ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸਾਲ 2020 ਦੌਰਾਨ ਡੈਪੋ ਤਹਿਤ ਨਸ਼ਿਆਂ ਖਿਲਾਫ ਵਿੱਢੀ ਸਫਲ ਮੁਹਿੰਮ- ਐਸ.ਐਸ.ਪੀ

264

ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸਾਲ 2020 ਦੌਰਾਨ ਡੈਪੋ ਤਹਿਤ ਨਸ਼ਿਆਂ ਖਿਲਾਫ ਵਿੱਢੀ ਸਫਲ ਮੁਹਿੰਮ- ਐਸ.ਐਸ.ਪੀ

ਸ੍ਰੀ ਮੁਕਤਸਰ ਸਾਹਿਬ, 

ਸਾਲ 2020 ਦੌਰਾਨ ਜ਼ਿਲਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਨੇ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਡੈਪੋ ਮਿਸ਼ਨ ਤਹਿਤ ਜ਼ਿਲੇ ਦੇ ਲੋਕਾਂ ਨਾਲ ਸਾਂਝ ਪਾਈ ਉਥੇ ਹੀ ਇਸ ਵੱਲੋਂ ਨਸ਼ਿਆਂ ਖਿਲਾਫ ਵੀ ਕਾਰਗਾਰ ਮੁਹਿੰਮ ਤਹਿਤ ਅਨੇਕਾਂ ਪ੍ਰਾਪਤੀਆਂ ਕੀਤੀਆਂ ਗਈਆਂ।

ਮਾਨਯੋਗ  ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਵਧਾਉਂਦਿਆਂ ਨਸ਼ਿਆਂ ਖਿਲਾਫ ਜਿੱਥੇ ਵੱਡੀ ਜਨ ਜਾਗ੍ਰਿਤੀ ਲਈ ਕੰਮ ਕੀਤਾ ਉਥੇ ਹੀ ਟੈ੍ਰਫਿਕ ਨਿਯਮਾਂ ਬਾਰੇ ਵੀ ਚੇਤਨਾ ਲਹਿਰ ਚਲਾਈ। ਇਸ ਕੰਮ ਲਈ ਪੁਲਿਸ ਵੱਲੋਂ ਵਿਸੇਸ਼ ਪੁਲਿਸ ਟੀਮਾਂ ਗਠਿਤ ਕੀਤੀਆਂ ਗਈਆਂ ਜੋ ਕਿ ਹਰ ਰੋਜ਼ ਦਿਨ/ਰਾਤ ਸਮੇਂ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਜਾ ਕੇ ਪੋ੍ਰਜੈਕਟਰ ਰਾਹੀਂ ਜਨ ਜਾਗਰੂਕਤਾ ਦੀਆਂ ਫਿਲਮਾਂ ਵਿਖਾਉਂਦੇ ਹਨ ਅਤੇ ਲੋਕਾਂ ਨੂੰ ਅਤੇ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਰਾਂ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਉਨਾਂ ਦੀ ਪਹਿਚਾਣ ਗੁਪਤ ਰੱਖਦਿਆਂ ਉਨਾਂ ਨੂੰ ਇਲਾਜ ਲਈ ਨਸ਼ਾ ਮੁਕਤੀ ਕੇਂਦਰ ਵਿਚ ਵੀ ਪੁਲਿਸ ਵੱਲੋਂ ਭੇਜਿਆ ਜਾਂਦਾ ਹੈ ਅਤੇ ਇੰਨਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ।

ਇਹ ਸਾਲ ਸ੍ਰੀ ਮੁਕਤਸਰ ਸਾਹਿਬ ਪੁਲਿਸ ਲਈ ਇੱਕ ਨਵੀਂ ਚੁਨੌਤੀ ਲੈ ਕੇ ਆਇਆ ਕਿੳਂੁਕਿ ਅਮਨ ਕਾਨੂੰਨ ਵਿਵਸਥਾ ਮੁੱਦਿਆਂ ਤੋਂ ਇਲਾਵਾ ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੇ ਰੂਪ ਵਿੱਚ ਇਕ ਅਦ੍ਰਿਸ਼ਟ ਦੁਸ਼ਮਣ ਨਾਲ ਨਜਿੱਠਣਾ ਪੈਣਾ ਸੀ ਪਰ  ਡੀ.ਸੁਡਰਵਿਲੀ ਐਸ.ਐਸ.ਪੀ ਜੀ ਅਗਵਾਈ ਵਿੱਚ ਪੁਲਿਸ ਨੇ ਕਰੋਨਾ ਵਾਇਰਸ ਅਤੇ ਸਮਾਜ ਵਿਰੋਧੀ ਅਨਸਰਾਂ ਦੋਵਾਂ ਤੋਂ ਲੋਕਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਅਤੇ ਕਰੋਨਾ ਸੰਕਟ ਸਮੇਂ ਲੋਕਾਂ ਦੀ ਸੇਵਾ ਕਰਨ ਲਈ ਫਰੰਟ ਲਾਇਨ ਵਿੱਚ ਕੰੰਮ ਕੀਤਾ ਅਤੇ ਆਤਮ ਵਿਸ਼ਵਾਸ਼ ਨਾਲ ਨਵੀਂ ਜਿੰਮੇਵਾਰੀ ਨੂੰ ਸੰਭਾਲਦਿਆਂ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਇਸ ਬਿਮਾਰੀ ਨਾਲ ਟਾਕਰਾ ਕੀਤਾ।

ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਪੁਲਿਸ ਵੱਲੋਂ ਆਪਣੇ ਪਰਿਵਾਰਾਂ ਦੀ ਜਾਨਾਂ ਜੋਖਮ ਵਿੱਚ ਪਾ ਕੇ  ਤਾਲਾਬੰਦੀ ਇੰਨ ਬਿੰਨ ਲਾਗੂ ਕਰਨ ਵਿੱਚ ਸਭ ਤੋਂ ਅੱਗੇ ਰਹੀ ਅਤੇ ਗਰਮੀ ਅਤੇ ਹੁਣ ਕੜਾਕੇ ਦੀ ਠੰਡ ਵਿੱਚ ਲੋਕਾਂ ਦੀ ਜਾਨ ਬਚਾਉਣ ਅਤੇ ਲੋਕਾਂ ਦੀ ਸੁਰੱਖਿਆਂ ਲਈ ਰਾਤ ਦਿਨ ਆਪਣੀ ਡਿਊਟੀ ਕਰਦਿਆਂ ਪਹਿਲਾ ਤਾਲਾਬੰਦੀ ਅਤੇ ਹੁਣ ਨਾਇਟ ਕਰਫਿਊ ਸਫਲਤਾਪੂਰਵਕ ਲਾਗੂ ਕੀਤਾ।

ਜਿਲ੍ਹਾਂ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਸਿਰਫ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਜਾਂ ਤਾਲਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਤੱਕ ਸੀਮਿਤ ਨਹੀ ਸੀ ਸਗੋ ਇਸ ਸੰਕਟ ਦੀ ਘੜੀ ਵਿੱਚ ਪੁਲਿਸ ਵੱਲੋਂ ਕਈ ਕੰਮ ਕੀਤੇ ਗਏ ਅਤੇ ਇਸੇ ਮੁਸ਼ਕਲ ਘੜੀ ਵਿੱਚ ਲੋਕਾਂ ਦੀ ਸਹਾਇਤਾ ਲਈ  ਤਾਲਾਬੰਦੀ ਵਿੱਚ ਫਸੇ ਲੋੜਵੰਦ ਲੋਕਾਂ ਨੂੰ ਦਵਾਈਆਂ, ਕਰਿਆਨਾ, ਦੁੱਧ ਅਤੇ ਹੋਰ ਜਰੂਰਤ ਦੀਆਂ ਚੀਜ਼ਾ ਮੁਹੱਈਆਂ ਕਰਾੳਣ ਤੋਂ ਲੈ ਕੇ ਬੱਚਿਆਂ ਦੇ ਜਨਮਦਿਨ ਮਨਾ ਕੇ ਲੋਕਾਂ ਨੂੰ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾਈ ਤਾਲਾਬੰਦੀ ਦੌਰਾਨ ਪੁਲਿਸ ਵੱਲੋਂ ਵਿਅਕਤੀ ਦੀ ਮੌਤ ਹੋਣ ਉਪਰੰਤ ਪੁਲਿਸ ਵੱਲੋਂ ਖੁਦ ਉਹਨਾਂ ਦੇ ਧਰਮ ਦੀਆਂ ਰੀਤੀ ਰਵਾਜਾ ਮੁਤਾਬਿਕ ਮਿੱਟੀਯਾਬ ਕਰਵਾਇਆ ਗਿਆ ਅਤੇ ਜਰੂਰਤਮੰਦ ਪਰਿਵਾਰਾਂ ਦੇ ਘਰ ਜਾ ਕੇ ਮਲਮ ਪੱਟੀ ਵੀ ਕੀਤੀ।

ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸਾਲ 2020 ਦੌਰਾਨ ਡੈਪੋ ਤਹਿਤ ਨਸ਼ਿਆਂ ਖਿਲਾਫ ਵਿੱਢੀ ਸਫਲ ਮੁਹਿੰਮ- ਐਸ.ਐਸ.ਪੀ

ਡੀ.ਸੁਡਰਵਿਲੀ ਆਈ.ਪੀ.ਐਸ ਜੀ ਆਖਦੇ ਹਨ ਕਿ ਇਸ ਤਰਾਂ ਲੋਕਾਂ ਨਾਲ ਪੁਲਿਸ ਦਾ ਸਿੱਧਾ ਰਾਬਤਾ ਜੁੜਦਾ ਹੈ ਅਤੇ ਲੋਕ ਪੁਲਿਸ ਨੂੰ ਆਪਣੀ ਮਦਦਗਾਰ ਸਮਝਦੇ ਹੋਏ ਪੁਲਿਸ ਨੂੰੂ ਨਸ਼ਾ ਤਸਕਰਾਂ ਸਬੰਧੀ ਸੂਚਨਾ ਵੀ ਦਿੰਦੇ ਹਨ ਅਤੇ ਪੁਲਿਸ ਪ੍ਰਤੀ ਲੋਕਾਂ ਦੇ ਨਜਰੀਏ ਵਿਚ ਵੀ ਬਦਲਾਅ ਆ ਰਿਹਾ ਹੈ। ਇਸੇ ਤਰਾਂ ਸਕੂਲਾਂ ਕਾਲਜਾਂ ਸਮੇਤ ਹੋਰ ਮਹੱਤਵਪੂਰਨ ਥਾਂਵਾਂ ਤੇ ਗਠਿਤ ਕੀਤੀ ਪੁਲਿਸ ਟੀਮ ਵੱਲੋਂ ਸਾਲ ਦੌਰਾਨ 476 ਸੈਮੀਨਾਰ ਲਗਾ ਕੇ ਟੈ੍ਰਫਿਕ, ਨਸ਼ਿਆਂ ਅਤੇ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀ ਵਰਤਨ ਸਬੰਧੀ ਚੇਤਨਾ ਪੈਦਾ ਕੀਤੀ ਗਈ। ਇਸੇ ਤਰਾਂ ਪੁਲਿਸ ਵੱਲੋਂ ਇਕ ਵਟਸਅੱਪ ਨੰਬਰ 80549-42100 ਵੀ ਸਾਲ ਦੌਰਾਨ ਜਾਰੀ ਕੀਤਾ ਗਿਆ ਜਿੱਥੇ ਕੋਈ ਵੀ ਨਾਗਰਿਕ ਨਸ਼ਿਆਂ ਸਬੰਧੀ ਜਾਂ ਕੋਈ ਜਾਣਕਾਰੀ ਗੁਪਤ ਸੂਚਨਾਂ ਸਿੱਧੇ ਐਸ.ਐਸ.ਪੀ. ਨਾਲ ਸਾਂਝੀ ਕਰ ਸਕਦਾ ਹੈ।ਇਸ ਸਾਲ ਦੌਰਾਨ ਕਰੋਨਾ ਵਾਇਰਸ ਬਿਮਾਰੀ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਦੇਂ ਹੋਏ  ਡੀ.ਸੁਡਰਵਿਲੀ ਐਸ.ਐਸ.ਪੀ ਜੀ ਵੱਲੋਂ ਲੋਕਾਂ ਨਾਲ ਆਨ-ਲਾਇਨ ਯੂਮ ਐਪ ਰਾਂਹੀ ਖੁੱਦ ਗੱਲ ਬਾਤ ਕੀਤੀ ਅਤੇ ਉਨ੍ਹਾਂ ਦੇ ਪੁਰਣੇ ਮੁਕੱਦਮਿਆਂ ਦੀ ਸੁਣਵਾਈ ਕਰਦਿਆਂ ਮੌਕੇ ਪਰ ਹੀ ਮੁੱਕਦਿਆਂ ਸਬੰਧੀ ਬਣਦੀ ਕਾਰਵਾਈ ਕਰਵਾਈ ਗਈ ਅਤੇ ਲੋਕਾਂ ਦੀ ਸੁਰੱਖਿਆਂ ਨੂੰ ਵੇਖਦੇ ਹੋਏ ਡਰੋਨ ਅਤੇ ਸ਼ਹਿਰ ਅੰਦਰ ਗੁਪਤ ਕੈਮਰੇ ਲਗਾ ਕੇ ਸ਼ਹਿਰ ਅੰਦਰ ਚੱਪੇ ਚੱਪੇ ਨੇ ਨਿਗ੍ਹਾ ਰੱਖ ਕੇ ਸ਼ਰਾਰਤੀ ਅਨਸਰਾਂ ਤੇ ਨਿਕੇਲ ਕੱਸੀ ।

ਦੂਜੇ ਪਾਸੇ ਪੁਲਿਸ ਵੱਲੋਂ ਨਸ਼ਿਆਂ ਦੀ ਸਪਲਾਈ ਲਾਇਨ ਤੋੜਨ ਲਈ ਵੀ ਸਾਲ 2020 ਦੌਰਾਨ ਪੂਰੀ ਚੌਕਸੀ ਰੱਖਦਿਆਂ ਐਨ.ਡੀ.ਪੀ.ਐਸ. ਐਕਟ ਤਹਿਤ ਕੁੱਲ 276 ਮਾਮਲੇ ਦਰਜ ਕੀਤੇ ਗਏ ਅਤੇ 384 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ.  ਡੀ.ਸੁਡਰਵਿਲੀ ਆਈ.ਪੀ.ਐਸ ਜੀ ਨੇ ਦੱਸਿਆ ਕਿ ਸਾਲ ਦੌਰਾਨ 4.240 ਕਿਲੋ ਅਫੀਮ,498.980 ਕਿਲੋ ਪੋਸਤ, 0.942ਗ੍ਰਾਮ ਹੈਰੋਇਨ, 197688 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ, 7 ਇੰਜੈਕਸ਼ਨ, 63.498 ਕਿਲੋ ਗਾਂਜਾ, 447 ਸ਼ੀਸੀਆਂ ਬਰਾਮਦ ਕੀਤੀਆਂ ਹਨ। ਇਸੇ ਤਰਾਂ ਐਕਸਾਈਜ਼ ਐਕਟ ਤਹਿਤ 881 ਮਾਮਲੇ ਦਰਜ ਕੀਤੇ ਅਤੇ 897 ਵਿਅਕਤੀ ਗ੍ਰਿਫਤਾਰ ਕੀਤੇ ਗਏ। ਉਨ੍ਹਾਂ ਦੱਸਿਆਂ ਕਿ ਸਾਲ ਦੌਰਾਨ 4249.510 ਲੀਟਰ ਨਜ਼ਾਇਜ਼ ਸ਼ਰਾਬ, 8684.040 ਲੀਟਰ ਠੇਕਾ ਦੇਸੀ, 529.070 ਕੁਇੰਟਲ ਲਾਹਣ, 1123.500 ਲੀਟਰ ਅੰਗੇਜ਼ੀ ਸ਼ਰਾਬ, 277.800 ਲੀਟਰ ਬੀਅਰ, ਅਤੇ 69 ਚਾਲੂ ਭੱਠੀਆ ਬ੍ਰਾਮਦ ਕੀਤੀਆ ਗਈਆ ਹਨ।

ਇਸੇ ਤਰਾਂ ਟੈ੍ਰਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਵੀ ਪੁਲਿਸ ਨੇ ਮੁਸਤੈਦੀ ਨਾਲ ਭੁਮਿਕਾ ਨਿਭਾਈ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਮਨੁੱਖੀ ਜੀਵਨ ਲਈ ਵੀ ਕਈ ਵਾਰ ਵੱਡਾ ਖਤਰਾ ਬਣ ਜਾਂਦੀ ਹੈ। ਇਸ ਲਈ ਜ਼ਿਲੇ ਵਿਚ ਪੁਲਿਸ ਨੇ ਸਾਲ ਦੌਰਾਨ 14872 ਨਗਦ ਅਤੇ ਮਾਨਯੋਗ ਅਦਾਲਤ ਚਲਾਨ ਕੀਤੇ ਅਤੇ ਕੁੱਲ 12,159,004 ਕਰੋੜ ਦਾ ਜੁਰਮਾਨਾ ਕੀਤਾ ਗਿਆ। ਇਸੇ ਤਰਾਂ ਜ਼ਿਲੇ ਵਿਚ ਪੁਲਿਸ ਵਿਭਾਗ ਵੱਲੋਂ ਸਾਲ ਦੌਰਾਨ 3648  ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਦੱਸਿਆਂ ਕਿ ਪੁਲਿਸ ਵੱਲੋਂ ਇਸ ਸਾਲ ਦੌਰਾਨ 415 ਦਰਖਸਤਾਂ ਮੋਬਾਇਲ ਫੋਨ ਗੁੰੰਮ ਹੋਣ ਦੀਆਂ ਆਈਆਂ ਜਿਨਾਂ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜੋ ਮੋਬਾਇਲ ਚਲਦੀ ਹਾਲਤ ਵਿੱਚ ਪਾਏ ਗਏ ਉਨਾਂ 242 ਮੋਬਾਇਲ ਫੋਨਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕੀਤਾ ਗਿਆ।ਕਰੋਨਾ ਵਾਇਰਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਸਾਵਧਾਨੀਆਂ ਵਰਤਨ ਲਈ ਪ੍ਰੈਰਿਤ ਕੀਤਾ ਗਿਆ ਪਰ ਇਸ ਨਾਲ ਜਿਨ੍ਹਾਂ ਲੋਕਾਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀ ਕੀਤੀ ਉਨ੍ਹਾਂ 19226 ਵਿਅਕਤੀਆਂ ਨੂੰ ਮਾਸਕ ਨਾ ਪਹਿਣਨ ਤੇ 8817800 ਰੁਪਏ ਦਾ ਅਤੇ 4635 ਵਿਅਕਤੀਆਂ ਨੂੰ ਪਬਲਿਕ ਥਾਵਾਂ ਤੇ ਥੁਕਣ ਦਾ 978200 ਰੁਪਏ ਜੁਰਮਾਨਾ ਕੀਤਾ ਗਿਆਂ।

ਇਸ ਤੋਂ ਬਿਨਾਂ ਸਾਲ ਦੌਰਾਨ ਇਕ ਬੱਚੇ ਨੂੰ 24 ਘੰਟਿਆ ਵਿੱਚ ਬਰਾਮਦ ਕਰਨ ਤੇ ਲੁੱਟਾਂ ਖੋਹਾਂ ਕਰਨ ਵਾਲੇ  ਗਿਰੋਹ ਦੇ ਕਈ ਮੈਂਬਰਾਂ ਦਾ ਪਰਦਾਫਾਸ ਕੀਤਾ ਹੈ ਅਤੇ 24 ਘੰਟਿਆ ਵਿੱਚ ਅੰਨੇ ਕਤਲਾਂ ਦੀਆਂ ਵਾਰਦਾਤਾਂ ਨੂੰ ਵੀ ਸੁਲਝਾਇਆ।

ਡੀ.ਸੁਡਰਵਿਲੀ ਆਈ.ਪੀ.ਐਸ ਜੀ ਨੇ ਜ਼ਿਲਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੁਲਿਸ ਆਉਣ ਵਾਲੇ ਸਾਲ ਦੌਰਾਨ ਪੁਲਿਸ ਇਸੇ ਤਨਦੇਹੀ ਨਾਲ ਜਨ ਸੇਵਾ ਵਿਚ ਸਮਰਪਿਤ ਰਹਿੰਦਿਆਂ ਆਪਣੇ ਲੋਕਾਂ ਨਾਲ ਸਾਂਝ ਨੂੰ ਹੋਰ ਵੀ ਮਜਬੂਤ ਕਰੇਗੀ।