ਸੰਗਰੂਰ ਜ਼ਿਲੇ ਅੰਦਰ ਪਹਿਲੇ ਗੇੜ ’ਚ 5800 ਸਿਹਤ ਕਰਮੀਆਂ ਨੂੰ ਕੋਰੋਨਾ ਵੈਕਸ਼ੀਨ ਲਗਾਉਣ ਦੀ ਯੋਜਨਾ- ਡੀ.ਸੀ.

144

ਸੰਗਰੂਰ ਜ਼ਿਲੇ ਅੰਦਰ ਪਹਿਲੇ ਗੇੜ ’ਚ 5800 ਸਿਹਤ ਕਰਮੀਆਂ ਨੂੰ ਕੋਰੋਨਾ ਵੈਕਸ਼ੀਨ ਲਗਾਉਣ ਦੀ ਯੋਜਨਾ- ਡੀ.ਸੀ.

ਸੰਗਰੂਰ, 11 ਦਸੰਬਰ:
ਕੋਵਿਡ-19 ਤੋ ਬਚਾਅ ਲਈ ਵੈਕਸੀਨ ਜਲਦੀ ਹੀ ਉਪਲੱਬਧ ਹੋ ਜਾਵੇਗੀ ਅਤੇ ਸਭ ਤੋ ਪਹਿਲਾਂ ਸਿਹਤ ਸੰਭਾਲ ਕਾਮਿਆਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਜ਼ਿਲਾ ਟਾਸਕ ਫੋਰਸ ਕਮੇਟੀ ਦੀ ਪ੍ਰਧਾਨਗੀ ਕਰਨ ਮੌਕੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਡਬਲਿਊ.ਐਚ.ਓ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਇਹ ਵੈਕਸੀਨ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਪਹਿਲੇ ਗੇੜ ’ਚ 5800 ਸਰਕਾਰੀ ਅਤੇ ਗੈਰ ਸਰਕਾਰੀ ਹਪਸਤਾਲਾਂ ਦੇ ਸਿਹਤ ਕਰਮੀਆਂ ਵੈਕਸੀਨ ਲਗਾਉਣ ਲਈ ਪਹਿਚਾਣ ਕੀਤੀ ਗਈ ਹੈ। ਉਨਾਂ ਕਿਹਾ ਕਿ ਵੈਕਸ਼ੀਨ ਲਗਾਉਣ ਲਈ ਢੁੱਕਵੀ ਥਾਂ ਅਤੇ ਹੋਰ ਲੋੜੀਦੇ ਪ੍ਰਬੰਧ ਵੈਕਸੀਨ ਵੈਨ, ਕੋਲਡ ਚੇਨ ਪ੍ਰਬੰਧ, ਵੈਕਸ਼ੀਨ ਕੈਰੀਅਰ ਆਦਿ ਦੀ ਲੋੜ ਨੂੰ ਮੁਕੰਮਲ ਕਰ ਲਿਆ ਜਾਵੇ, ਤਾਂ ਜੋ ਟੀਕਾਕਰਣ ਸਮੇਂ ਕਿਸੇ ਵੀ ਲਾਭਪਾਤਰੀ ਨੂੰ  ਕੋਈ ਸਮੱਸਿਆ ਪੇਸ਼ ਨਾ ਆਵੇ। ਉਨਾਂ ਜ਼ਿਲਾ ਪ੍ਰੋਗਰਾਮ ਅਫ਼ਸਰ ਸੰਗਰੂਰ ਨੂੰ  ਆਂਗਨਵਾੜੀ ਵਰਕਰਾਂ, ਹੈਲਪਰ, ਸੁਪਰਵਾਈਜਰ ਦਾ ਸਿਹਤ ਵਿਭਾਗ ਨੂੰ  ਡਾਟਾ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ।

ਰਾਮਵੀਰ ਨੇ ਕਿਹਾ ਕਿ ਸਰਕਾਰੀ ਕਾਮਿਆਂ ਤੋਂ ਬਾਅਦ ਜ਼ਿਲਾ ਸੰਗਰੂਰ ਦੇ ਹਰੇਕ ਵਿਅਕਤੀ ਨੂੰ ਰਾਜ ਸਰਕਾਰ ਵੱਲੋਂ ਕੋਵਿਡ-19 ਤੋਂ ਸੁਰੱਖਿਅਤ ਰੱਖਣ ਲਈ ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ। ਉਨਾਂ ਕਿਹਾ ਕਿ 60 ਉਮਰ ਤੋ ਜ਼ਿਆਦਾ ਵਾਲੇ ਅਤੇ ਹੋਰ ਬਿਮਾਰੀਆਂ ਤੋਂ ਪੀਡਤ ਵਿਅਕਤੀਆਂ ਦੇ ਪਹਿਲ ਦੇ ਆਧਾਰ ਤੇ ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ।

ਸੰਗਰੂਰ ਜ਼ਿਲੇ ਅੰਦਰ ਪਹਿਲੇ ਗੇੜ ’ਚ 5800 ਸਿਹਤ ਕਰਮੀਆਂ ਨੂੰ ਕੋਰੋਨਾ ਵੈਕਸ਼ੀਨ ਲਗਾਉਣ ਦੀ ਯੋਜਨਾ- ਡੀ.ਸੀ.
ਇਸ ਮੌਕੇ ਸਿਵਲ ਸਰਜਨ ਡਾ. ਰਾਜਕੁਮਾਰ ਨੇ ਦੱਸਿਆ ਕਿ ਪਹਿਲੇ ਪਡਾਅ ਤਹਿਤ ਕਰੀਬ 3 ਲੱਖ ਸਰਿੱਜ਼ਾਂ ਆਉਣਗੀਆਂ ਅਤੇ ਬਾਅਦ ’ਚ ਵੈਕਸੀਨ ਆਉਣ ਨਾਲ ਲਾਭਪਤਾਰੀਆਂ ਦਾ ਮੁਫ਼ਤ ਟੀਕਾਕਰਣ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਬਾਈਓ ਮੈਡੀਕਲ ਵੇਸਟ ਦੇ ਸੁਚਾਰੂ ਪ੍ਰਬੰਧਾਂ ਲਈ ਸਬੰਧਤ ਐਸ.ਐਮ.ਓ ਨੂੰ  ਹਦਾਇਤਾਂ ਜਾਰੀ ਕੀਤੀਆ ਗਈਆ ਹਨ। ਉਨਾਂ ਦੱਸਿਆ ਕਿ ਕੋਵਿਡ-19 ਦੀ ਵੈਕਸ਼ੀਨ ਕਰਨ ਲਈ ਜ਼ਿਲੇ ਅੰਦਰ 607 ਥਾਵਾਂ ਨਿਰਧਾਰਤ ਕੀਤੀਆ ਗਈਆਂ ਹਨ। ਉਨਾਂ ਦੱਸਿਆ ਕਿ ਹਰੇਕ ਵੈਕਸੀਨੇਸ਼ਨ ਟੀਮ ’ਚ 5 ਮੈਂਬਰ ਨਿਯੁਕਤ ਕੀਤੇ ਜਾਣਗੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਵਿਸ਼ਸ ਸਿਹਤ ਸੰਸਥਾ ਤੋਂ ਡਾ. ਨਿਵੇਤਾ ਜ਼ਿਲਾ ਟੀਕਾਕਰਣ ਅਫ਼ਸਰ ਡਾ. ਹਰਮਿੰਦਰ ਸਿੰਘ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਵਿੰਦਰ ਕਲੇਰ, ਡੀ.ਪੀ.ਐਮ. ਵਿਸ਼ਾਲੀ ਬਾਂਸਲ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦੇ ਡਾ. ਮਨਦੀਪ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।