ ਉਮਰ^ਦਰਾਜ਼ ਸੈਰ ਕਰਦੇ ਸਮੇਂ ਲੋੜ ਪੈਣ ਤੇ ਬੈਠ ਸਕਣ। ਚਾਰੇ ਪਾਸੇ ਰੰਗ^ਰੋਗਨ ਕਰਵਾਇਆ ਗਿਆ ਹੈ। ਸੋਲਰ ਲਾਈਟਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਇਸ ਦੇ ਨਾਲ^ਨਾਲ ਅਕੈਡਮੀ ਦੇ ਸਾਹਮਣੇ ਅਤੇ ਸਰਹੰਦ ਨਹਿਰ ਵਾਲੇ ਪਾਸੇ ਲਾਇਸੈਂਸਡ ਕੈਮਰੇ ਵੀ ਲਗਵਾਏ ਗਏ ਹਨ ਤਾਂ ਜੋ ਬੁਰੀ ਪ੍ਰਵਿਰਤੀ ਵਾਲੇ ਲੋਕ ਆਮ ਸ਼ਹਿਰੀਆਂ ਨੂੰ ਆਪਣਾ ਨਿਸ਼ਾਨਾ ਨਾ ਬਣਾ ਸਕਣ।
ਯਾਦ ਰਹੇ ਕਿ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੋਪੜ^ਮੋਰਿੰਡਾ ਰੋਡ ਤੇ ਪੈਂਦੇ ਚੌਂਕ ਦਾ ਰੱਖ–ਰਖਾਵ ਕਰਨ ਦੇ ਨਾਲ^ਨਾਲ ਰੋਪੜ^ਨਵਾਂ ਸ਼ਹਿਰ ਬਾਈਪਾਸ ਤੇ ਸਾਹਿਬਜ਼ਾਦਾ ਅਜੀਤ ਸਿੰਘ ਚੌਂਕ ਦਾ ਨਵਿਨੀਕਰਨ ਕਰਕੇ ਉਸ ਦਾ ਵੀ ਰੱਖ–ਰਖਾਵ ਕਰ ਰਹੀ ਹੈ।
ਰੋਪੜ^ਨਵਾਂ ਸ਼ਹਿਰ ਬਾਈਪਾਸ ਤੇ ਸਾਹਿਬਜ਼ਾਦਾ ਅਜੀਤ ਸਿੰਘ ਚੌਂਕ ਤੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵੱਲੋਂ ਸ਼ਹੀਦਾ ਦੇ ਸਤਿਕਾਰ ਵੱਜੋਂ ਸਰਹੰਦੀ ਇੱਟ ਨਾਲ ਇਤਿਹਾਸ ਯਾਦ ਕਰਵਾਉਣ ਹਿੱਤ ਇੱਕ ਮੋਨੂਮੈਂਟ ਬਣਾਇਆ ਗਿਆ ਹੈ ਅਤੇ ਲਾਇਟਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਪ੍ਰੰਤੂ ਇਸੇ ਚੌਂਕ ਤੇ ਟ੍ਰੈਫਿਕ ਲਾਈਟਾਂ ਪਿਛਲੇ ਦੋ ਸਾਲਾਂ ਤੋਂ ਬੰਦ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੀH ਡਬਲਿਊH ਡੀH ਵਿਭਾਗ ਨੂੰ ਬੇਨਤੀ ਹੈ ਕਿ ਇਸ ਚੌਂਕ ਤੇ ਟ੍ਰੈਫਿਕ ਲਾਈਟਾਂ ਜਲਦ ਤੋਂ ਜਲਦ ਬਹਾਲ ਕੀਤੀਆਂ ਜਾਣ ਤਾਂ ਜੋ ਦੁਰਘਟਨਾਵਾਂ ਤੋਂ ਬਚਾਉ ਹੋ ਸਕੇ ਅਤੇ ਜ਼ਿਲ੍ਹਾ ਰੂਪਨਗਰ ਸਹੂਲਤਾਂ ਅਤੇ ਸਫ਼ਾਈ ਦੇ ਅਧਾਰ ਤੇ ਭਾਰਤ ਦਾ ਇੱਕ ਵਿਲੱਖਣ ਜ਼ਿਲਾ ਬਣਾਇਆ ਜਾ ਸਕੇ।
