ਸੰਗਰੂਰ ਵਾਸੀਆਂ ਰਾਹਤ ਵਾਲੀ ਖ਼ਬਰ-ਟੀ.ਬੀ ਪੀੜਤ ਮਰੀਜ਼ ਨੂੰ ਛੱਡ ਕੇ ਬਾਕੀ ਸਾਰੇ ਪਾਜ਼ੇਟਿਵ ਵਿਅਕਤੀ ਹੋਏ ਤੰਦਰੁਸਤ

210

ਸੰਗਰੂਰ ਵਾਸੀਆਂ ਰਾਹਤ ਵਾਲੀ ਖ਼ਬਰ-ਟੀ.ਬੀ ਪੀੜਤ ਮਰੀਜ਼ ਨੂੰ ਛੱਡ ਕੇ ਬਾਕੀ ਸਾਰੇ ਪਾਜ਼ੇਟਿਵ ਵਿਅਕਤੀ ਹੋਏ ਤੰਦਰੁਸਤ

ਸੰਗਰੂਰ, 16 ਮਈ-

ਬੀਤੇ ਦਿਨੀਂ ਕੋਵਿਡ ਕੇਅਰ ਸੈਂਟਰਾਂ ਤੋਂ ਜ਼ਿਲ੍ਹੇ ਦੇ 51 ਨਾਗਰਿਕਾਂ ਦੇ ਤੰਦਰੁਸਤ ਹੋ ਕੇ ਘਰਾਂ ਵਿੱਚ ਪਰਤਣ ਤੋਂ ਬਾਅਦ ਅੱਜ ਸੰਗਰੂਰ ਵਾਸੀਆਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਹੈ ਕਿ ਇੱਕ ਟੀ. ਬੀ ਪੀੜਤ ਮਰੀਜ਼ ਨੂੰ ਛੱਡ ਕੇ ਸਾਰੇ ਨਾਗਰਿਕ ਤੰਦਰੁਸਤ ਹੋਣ ਮਗਰੋਂ ਘਰਾਂ ਨੂੰ ਚਲੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ  ਘਨਸ਼ਅਿਾਮ ਥੋਰੀ ਨੇ ਦੱਸਿਆ ਕਿ ਸਾਡੇ ਕੋਵਿਡ ਯੋਧਿਆਂ ਨੇ ਦਿਨ ਰਾਤ ਦੀਆਂ ਅਣਥੱਕ ਕੋਸ਼ਸ਼ਿਾਂ ਕੀਤੀਆਂ ਅਤੇ ਇਨ੍ਹਾਂ ਕੋਸ਼ਸ਼ਿਾਂ ਦੇ ਸਦਕਾ ਇਹ ਮਰੀਜ਼ ਇਸ ਨਾਮੁਰਾਦ ਬਿਮਾਰੀ ਤੋਂ ਮੁਕਤ ਹੋ ਗਏ ਹਨ।

ਸੰਗਰੂਰ ਵਾਸੀਆਂ ਰਾਹਤ ਵਾਲੀ ਖ਼ਬਰ-ਟੀ.ਬੀ ਪੀੜਤ ਮਰੀਜ਼ ਨੂੰ ਛੱਡ ਕੇ ਬਾਕੀ ਸਾਰੇ ਪਾਜ਼ੇਟਿਵ ਵਿਅਕਤੀ ਹੋਏ ਤੰਦਰੁਸਤ

ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਸੰਗਰੂਰ ਤੋਂ 34 ਹੋਰ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਉਨ੍ਹਾਂ ਦੱਸਿਆ ਕਿ ਕੁਲ 91 ਮਰੀਜ਼ਾਂ ਵਿੱਚੋਂ 56 ਪਹਿਲਾਂ  ਠੀਕ ਹੋ ਗਏ ਸਨ। ਅੱਜ ਠੀਕ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣਗੇ।