ਹਿਮਾਚਲ ਪ੍ਰਦੇਸ਼ ਐਂਟਰੀ ਟੋਲ ਟੈਕਸ ਵਿੱਚ ਕੀਤੇ ਗਏ ਅਥਾਹ ਵਾਧੇ ਦੇ ਵਿਰੋਧ ਵਿੱਚ ਇਲਾਕਾ ਬਚਾਓ ਸੰਘਰਸ਼ ਕਮੇਟੀ ਵੱਲੋਂ ਭੁੱਖ ਹੜਤਾਲ 27 ਨੂੰ
ਬਹਾਦਰਜੀਤ ਸਿੰਘ/ਨੰਗਲ/ royalpatiala.in News/ 25 ਫ਼ਰਵਰੀ,2026
ਇਲਾਕਾ ਬਚਾਓ ਸੰਘਰਸ਼ ਕਮੇਟੀ ਵਲੋਂ ਹਿਮਾਚਲ ਪ੍ਰਦੇਸ਼ ਐਂਟਰੀ ਟੋਲ ਟੈਕਸ ਵਿੱਚ ਕੀਤੇ ਗਏ ਅਥਾਹ ਵਾਧੇ ਦੇ ਵਿਰੋਧ ਵਿੱਚ ਮਿਤੀ 27 ਫਰਵਰੀ ਨੂੰ ਭੁੱਖ ਹੜਤਾਲ ਕਰਕੇ ਰੋਸ਼ ਪ੍ਰਗਟਾਵਾ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚਾ ਕਨਵੀਨਰ ਐਡਵੋਕੇਟ ਪਰਮਜੀਤ ਸਿੰਘ ਪੰਮਾ, ਐਡਵੋਕੇਟ ਨਿਸ਼ਾਂਤ ਗੁਪਤਾ, ਰਮਨ ਸ਼ਰਮਾ, ਐਡਵੋਕੇਟ ਕੁਲਦੀਪ ਚੰਦ, ਐਡਵੋਕੇਟ ਦੀਪਕ ਚੰਦੇਲ, ਰਾਮ ਕੁਮਾਰ ਸ਼ਰਮਾ, ਰਣਜੀਤ ਸਿੰਘ ਲੱਕੀ, ਗੁਰਦੀਪ ਸਿੰਘ ਬਾਬਾ ਆਦਿ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਨਾਲ ਲੱਗਦੀਆਂ ਸਰਹੱਦਾਂ ਵਿੱਚ ਵੱਖ ਵੱਖ ਥਾਵਾਂ ਤੇ ਐਂਟਰੀ ਟੋਲ ਟੈਕਸ ਬੈਰੀਅਰ ਬਣਾਏ ਗਏ ਹਨ ਜਿੱਥੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਲਈ ਗੈਰ ਹਿਮਾਚਲੀ ਨੰਬਰ ਦੀਆਂ ਗੱਡੀਆਂ ਤੋਂ ਦਾਖਲਾ ਟੈਕਸ ਲਿਆ ਜਾਂਦਾ ਹੈ ਜੋਕਿ ਅਸਿੱਧੇ ਰੂਪ ਵਿੱਚ ਨਾਲ ਲੱਗਦੇ ਇਲਾਕਿਆਂ ਦਾ ਆਰਥਿਕ ਸ਼ੋਸ਼ਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਲੱਗਦੇ ਇਲਾਕਿਆਂ ਦੀਆਂ ਕਈ ਰਿਸਤੇਦਾਰੀਆਂ ਗੁਆਂਢ ਵਿੱਚ ਹਿਮਾਚਲ ਵਿੱਚ ਹਨ ਪਰ ਅਪਣੇ ਰਿਸਤੇਦਾਰਾਂ ਨੂੰ ਮਿਲਣ ਜਾਣ ਲਈ ਵੀ ਪਹਿਲਾਂ ਟੋਲ ਟੈਕਸ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਟੋਲ ਟੈਕਸ ਪਿਛਲੇ ਕੁੱਝ ਸਾਲਾਂ ਦੌਰਾਨ ਹੀ ਇਸ ਟੋਲ ਟੈਕਸ ਦੇ ਰੇਟਾਂ ਵਿੱਚ ਅਥਾਹ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਿਮਾਚਲ ਪ੍ਰਦੇਸ ਦਾ ਵੀ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ ਕਿਉਂਂਕੀ ਨਾਲ ਲੱਗਦੇ ਇਲਾਕਿਆਂ ਦੇ ਲੋਕ ਟੋਲ ਟੈਕਸ ਕਾਰਨ ਹਿਮਾਚਲ ਵਿੱਚ ਖ੍ਰੀਦਦਾਰੀ ਕਰਨ ਲਈ ਜਾਣ ਤੋਂ ਪਾਸਾ ਵੱਟਦੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਵਲੋਂ ਨੈਸ਼ਨਲ ਹਾਈਵੇਅ ਤੇ ਜਾਣ ਲਈ 3000 ਰੁਪਏ ਦਾ ਪਾਸ ਬਣਾਇਆ ਜਾ ਰਿਹਾ ਜਿਸ ਨਾਲ 200 ਟੋਲ ਟੈਕਸਾਂ ਤੋਂ ਲੰਘਿਆ ਜਾ ਸਕਦਾ ਹੈ ਪਰ ਦੂਜੇ ਪਾਸੇ ਹਿਮਾਚਲ ਸਰਕਾਰ ਵਲੋਂ ਇੱਕ ਸਾਲ ਲਈ 7000 ਦਾ ਪਾਸ ਬਣਾਇਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਜਾਣ ਵਾਲੇ ਟੂਰਿਸਟਾਂ ਤੋਂ ਵੱਖ ਵੱਖ ਤਰਾਂ ਦੇ ਟੈਕਸ ਲਏ ਜਾਂਦੇ ਹਨ ਜਿਸ ਕਾਰਨ ਉੱਥੇ ਜਾਣ ਵਾਲੇ ਲੋਕ ਨਮੋਸ਼ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਟੈਕਸ ਦੇਣ ਤੋਂ ਬਾਦ ਵੀ ਲੋਕਾਂ ਨੂੰ ਜਰੂਰੀ ਸਹੂਲਤਾਂ ਨਹੀਂ ਮਿਲਦੀਆਂ ਹਨ। ਇਸ ਮੌਕੇ ਮੌਰਚਾ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਹਿਮਾਚਲ ਪ੍ਰਦੇਸ਼ ਸਰਕਾਰ ਇਹ ਐਂਟਰੀ ਟੇਕਸ ਬੰਦ ਨਹੀਂ ਕਰਦੀ ਹੈ ਤਾਂ ਨਗਰ ਕੌਂਸਲ ਨੰਗਲ ਵਲੋਂ ਪਾਏ ਗਏ 9 ਜੂਨ ਦੇ ਮਤੇ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਇਲਾਕਾ ਵਾਸੀਆਂ ਨੂੰ ਸਮਾਜਿਕ, ਧਾਰਮਿਕ, ਰਾਜਨੀਤਿਕ ਵਖਰੇਵਿਆਂ ਤੋਂ ਉਪਰ ਉਠਕੇ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਜੋ ਇਲਾਕੇ ਦੇ ਲੋਕਾਂ ਦੀ ਲੁੱਟ ਨੂੰ ਬਚਾਇਆ ਜਾ ਸਕੇ। ਇਸ ਮੌਕੇ ਦੀਪਕ ਨੰਦਾ, ਦਵਿੰਦਰ ਗਾਂਧੀ,, ਪ੍ਰੇਮ ਪ੍ਰਕਾਸ਼, ਵਿਸ਼ਨੂੰ, ਅਨਿਲ ਜੋਸ਼ੀ, ਅਨਿਲ ਕੁਮਾਰ, ਰਜਨੀਸ਼ ਸ਼ਰਮਾ, ਆਕਾਸ਼ ਕੁਮਾਰ, ਰਾਕੇਸ਼ ਕੁਮਾਰ ਆਦਿ ਹਾਜਰ ਸਨ।












