ਸੰਗਰੂਰ ਜ਼ਿਲੇ ਅੰਦਰ 17 ਸਪੈਸ਼ਲਾਂ ਲੱਗਣ ਨਾਲ 1 ਕਰੋੜ 19 ਲੱਖ ਗੱਟਾ ਦੂਜੇ ਰਾਜਾਂ ਨੂੰ ਹੋਇਆ ਰਵਾਨਾ-ਚੇਅਰਮੈਨ ਮਾਰਕੀਟ ਕਮੇਟੀ

165

ਸੰਗਰੂਰ ਜ਼ਿਲੇ ਅੰਦਰ 17 ਸਪੈਸ਼ਲਾਂ ਲੱਗਣ ਨਾਲ 1 ਕਰੋੜ 19 ਲੱਖ ਗੱਟਾ ਦੂਜੇ ਰਾਜਾਂ ਨੂੰ ਹੋਇਆ ਰਵਾਨਾ-ਚੇਅਰਮੈਨ ਮਾਰਕੀਟ ਕਮੇਟੀ

ਸੰਗਰੂਰ, 27 ਨਵੰਬਰ:
ਸੂਬੇ ਦੀ ਆਰਥਿਕਤਾ ਨੰੂ ਮੁੜ ਲੀਹਾਂ ਤੇ ਲਿਆਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਕੋਸ਼ਿਸਾਂ ਸਦਕਾ ਕਿਸਾਨ ਜੱੱਥੇਬੰਦੀਆਂ ਨੇ ਰੇਲ ਪਟੜੀਆਂ ਤੋਂ ਧਰਨਾ ਹਟਾ ਕੇ ਮਾਲ ਅਤੇ ਸਵਾਰੀ ਗੱਡੀਆਂ ਨੂੰ ਲਾਂਘਾ ਦਿੱਤਾ, ਜਿਸਦੇ ਸਾਰਥਕ ਨਤੀਜ਼ੇ ਸਾਮਣੇ ਆਏ ਹਨ। ਇਹਨਾਂ ਵਿਚਾਰਾਂ ਪ੍ਰਗਟਾਵਾ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ  ਅਨਿਲ ਘੀਚਾ ਨੇ ਕੀਤਾ। ਉਨਾਂ ਕਿਹਾ ਕਿ ਰੇਲ ਆਵਾਜਾਈ ਮੁੜ ਸੁਰੂ ਹੋਣ ’ਤੇ ਕਿਸਾਨ ਜਥੇਬੰਦੀਆਂ ਦੇ ਇਸ ਲੋਕ ਹਿੱਤ ਵਿੱਚ ਲਏ ਗਏ ਫੈਸਲੇ ਦੀ ਸਾਰੇ ਵਰਗਾਂ ਵੱਲੋ ਭਰਪੂਰ ਪ੍ਰਸੰਸਾ ਕੀਤੀ ਜਾ ਰਹੀ ਹੈ ।

ਘੀਚਾ ਨੇ ਕਿਹਾ ਕਿ ਪਿਛਲੇ ਦੋ ਮਹੀਨੇ ਤੋਂ ਮਾਲ ਗੱਡੀਆਂ ਬੰਦ ਹੋਣ ਨਾਲ ਆੜਤੀਆਂ ਤੇ ਸ਼ੈਲਰ ਮਾਲਕਾਂ ਵੱਲੋਂ ਸਪਲਾਈ ਕੀਤਾ ਜਾਣਾ ਵਾਲਾ ਚੌਲ ਗੁਦਾਮਾਂ ’ਚ ਰੁਕਿਆ ਪਿਆ ਸੀ। ਉਨਾਂ ਕਿਹਾ ਕਿ ਜ਼ਿਲਾ ਸੰਗਰੂਰ ਦੇ ਸ਼ੈਲਰਾਂ ’ਚ 3 ਕਰੋੜ 60 ਲੱਖ ਗੱਟਾ ਰੱਖਣ ਦੀ ਸਮਰੱਥਾ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਆ ਕਾਰਣ ਸਪੈਸ਼ਲਾਂ ਨਾ ਲੱਗ ਸਕਣ ’ਤੇ ਜ਼ਿਲੇ ਵਿੱਚੋਂ ਵੱਖ- ਵੱਖ ਰਾਜਾਂ ਨੂੰ ਜਾਣ ਵਾਲੇ 1 ਕਰੋੜ 11 ਲੱਖ 30 ਹਜਾਰ ਗੱਟੇ ਰੁਕ ਗਏ ਜਿਸਦਾ ਆੜਤੀਆਂ ਨੰੂ ਵੱਡੇ ਪੱਧਰ ’ਤੇ ਨੁਕਸਾਨ ਹੋਇਆ।

ਉਨਾਂ ਕਿਹਾ ਕਿ ਸਿਰਫ਼ ਸੰਗਰੂਰ ਬਲਾਕ ਦੇ 3 ਲੱਖ 50 ਹਜਾਰ ਚੌਲਾਂ ਦੇ ਗੱਟੇ ਮਾਲਗੱਡੀਆਂ ਰੁਕਣ ਕਾਰਣ ਸਪਲਾਈ ਨਹੀ ਹੋ ਸਕੇ, ਜਿਸਦੇ ਵਿੱਚੋਂ ਬਹੁਤ ਸਾਰਾ ਅਨਾਜ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਸਤੀਆਂ ਦਰਾਂ ’ਤੇ ਵੀ ਮੁਹੱਈਆਂ ਕਰਵਾਇਆ ਜਾਂਦਾ ਹੈ ਜਿਸਦੇ ਲਈ ਸਿੱਧੇ ਤੌਰ ਤੇ ਕੇਂਦਰ ਦੀ ਸਰਕਾਰ ਜਿੰਮੇਵਾਰ ਹੈ ਜਿਨਾਂ ਨੇ ਕਿਸਾਨ ਮਾਰੂ ਬਿਲ ਲਿਆ ਕੇ ਅਜਿਹੇ ਮਾੜੇ ਹਾਲਾਤ ਪੈਦਾ ਕੀਤੇ ਜਿਸਦਾ ਹਰ ਵਰਗ ਨੂੰ ਭਵਿੱਖ ਅੰਦਰ ਨੁਕਸਾਨ ਹੋਵੇਗਾ।

ਸੰਗਰੂਰ ਜ਼ਿਲੇ ਅੰਦਰ 17 ਸਪੈਸ਼ਲਾਂ ਲੱਗਣ ਨਾਲ 1 ਕਰੋੜ 19 ਲੱਖ ਗੱਟਾ ਦੂਜੇ ਰਾਜਾਂ ਨੂੰ ਹੋਇਆ ਰਵਾਨਾ-ਚੇਅਰਮੈਨ ਮਾਰਕੀਟ ਕਮੇਟੀ
ਘੀਚਾ ਨੇ ਦੱਸਿਆ ਕਿ ਰਾਜ ਅੰਦਰ ਮੁੜ ਗੱਡੀਆਂ ਦੇ ਪੱਟੜੀ ਦੇ ਦੋੜਨ ਨਾਲ ਜ਼ਿਲਾ ਸੰਗਰੂਰ ਅੰਦਰ 17 ਸਪੈਸ਼ਲਾਂ ਲੱਗ ਚੁੱਕੀਆ ਹਨ ਅਤੇ 1 ਕਰੋੜ 19 ਲੱਖ ਗੱਟਾ ਦੂਜੇ ਰਾਜਾਂ ਨੂੰ ਰਵਾਨਾ ਹੋ ਗਿਆ ਹੈ। ਉਨਾਂ ਕਿਹਾ ਕਿ ਇੱਕਲੇ ਸੰਗਰੂਰ ਬਲਾਕ ਅੰਦਰ 3 ਸਪੈਸ਼ਲਾਂ ਲੱਗਣ ਨਾਲ 2 ਲੱਖ 10 ਹਜਾਰ ਗੱਟਾਂ ਸਪਲਾਈ ਹੋਣਾ ਵੱਡੀ ਗੱਲ ਹੈ ਜਿਸਦਾ ਸਿਹਰਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਹੈ।

ਸੰਗਰੂਰ ਜ਼ਿਲੇ ਅੰਦਰ 17 ਸਪੈਸ਼ਲਾਂ ਲੱਗਣ ਨਾਲ 1 ਕਰੋੜ 19 ਲੱਖ ਗੱਟਾ ਦੂਜੇ ਰਾਜਾਂ ਨੂੰ ਹੋਇਆ ਰਵਾਨਾ-ਚੇਅਰਮੈਨ ਮਾਰਕੀਟ ਕਮੇਟੀ I ਇਸ ਮੌਕੇ ਆੜਤੀਆਂ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ  ਸੋਮਨਾਥ ਬਾਂਸਲ ਅਤੇ ਸਮੁੱਚੇ ਆੜਤੀਆਂ ਨੇ ਮਾਲ ਗੱਡੀਆਂ ਨੂੰ ਚਲਾਉਣ ਲਈ ਕੀਤੇ ਯਤਨਾਂ ਲਈ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ। ਉਨਾਂ ਸ਼ੈਲਰਾਂ ਵਿੱਚੋਂ ਰੁਕੇ ਹੋਏ ਮਾਲ ਦੀ ਸਪਲਾਈ ਸ਼ੁਰੂ ਹੋਣ ’ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਜਲਦ ਅਗਲਾ ਸਟਾਕ ਰੱਖਣ ਦੀ ਥਾਂ ਖਾਲੀ ਹੋਵੇਗੀ ਅਤੇ ਭਵਿੱਖ ਅੰਦਰ ਕਿਸਾਨ ਭਰਾਵਾਂ ਨੂੰ ਰੇਲਾਂ ਨਾ ਰੋਕਣ ਦੀ ਵੀ ਅਪੀਲ ਕੀਤੀ।