ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਬੈਂਕਾਂ ਵਿੱਚ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਕੀਤੀ ਜਾਵੇਗੀ ਪਬਲਿਕ ਡੀਲਿੰਗ- ਜਿ਼ਲ੍ਹਾ ਮੈਜਿਸਟਰੇਟ
ਸ੍ਰੀ ਮੁਕਤਸਰ ਸਾਹਿਬ, 14 ਮਈ
ਐਮ.ਕੇ.ਅਰਾਵਿੰਦ ਕੁਮਾਰ ਜਿ਼ਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਦੇ ਹੁਕਮਾਂ ਅਨੁਸਾਰ ਜਿ਼ਲ੍ਹੇ ਵਿੱਚ ਕਰਫਿਊ ਲੱਗਾ ਹੋਇਆ ਹੈ,ਇਹਨਾਂ ਹੁਕਮਾਂ ਦੀ ਲਗਾਤਾਰਤਾ ਵਿੱਚ ਹੁਣ ਬੈਂਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਬੈਂਕ ਸਵੇਰੇ 9.00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੱਕ ਪਬਲਿਕ ਡੀਲਿੰਗ ਕਰਨਗੇ ਅਤੇ ਉਸ ਉਪਰੰਤ ਬੈਂਕ ਦੇ ਸਟਾਫ ਵਲੋਂ 4.00 ਵਜੇ ਤੱਕ ਆਪਣਾ ਪੈਡਿੰਗ ਕੰਮ ਨਿਪਟਾਉਣਗੇ।

ਉਹਨਾਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਬੈਂਕਾਂ ਵਿੱਚ ਲੋਕਾਂ ਦੀ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਸਾਫ ਸਫਾਈ ਅਤੇ ਸੈਨੀਟਾਈਜਰ ਦਾ ਉਚਿਤ ਪ੍ਰਬੰਧ ਕੀਤਾ ਜਾਵੇ।
