ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਲੱਮ ਏਰੀਏ ਵਿੱਚ ਗਰਭਵਤੀ ਔਰਤਾਂ ਦਾ ਸਿਹਤ ਵਿਭਾਗ ਦੀ ਮੱਦਦ ਨਾਲ ਕਰਵਾਇਆ ਗਿਆ ਚੈੱਕਅੱਪ

284

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਲੱਮ ਏਰੀਏ ਵਿੱਚ ਗਰਭਵਤੀ ਔਰਤਾਂ ਦਾ ਸਿਹਤ ਵਿਭਾਗ ਦੀ ਮੱਦਦ ਨਾਲ ਕਰਵਾਇਆ ਗਿਆ ਚੈੱਕਅੱਪ

ਸ੍ਰੀ ਮੁਕਤਸਰ ਸਾਹਿਬ( 31 ਮਈ,2020 )

ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇੱਕ ਨਿਵੇਕਲੀ ਪਹਿਲ ਕਰਦਿਆਂ ਜਿਲ੍ਹਾ ਪੁਲਿਸ ਦਾ ਇੱਕ ਵੱਖਰਾ ਹੀ ਅਕਸ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਜਿਲ੍ਹਾ ਪੁਲਿਸ ਮੁੱਖੀ ਰਾਜਬਚਨ ਸਿੰਘ ਸੰਧੂ ਜੀ ਵੱਲੋਂ ਲਾਕਡਾਊ੍ਨ ਸ਼ੁਰੂ ਹੁੰਦਿਆ ਹੀ ਸਲੱਮ ਏਰੀਏ ਵਿੱਚ ਪੁਲਿਸ ਟੀਮਾਂ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਭੇਜ਼ ਕੇ ਗਰਭਵਤੀ ਔਰਤਾਂ ਦੀਆਂ ਲਿਸਟਾ ਬਣਾਈਆ ਗਈਆ ਅਤੇ ਇੰਨ੍ਹਾਂ ਲਿਸਟਾ ਦੇ ਆਧਾਰ ਤੇ ਲੇਡੀ ਪੁਲਿਸ ਅਤੇ ਸਿਹਤ ਵਿਭਾਗ ਤੇ ਆਸ਼ਾ ਵਰਕਰ ਕ੍ਰਮਚਾਰੀਆਂ ਵੱਲੋਂ ਗਰਭਵਤੀ ਔਰਤਾਂ ਦਾ ਸਮੇਂ ਸਮੇਂ ਤੇ ਚੈੱਕਅੱਪ ਕਰਵਾ ਕੇ ਇੰਨ੍ਹਾਂ ਨੂੰ ਦਵਾਈਆ, ਰਾਸ਼ਨ ਅਤੇ ਫਰੂਟ ਮੁਹੱਈਆ ਕਰਵਾਇਆ ਗਿਆ ਅਤੇ ਜਿਹੜੀਆਂ ਗਰਭਵਤੀ ਔਰਤਾਂ ਦੀ ਡਿਲਵਰੀ ਦਾ ਟਾਈਮ ਹੁੰਦਾ ਉਨ੍ਹਾਂ ਨੂੰ ਲਾਕਡਾਊਨ ਵਿੱਚ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਹਸਪਤਾਲ ਵਿੱਚ ਭੇਜਣ ਲਈ ਵਹੀਕਲਾਂ ਦਾ ਇੰਤਜਾਮ ਕਰਵਾ ਕੇ ਦਿੱਤਾ ਜਾਂਦਾ।

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਲੱਮ ਏਰੀਏ ਵਿੱਚ ਗਰਭਵਤੀ ਔਰਤਾਂ ਦਾ ਸਿਹਤ ਵਿਭਾਗ ਦੀ ਮੱਦਦ ਨਾਲ ਕਰਵਾਇਆ ਗਿਆ ਚੈੱਕਅੱਪ

ਅੱਜ ਇਸੇ ਸਬੰਧ ਵਿੱਚ ਫਿਰ ਗੋਨਿਆਣਾ ਰੋਡ ਗੁਰੂਦੁਆਰਾ ਅਤਰ ਸਾਹਿਬ ਵਿਖੇ ਐਸ.ਆਈ. ਸੁਖਚੈਨ ਕੌਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਅਤੇ  ਸੁਖਵੀਰ ਕੌਰ ਏ.ਐਨ.ਐਮ. ਵੱਲੋਂ ਤਕਰੀਬਨ 40 ਗਰਭਵਤੀ ਔਰਤਾਂ ਨੂੰ ਬੁਲਾਇਆ ਗਿਆ ਜਿੱਥੇ ਉਨ੍ਹਾਂ ਨੂੰ ਸੈਨੀਟਾਈਜ ਕਰਨ ਤੋਂ ਬਾਅਦ ਇੱਕ ਮੀਟਰ ਦੀ ਦੂਰੀ ਤੇ ਬਿਠਾ ਕੇ ਉਨ੍ਹਾਂ ਦਾ ਚੈੱਕਅੱਪ ਕੀਤਾ ਗਿਆ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆ ਗਈਆ ਅਤੇ ਉਨ੍ਹਾਂ ਨੂੰ ਦਵਾਈਆਂ ਵੰਡੀਆ ਗਈਆ ਤੇ ਉਨ੍ਹਾਂ ਦੀ ਸਿਹਤ ਨੂੰ ਵੇਖਦੇ ਹੋਏ ਜਿਲ੍ਹਾ ਪੁਲਿਸ ਵੱਲੋਂ ਬਾਬਾ ਕੇ.ਐਸ.ਸੋਨੀ ਜੀ ਦੇ ਸਹਿਯੋਗ ਨਾਲ ਫਰੂਟ, ਸੋਆਬੀਨ ਅਤੇ ਹੋਰ ਜਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ  ਸੁਖਵੀਰ ਕੌਰ ਏ.ਐਨ.ਐਮ. ਜੀ ਨੇ ਕਿਹਾ ਕਿ ਪੁਲਿਸ ਦੇ ਸਹਿਯੋਗ ਨਾਲ ਗਰਭਵਤੀ ਔਰਤਾਂ ਦੀਆਂ ਲਿਸਟਾ ਤਿਆਰ ਕਰਕੇ ਪੂਰੇ ਲਾਕਡਾਊਨ ਦੌਰਾਨ ਹੀ ਉਨ੍ਹਾਂ ਦਾ ਧਿਆਨ ਰੱਖਿਆ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਲੱਮ ਏਰੀਏ ਵਿੱਚ ਗਰਭਵਤੀ ਔਰਤਾਂ ਦਾ ਸਿਹਤ ਵਿਭਾਗ ਦੀ ਮੱਦਦ ਨਾਲ ਕਰਵਾਇਆ ਗਿਆ ਚੈੱਕਅੱਪ

ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਗਈ। ਇਸ ਮੌਕੇ ਗਰਭਵਤੀ ਔਰਤਾਂ ਨੇ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਕਿਹਾ ਕਿ ਸਾਨੂੰ ਲਾਕਡਾਊਨ ਦੌਰਾਨ ਕੋਈ ਵੀ ਮੁਸ਼ਕਿਲ ਨਹੀ ਆਉਣ ਦਿੱਤੀ ਅਤੇ ਸਾਨੂੰ ਹਰ ਲੋੜੀਦਾਂ ਸਮਾਨ ਮੁਹੱਈਆ ਕਰਵਾਇਆ ਗਿਆ।

ਇਸ ਮੌਕੇ ਸ੍ਰੀ ਲਾਲ ਚੰਦ ਹੈਲਥ ੲਿੰਸਪੈਕਟਰ, ਆਸ਼ਾ ਵਰਕਰ , ਬਾਬਾ ਕੇ.ਐਸੋਨੀ, ਏ.ਐਸ.ਆਈ ਗੁਰਦਿੱਤਾ ਸਿੰਘ, ਏ.ਐਸ.ਆਈ ਗੁਰਜੰਟ ਸਿੰਘ ਜਟਾਣਾ, ਏ.ਐਸ.ਆਈ ਕਾਸਮ ਅਲੀ, ਹੋਲਦਾਰ ਹਰਪ੍ਰੀਤ ਸਿੰਘ ਪੀ.ਆਰ.ਓ. ਅਤੇ ਸਿਪਾਹੀ ਗੁਰਸੇਵਕ ਸਿੰਘ ਆਦਿ ਹਾਜਰ ਸਨ।