ਸ੍ਰੀ ਮੁਕਤਸਰ ਸਾਹਿਬ ਦੇ 15 ਚੋਂ 8 ਸੇਵਾ ਕੇਂਦਰਾਂ ਦਾ ਕੰਮ ਹੋਇਆ ਸ਼ੁਰੂ; ਸਵੇਰੇ 9 ਵਜੇ ਤੋਂ 3 ਵਜੇ ਤੱਕ ਖੁੱਲਣਗੇ ਇਹ ਸੇਵਾ ਕੇਂਦਰ
ਸ੍ਰੀ ਮੁਕਤਸਰ ਸਾਹਿਬ 11 ਮਈ :
ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਕੁੱਲ 15 ਸੇਵਾ ਕੇਂਦਰਾਂ ਵਿੱਚੋਂ 8 ਕੇਂਦਰਾਂ ਵਿਖੇ ਸੇਵਵਾਂ ਮੁੜ ਤੋਂ ਸੁਚਾਰੂ ਢੰਗ ਨਾਲ ਅੱਜ ਸ਼ੁਰੂ ਕਰ ਦਿੱਤੀਆਂ ਗਈਆਂ ਹਨ ।
ਜਿ਼ਲਾ ਵਾਸੀ ਹੁਣ ਆਪਣੀ ਲੋੜ ਮੁਤਾਬਕ ਇੱਨ੍ਹਾਂ ਕੇਂਦਰਾਂ ਵਿਖੇ ਪਹੁੰਚ ਕਰ ਕੇ ਆਪਣੀ ਲੋੜ ਅਨੁਸਾਰ ਅਰਜ਼ੀਆਂ ਦੇ ਕੇ ਆਪਣੇ ਕੰਮ ਕਰਵਾ ਸਕਦੇ ਹਨ ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡੀ ਸੀ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਐਮ ਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਭਾਵੇਂ ਕਿ ਇੱਨ੍ਹਾਂ ਕੇਂਦਰਾਂ ਵਿਖੇ ਸੇਵਾਵਾਂ ਸ਼ੁਰੂ ਕਰਨ ਦੇ ਹੁਕਮ ਉਨ੍ਹਾਂ ਦੇ ਦਫਤਰ ਵੱਲੋਂ ਜਾਰੀ ਕੀਤੇ ਗਏ ਹਨ ਪਰੰਤੂ ਹਰ ਆਮ ਅਤੇ ਖਾਸ ਨੂੰ ਇਹ ਸਖਤ ਹਦਾਇਤ ਹੈ ਕਿ ਉਹ ਬਿਨਾਂ ਮਾਸਕ ਜਾਂ ਸ਼ਰੀਰਕ ਦੂਰੀ ਦੇ ਇਨ੍ਹਾਂ ਕੇਂਦਰਾਂ ਵਿੱਚ ਪ੍ਰਵੇਸ਼ ਨਾ ਕਰਨ ਦਿੱਤਾ ਜਾਵੇ।
ਇਨ੍ਹਾਂ ਕੇਂਦਰਾਂ ਵਿਖੇ ਆਪਣੀਆਂ ਅਰਜ਼ੀਆਂ ਦੇਣ ਵਾਲਾ ਹਰ ਵਿਅਕਤੀ ਮਾਸਕ ਪਹਿਨਣਾ ਯਕੀਨੀ ਬਣਾਏਗਾ ਅਤੇ ਇੱਕ ਦੂਜੇ ਤੋਂ ਉੱਚਿਤ ਦੂਰੀ ਬਣਾਈ ਰੱਖੇਗਾ ਤਾਂ ਜੋ ਕੋਵਿਡ 19 ਮਹਾਮਾਰੀ ਦੇ ਪਕੋਪ ਤੋਂ ਬਚਿਆ ਜਾ ਸਕੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿਖੇ ਹੱਥਾਂ ਨੂੰ ਸਾਫ ਰੱਖਣ ਲਈ ਸੈਨੀਟਾਈਜ਼ਰ ਉਪਲਬਧ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਇਥੇ ਆਉਣ ਵਾਲਾ ਅਤੇ ਕੰਮ ਕਰਨ ਵਾਲਾ ਹਰ ਵਿਅਕਤੀ ਆਪਣੇ ਹੱਥ ਨੂੰ ਸੈਨੀਟਾਈਜ਼ ਯਾਨੀ ਸਾਫ ਰੱਖ ਸਕੇ ।
ਇਹ ਕੇਂਦਰ ਸਵੇਰੇ 9 ਤੋਂ 3 ਵਜੇ ਤੱਕ ਖੁੱਲਿਆ ਕਰਣਗੇ ਜਿਨ੍ਹਾਂ ਵਿੱਚ 153 ਵੱਖ ਵੱਖ ਕਿਸਮ ਦੇ ਕੰਮਾਂ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ।
ਜਿਨ੍ਹਾਂ ਕੇਂਦਰਾਂ ਨੂੰ ਅੱਜ ਸ਼ੁਰੂ ਕੀਤਾ ਗਿਆ ਹੈ ਉਨ੍ਹਾਂ ਵਿੱਚ ਡੀ ਸੀ ਦਫਤਰ ਸ਼੍ਰੀ ਮੁਕਤਸਰ ਸਹਿਬ, ਨਵੀਂ ਦਾਣਾ ਮੰਡੀ ਮੁਕਤਸਰ, ਬਰੀਵਾਲਾ, ਐਸ ਡੀ ਐਮ ਦਫਤਰ ਮਲੋਟ, ਨਗਰ ਕੌਂਸਲ ਮਲੋਟ, ਐਸ ਡੀ ਐਮ ਦਫਤਰ ਗਿੱਦੜਬਾਹਾ, ਨਗਰ ਕੌਂਸਲ ਗਿੱਦੜਬਾਹਾ ਅਤੇ ਤਹਿਸੀਲ ਲੰਬੀ ਵਿਖੇ ਸਥਿਤ ਕੇਂਦਰ ਸ਼ਾਮਲ ਹਨ । ਇਸ ਮੌਕੇ ਤੇ ਸ੍ਰੀਮਤੀ ਨਿਰਮਲਜੀਤ ਕੌਰ ਡੀ.ਟੀ.ਸੀ,ਸ੍ਰੀ ਅਮਨਦੀਪ ਸਿੰਘ ਡੀ.ਈ.ਜੀ.ਸੀ ਅਤੇ ਸ੍ਰੀ ਮਨਿੰਦਰ ਸਿੰਘ ਜਿ਼ਲ੍ਹਾ ਸੇਵਾ ਕੇਂਦਰ ਨੇ ਦੱਸਿਆਂ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਜਿ਼ਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ ਅਤੇ ਸੇਵਾ ਕੇਂਦਰਾਂ ਵਿੱਚ ਸਾਫ ਸਫਾਈ ਅਤੇ ਸੈਨੀਟਾਈਜਰ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ।