ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਨੂੰ 20 ਯੂਥ ਕਲੱਬਾਂ ਨੇ ਸਿੱਕਿਆਂ ਨਾਲ ਤੋਲਿਆ

165

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਨੂੰ 20 ਯੂਥ ਕਲੱਬਾਂ ਨੇ ਸਿੱਕਿਆਂ ਨਾਲ ਤੋਲਿਆ

ਬਹਾਦਰਜੀਤ ਸਿੰਘ /ਰੂਪਨਗਰ, 16 ਫਰਵਰੀ,2022
ਸੰਯੁਕਤ ਸਮਾਜ ਮੋਰਚਾ ਦੇ ਰੂਪਨਗਰ ਹਲਕੇ ਤੋਂ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਨੂੰ ਚੋਣ ਮੁਹਿੰਮ ਦੌਰਾਨ ਘਨੌਲੀ ਵਿਖੇ ਇਲਾਕੇ 20 ਯੂਥ ਕਲੱਬਾਂ ਵਲੋਂ ਸਿੱਕਿਆਂ ਨਾਲ ਤੋਲਿਆ ਗਿਆ ।

ਇਸ ਮੌਕੇ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਰੂਪਨਗਰ ਜਿਲ੍ਹੇ ਦੇ ਜੰਮਪਲ ਹਨ ਅਤੇ ਬਾਹਰੀ ਇਲਾਕੇ ਦੇ ਉਮੀਦਵਾਰਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਇਲਾਕੇ ਦੇ ਲੋਕ ਵੋਟਾਂ ਦਾ ਇੰਤਜਾਰ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਉਹ ਬਾਬਾ ਗਾਜੀ ਦਾਸ ਕਲੱਬ ਰੋਡ ਮਾਜਰਾ ਚੱਕਲਾਂ ਦੇ ਰਾਹੀਂ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜ ਕਰ ਰਹੇ ਹਨ ਅਤੇ ਇਲਾਕੇ ਦੇ ਲੋਕਾਂ ਦਾ ਚੋਣ ਮੁਹਿੰਮ ਦੌਰਾਨ ਭਰਵਾਂ ਸਹਿਯੋਗ ਵੀ ਮਿਲ ਰਿਹਾ ਹੈ। ਹਰ ਵਰਗ ਦੇ ਲੋਕ ਸੰਯੁਕਤ ਸਮਾਜ ਮੋਰਚਾ ਨੂੰ ਜਿੱਤ ਦਰਜ ਕਰਵਾਉਣ ਲਈ ਉਤਾਵਲੇ ਹਨ।

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਨੂੰ 20 ਯੂਥ ਕਲੱਬਾਂ ਨੇ ਸਿੱਕਿਆਂ ਨਾਲ ਤੋਲਿਆ

ਇਸ ਮੌਕੇ ਪਿੰਡ ਨੂੰਹੋਂ ਦੇ ਬਾਬਾ ਟਹਿਲ ਦਾਸ ਸਪੋਰਟਸ ਕਲੱਬ, ਬਹਾਦਰਪੁਰ ਦੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ, ਮੱਦੋਮਾਜਰਾ ਦੇ ਬਾਬਾ ਫਤਿਹ ਸਿੰਘ ਸਪੋਰਟਸ ਕਲੱਬ, ਲੋਹਗਡੜ੍ਹ ਫਿੱਡੇ ਦੇ ਬਾਬਾ ਮਸਤ ਰਾਮ ਸਪੋਰਟਸ ਕਲੱਬ, ਰਤਨਪੁਰਾ ਦਾ ਯੁਵਕ ਸੇਵਾਵਾਂ ਕਲੱਬ, ਥਲੀ ਕਲਾਂ ਦੀ ਫੁਟਬਾਲ ਟੀਮ, ਪਿੰਡ ਢੱਕੀ ਦੇ ਖਾਲਸਾ ਸਪੋਰਟਰਸ ਕਲੱਬ, ਬਿੱਕੋ ਦੇ ਯੂਥ ਵੈਲਫੇਅਰ ਅਤੇ ਸਪੋਰਟਸ ਕਲੱਬ, ਚੰਦਪੁਰ ਡਕਾਲਾ ਦੀ ਫੁਟਬਾਲ ਟੀਮ, ਘਨੌਲੀ ਦਾ ਪਰਿਵਾਰ ਵਿਛੋੜਾ  ਸਪੋਰਟਸ ਕਲੱਬ, ਪਤਿਆਲਾ ਦਾ ਸੁਪਰ ਸਪੋਰਟਸ  ਕਲੱਬ, ਦਬੁਰਜੀ ਦਾ ਸਪੋਰਟਸ ਕਲੱਬ, ਚੰਦਪੁਰ ਡਕਾਲਾ, ਬਿਲਾਵਲਪੁਰ ਦਾ ਦਸ਼ਮੇਸ਼ ਸਪੋਰਟਸ ਕਲੱਬ, ਮਲਿਕਪੁਰ ਤਪਾਲ ਮਾਜਰਾ ਦਾ ਬਾਬਾ ਬਚਿੱਤਰ ਸਿੰਘ ਸਪੋਰਟਸ ਕਲੱਬ, ਸਿੰਘਪੁਰਾ ਦਾ ਸਪੋਰਟਸ ਕਲੱਬ,  ਡੰਗੋਲੀ ਦਾ ਸਪੋਰਟਸ ਕਲੱਬ, ਮੜੌਕੀ ਦਾ ਸਪੋਰਟਸ ਕਲੱਬ, ਚੱਕਢੇਰਾ ਦਾ ਸਪੋਰਟਸ ਕਲੱਬ, ਥਲੀ ਖੁਰਦ ਦਾ ਸਪੋਰਟਸ ਕਲੱਬ,ਆਲਮਪੁਰ ਦਾ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਦਵਿੰਦਰ ਸਿੰਘ ਬਾਜਵਾ ਨੂੰ ਸਿੱਕਿਆਂ ਨਾਲ ਤੋਲਿਆ ।

ਇਸ ਮੌਕੇ ਪਰਮਜੀਤ ਸਿੰਘ ਲੋਹਗਡਫਿੱਡੇ, ਅਮਨਪ੍ਰੀਤ ਹਨੀ ਸਿੰਘਪੁਰਾ, ਕੁਲਵੀਰ ਸਿੰਘ ਰਾਜਾ ਥਲੀ ਖੁਰਦ, ਮਨੀ ਬਹਾਦਰਪੁਰ, ਰਵੀ ਘਨੌਲੀ, ਲਾਲੀ ਢੱਕੀ,  ਪਵਨ ਕੁਮਾਰ ਥਲੀ ਕਲਾ ਮੌਜੂਦ ਸਨ।