ਹਰਬੰਸ ਸਿੰਘ ਗਿੱਲ ਮੈਮੋਰੀਅਲ ਖੇਡ ਮੇਲਾ ਰਵਾਇਤੀ ਤਰੀਕੇ ਨਾਲ ਸ਼ੁਰੂ

217

ਹਰਬੰਸ ਸਿੰਘ ਗਿੱਲ ਮੈਮੋਰੀਅਲ  ਖੇਡ ਮੇਲਾ ਰਵਾਇਤੀ ਤਰੀਕੇ ਨਾਲ ਸ਼ੁਰੂ

ਬਹਾਦਰਜੀਤ ਸਿੰਘ/  ਰੂਪਨਗਰ, 29 ਦਸੰਬਰ,2022

ਨੇੜਲੇ ਪਿੰਡ ਝੱਲੀਆਂ ਕਲਾਂ ਵਿਖੇ ਸ. ਹਰਬੰਸ ਸਿੰਘ ਗਿੱਲ ਮੈਮੋਰੀਅਲ ਯੂਥ ਕਲੱਬ (ਰਜਿ.) ਅਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਇਆ ਜਾ ਰਿਹਾ 34 ਵਾਂ ਸਾਲਾਨਾ ਖੇਡ ਮੇਲਾ ਅੱਜ ਰਵਾਇਤੀ ਤਰੀਕੇ ਨਾਲ ਸ਼ੁਰੂ ਹੋ ਗਿਆ।ਸਵੇਰੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ।

ਉਸ ਉਪਰੰਤ ਖੇਡ ਮੇਲੇ ਦਾ ਉਦਘਾਟਨ ਬਾਰਾ ਸਿੰਘ ਗਿੱਲ ਕੈਨੇਡਾ ਅਤੇ ਪ੍ਰਧਾਨ ਗੁਰਦੁਆਰਾ ਕਮੇਟੀ ਰੁਲਦਾ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।ਪਹਿਲੇ ਦਿਨ ਫੁੱਟਬਾਲ ਦੇ ਪਹਿਲੇ ਗੇੜ ਦੇ ਮੁਕਾਬਲੇ ਹੋਏ।ਜਿਸ ਵਿੱਚ ਚਤਾਮਲੀ ਨੇ ਖੇੜੀ ਸਲਾਬਤਪੁਰ ਨੂੰ ਪੈਨਲਟੀ ਸ਼ੁਟ ਆਊਟ ਵਿੱਚ 4-3 ਨਾਲ, ਖਿਜ਼ਰਾਬਾਦ ਨੇ ਕਾਲੇਵਾਲ ਨੂੰ 2-1 ਨਾਲ, ਬਦਨਪੁਰ ਨੇ ਝੱਲੀਆਂ ਕਲਾਂ ਨੂੰ 2-1 ਨਾਲ ਅਤੇ ਚਿੰਤਗੜ ਨੇ ਗੋਸਲਾਂ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

ਹਰਬੰਸ ਸਿੰਘ ਗਿੱਲ ਮੈਮੋਰੀਅਲ  ਖੇਡ ਮੇਲਾ ਰਵਾਇਤੀ ਤਰੀਕੇ ਨਾਲ ਸ਼ੁਰੂ

ਇਸ ਦੇ ਨਾਲ-ਨਾਲ ਸਰਦਾਰਨੀ ਕਮਲਜੀਤ ਕੌਰ ਅਤੇ ਸਮੂਹ ਪਰਿਵਾਰ ਦੀ ਸਰਪ੍ਰਸਤੀ ਅਤੇ ਆਰਥਿਕ ਸਹਾਇਤਾ ਨਾਲ ਕੈਂਸਰ ਅਤੇ ਹੋਰ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦੀ ਟੀਮ ਵੱਲੋਂ 500 ਦੇ ਕਰੀਬ ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਮੈਮੋਗ੍ਰਾਫੀ, ਬੋਨ-ਡੈਂਸਿਟੀ, ਓਰਲ ਸਕੈਨਿੰਗ, ਪੀ ਐੱਸ ਏ, ਸ਼ੁਗਰ, ਲਿਵਰ ਅਤੇ ਲਿਿਪਡ ਪ੍ਰੋਫਾਈਲ ਆਦਿ ਟੈਸਟ ਬਿਲਕੁਲ ਮੁਫਤ ਕੀਤੇ ਗਏ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ।

ਜਾਗਰੁਕਤਾ ਕੈਂਪ ਨੂੰ ਨੇਪਰੇ ਚਾੜਨ ਵਿੱਚ ਕਰਨੈਲ ਸਿੰਘ ਗਿੱਲ, ਬਾਬਾ ਦਰਸ਼ਨ ਸਿੰਘ,ਬਲਵਿੰਦਰ ਸਿੰਘ ਬਿੱਲੂ, ਕਮਲਜੀਤ ਕੌਰ,ਹਰਦੀਪ ਸਿੰਘ ਰਾਜੂ, ਬਲਵੰਤ ਸਿੰਘ, ਬਲਜੀਤ ਸਿੰਘ ਘੋਲਾ ਅਤੇ ਅਵਤਾਰ ਸਿੰਘ ਗਿੱਲ ਨੇ ਸਾਰਥਕ ਯੋਗਦਾਨ ਪਾਇਆ।30 ਦਸੰਬਰ ਨੂੰ ਸਵੇਰੇ ਫੁੱਟਬਾਲ ਦੇ ਸੈਮੀ ਫਾਈਨਲ ਅਤੇ ਫਾਈਨਲ ਮੁਕਾਬਲਿਆਂ ਦੇ ਨਾਲ-ਨਾਲ ਪਿੰਡ ਪੱਧਰ ਦੇ ਕਬੱਡੀ 32 ਕਿਲੋ ਅਤੇ ਕਬੱਡੀ 42 ਕਿਲੋ ਦੇ ਮੈਚ ਕਰਵਾਏ ਜਾਣਗੇ ਅਤੇ 100 ਮੀਟਰ, 400 ਮੀਟਰ ਅਤੇ 800 ਮੀਟਰ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ।