ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਦੇ ਦਫਤਰ ਦਾ ਉਦਘਾਟਨ

202

ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਦੇ  ਦਫਤਰ ਦਾ ਉਦਘਾਟਨ

ਬਹਾਦਰਜੀਤ ਸਿੰਘ /ਰੂਪਨਗਰ,24 ਜਨਵਰੀ,2022
ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਦੇ  ਪੁਰਖਾਲੀ ਵਿਖੇ ਦਫਤਰ ਦਾ ਉਦਘਾਟਨ ਪੰਪੋਰ ( ਜੰਮੂ ਕਸ਼ਮੀਰ  ) ਹਮਲੇ ਦੇ ਸ਼ਹੀਦ ਜਗਤਾਰ ਸਿੰਘ  ਬੁਰਜਵਾਲਾ ਦੀ ਪਤਨੀ ਹਰਨੀਪ ਕੌਰ ਵਲੋਂ ਕੀਤਾ ਗਿਆ ।

ਇਸ ਮੌਕੇ ਸ਼ਹੀਦ ਦੀ ਪਤਨੀ ਹਰਨੀਪ ਕੌਰ ਨੇ ਕਿਹਾ ਕਿ  ਦਵਿੰਦਰ ਸਿੰਘ ਬਾਜਵਾ ਸਮਾਜ ਸੇਵੀ ਅਤੇ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਇਨਸਾਨ ਹਨ ਜੋ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਹਮੇਸ਼ਾਂ ਮਾਣ ਸਤਿਕਾਰ ਦਿੰਦੇ ਆਏ ਹਨ ।

ਉਨ੍ਹਾਂ ਕਿਹਾ ਕਿ ਜੋ ਕੰਮ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਉਹ ਕੰਮ  ਦਵਿੰਦਰ ਸਿੰਘ ਬਾਜਵਾ ਕਰ ਰਹੇ ਹਨ । ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਮਾਂਗਟ ਨੇ ਕਿਹਾ ਕਿ  ਦਵਿੰਦਰ ਸਿੰਘ ਬਾਜਵਾ ਸਾਡੇ ਆਪਣੇ ਇਲਾਕੇ ਦੇ ਜੰਪਪਲ ਉਮੀਦਵਾਰ ਹਨ ਜਿਨ੍ਹਾਂ ਦਾ ਕਿ ਸਮਾਜ ਸੇਵਾ ਦੇ ਖੇਤਰ ਚ ਵੱਡਾ ਨਾਮ ਹੈ , ਜਿਨ੍ਹਾਂ ਨੂੰ ਜਿਤਾਉਣਾ ਸਾਡੀ ਸਾਰੀਆਂ ਦੀ ਜਿੰਮੇਵਾਰੀ ਬਣਦੀ ਹੈ ।

ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਦੇ  ਦਫਤਰ ਦਾ ਉਦਘਾਟਨ

ਇਸ ਮੌਕੇ ਕਿਸਾਨ ਆਗੂ ਗੁਰਮੇਲ ਸਿੰਘ ਬਾੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਵਲੋਂ ਦਵਿੰਦਰ ਸਿੰਘ ਬਾਜਵਾ ਨੂੰ ਉਮੀਦਵਾਰ ਐਲਾਨਣਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ।

ਉਨ੍ਹਾਂ ਕਿਹਾ ਕਿ ਹਲਕੇ ਚ ਪਹਿਲਾਂ ਬਾਹਰੋਂ ਆਏ ਉਮੀਦਵਾਰ ਹੀ ਚੋਣਾਂ ਲੜਦੇ ਹਨ ਅਤੇ ਇਲਾਕੇ ਦੇ ਲੋਕਾਂ ਤੇ ਚੌਧਰ ਕਰਦੇ ਹਨ ਪਰ  ਬਾਜਵਾ ਸਾਡੇ ਆਪਣੇ ਇਲਾਕੇ ਦੇ ਸਥਾਂਨਕ ਉਮੀਦਵਾਰ ਹਨ ,ਜੋ ਕਿ ਲੋੜਵੰਦਾਂ ਦੀ ਮੱਦਦ ਦੀ ਹਮੇਸ਼ਾਂ ਤਿਆਰ ਰਹਿੰਦੇ ਹਨ ।

ਇਸ ਮੌਕੇ  ਬਾਜਵਾ ਨੇ ਬੋਲਦਿਆਂ ਕਿਹਾ ਕਿ ਉਹ ਹਮੇਸ਼ਾਂ ਹਲਕੇ ਦੇ ਲੋਕਾਂ ਨਾਲ ਖੜਦੇ ਆਏ ਹਨ ਅਤੇ ਹਲਕੇ ਦੇ ਲੋਕਾਂ ਨੂੰ ਕਦੇ ਪਿੱਠ  ਹੀ ਨਹੀਂ ਦਿਖਾਉਣਗੇ । ਉਨ੍ਹਾਂ  ਇਲਾਕੇ ਦੇ ਲੋਕਾਂ  ਅਤੇ ਸਮੁੱਚੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ ।

ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਕੁਝ ਲੋਕਾਂ ਵਲੋਂ ਵੱਖ-ਵੱਖ ਪਾਰਟੀਆਂ ਨਾਲ ਜੋੜ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਦ ਕਿ ਉਨ੍ਹਾਂ ਕੋਲ ਕਿਸੇ ਵੀ ਪਾਰਟੀ ਦੀ ਮੈਂਬਰਸ਼ਿਪ ਨਹੀਂ ਹੈ । ਇਸ ਮੌਕੇ ਨਰਿੰਦਰ ਸਿੰਘ ਮਾਵੀ, ਪਿਆਰਾ ਸਿੰਘ ਸਾਬਕਾ ਸਰਪੰਚ ਬੜੀ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ ।
ਇਸ ਮੌਕੇ ਜਥੇਦਾਰ ਬਹਾਦਰ ਸਿੰਘ ਬਿੰਦਰਖ, ਜੰਗ ਸਿੰਘ ਸੋਲਖੀਆਂ, ਕੁਲਦੀਪ ਸਿੰਘ ਸਰਪੰਚ ਬਿੰਦਰਖ, ਕਨੂੰਗੋ ਬੇਅੰਤ ਸਿੰਘ, ਸਰਪੰਚ ਅਮਨਦੀਪ ਸਿੰਘ, ਸਾਬਕਾ ਸਰਪੰਚ ਪਰਵਿੰਦਰ ਸਿੰਘ, ਅਮਨ ਧਾਲੀਵਾਲ , ਨੰ ਗੁਰਸ਼ਰਨ ਸਿੰਘ ਖੇੜੀ, ਕੇਸਰ ਸਿੰਘ ਖੇੜੀ ਗੁਰਮੀਤ ਸਿੰਘ ਪ੍ਰਧਾਨ, ਹੈਪੀ ਹਿਰਦਾਪੁਰ, ਹਰਨੇਕ ਸਿੰਘ ਸਾਬਕਾ ਸਰਪੰਚ ਹਿਰਦਾਪੁਰ, ਭੁਪਿੰਦਰ ਸਿੰਘ ਹਿਰਦਾਪੁਰ, ਪੱਪੀ ਪੁਰਖਾਲੀ, ਜੱਗਾ ਪੁਰਖਾਲੀ, ਦਲਬੀਰ ਸਿੰਘ ਪੁਰਖਾਲੀ, ਕੈਪਟਨ ਗੁਰਮੇਲ ਸਿੰਘ, ਸਾਧੂ ਸਿੰਘ ਪੁਰਖਾਲੀ, ਛੋਟਾ ਟੱਪਰੀਆਂ ਅਤੇ ਹੋਰ ਇਲਾਕਾ ਵਾਸੀ ਹਾਜਰ ਸਨ ।