ਹੁਣ ਤੱਕ ਪਟਿਆਲਾ ਜਿਲ੍ਹੇ ਦੇ 5000 ਦੇ ਕਰੀਬ ਲੋਕਾਂ ਨੂੰ ਕੁਆਰਟਾਈਨ ਕੀਤਾ ਜਾ ਚੁੱਕਾ ਹੈ: ਡਾ. ਮਲਹੋਤਰਾ
ਪਟਿਆਲਾ 23 ਅਪ੍ਰੈਲ( ਗੁਰਜੀਤ ਸਿੰਘ )
ਸਿਵਲ ਸਰਜਨ ਡਾ. ਹਰੀਸ਼ ਮਨਹੋਤਰਾ ਨੇ ਦੱਸਿਆ ਹੁਣ ਤੱਕ ਜਿਲ੍ਹੇ ਦੇ 5000 ਦੇ ਕਰੀਬ ਲੋਕਾਂ ਨੂੰ ਕੁਆਰਟਾਈਨ ਕੀਤਾ ਜਾ ਚੁੱਕਾ ਹੈ, ਰਾਜਪੁਰਾ ਦੀ ਅਬਾਦੀ ਦੇ ਸਰਵੇ ਸਬੰਧੀ ਜਾਣਕਾਰੀ ਦਿੰਦੇ ਉਹਨਾ ਕਿਹਾ ਕਿ ਅੱਜ ਤੀਜੇ ਦਿਨ ਵੀ ਸ਼ਹਿਰ ਦਾ ਸਰਵੇ ਜਾਰੀ ਰਿਹਾ ਅਤੇ ਬਣਾਈਆਂ ਗਈਆਂ 25 ਟੀਮਾਂ ਵੱਲੋ 75 ਫੀਸਦੀ ਅਬਾਦੀ ਦਾ ਸਰਵੇ ਕਰ ਲਿਆ ਗਿਆ ਹੈ ਸਿਵਲ ਸਰਜਨ ਡਾ. ਮਲਹੋਤਰਾ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਆਦੇਸ਼ਾ ਦਾ ਪਾਲਣ ਕਰਦੇ ਹੋਏ ਘਰਾਂ ਵਿੱਚ ਹੀ ਰਹਿਣ, ਵਾਰ-ਵਾਰ ਸਾਬਣ ਪਾਣੀ ਨਾਲ ਹੱਥ ਧੋਣ ਦੀ ਆਦਤ ਨੂੰ ਅਪਨਾਉਣ ਅਤੇ ਖੰਘ,ਬੁਖਾਰ,ਜੁਕਾਮ ਹੋਣ ਦੀ ਸੂਰਤ ਵਿੱਚ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾਂ ਨਾਲ ਸੰਪਰਕ ਕਰਨ। ਜਿਲ੍ਹੇ ਦੀ ਕੋਵਿਡ ਕੇਸਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਉਹਨਾ ਕਿਹਾ ਕਿ ਅੱਜ ਤੱਕ ਕੋਵਿਡ ਜਾਂਚ ਸਬੰਧੀ ਲਏ ਗਏ 416 ਸੈਪਲਾਂ ਵਿੱਚੋ 49 ਪੋਜਟਿਵ, 311 ਨੈਗਟਿਵ ਅਤੇ, 56 ਕੇਸਾਂ ਦੀ ਰਿਪੋਰਟ ਆਉਣੀ ਬਾਕੀ ਹੈ ਉਹਨਾਂ ਦੱਸਿਆ ਕਿ ਇਹਨਾ ਪੋਜਟਿਵ ਕੇਸਾ ਵਿੱਚੋ ਇੱਕ ਕੇਸ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿੱਚੋ ਛੁਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਅਤੇ ਅੱਜ ਜਿਲ੍ਹੇ ਵਿੱਚ ਕੋਈ ਵੀ ਕੋਵਿਡ ਨਵਾਂ ਕੇਸ ਰਿਪੋਰਟ ਨਹੀ ਹੋਇਆ।
ਪਟਿਆਲਾ ਸ਼ਹਿਰ ਤੋਂ ਲਏ ਗਏ 54 ਕੋਵਿਡ ਸੈਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਨਹੋਤਰਾ ਨੇ ਦੱਸਿਆ ਕੀ ਬੀਤੇ ਦਿਨੀ ਕੈਲਾਸ਼ ਨਗਰ ਅਤੇ ਕੱਚਾ ਪਟਿਆਲਾ ਦੇ ਪੋਜਟਿਵ ਕੇਸਾਂ ਦੇ ਕਲਸਟਰਾਂ ਵਿੱਚੋ ਲਏ 44 ਸੈੰਪਲ ਅਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚੋ ਲਏ 10, ਕੁੱਲ 54 ਸੈਪਲ ਜੋ ਕਿ ਕੋਵਿਡ ਜਾਂਚ ਲਈ ਭੇਜੇ ਗਏ ਸਨ ਜੋ ਕਿ ਲੈਬ ਦੀ ਰਿਪੋਰਟ ਅਨੁਸਾਰ ਇਹ ਸਾਰੇ ਹੀ ਕੋਵਿਡ ਨੈਗਟਿਵ ਪਾਏ ਗਏ ਹਨ, ਜੋ ਕਿ ਪਟਿਆਲਾ ਸ਼ਹਿਰ ਵਾਸੀਆਂ ਲਈ ਇਕ ਰਾਹਤ ਦੀ ਖਬਰ ਹੈ, ਸਿਵਲ ਸਰਜਨ ਡਾ. ਮਲਹੋਤਰਾ ਨੇ ਦਸਿਆਂ ਕਿ ਬੀਤੀ ਰਾਤ ਰਾਜਪੁਰਾ ਵਿੱਖੇ 18 ਕੋਵਿਡ ਪੋਜਟਿਵ ਕੇਸਾ ਦੀ ਪੁਸ਼ਟੀ ਹੋਣ ਤੇ ਉਹਨਾ ਵੱਲੋ ਆਰ. ਆਰ. ਟੀ. ਟੀਮਾਂ ਨੂੰ ਹਰਕਤ ਵਿੱਚ ਲਿਆਂਦੇ ਹੋਏ ਇਹਨਾਂ ਸਾਰੇ ਪੋਜਟਿਵ ਕੇਸਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸਿਫਟ ਕਰਵਾ ਦਿੱਤਾ ਗਿਆ ਹੈ ਅਤੇ ਪੋਜਟਿਵ ਆਏ ਕੇਸਾ ਅਤੇ ਉਹਨਾਂ ਦੇ ਆਲੇ-ਦੁਆਲੇ ਦੇ ਘਰਾਂ ਵਿੱਚ ਸੋਡੀਅਮ ਹਾਈਪੋਕਲੋਰਾਇਡ ਦਾ ਸਪਰੇ ਕਰਵਾ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਇਹਨੀ ਵੱਡੀ ਗਿਣਤੀ ਵਿੱਚ ਕੇਸਾਂ ਨੂੰ ਪਕੜ ਪਾਉਣਾ ਸਿਹਤ ਵਿਭਾਗ ਦੀ ਸਫਲਤਾ ਹੈ ਕਿਉਕਿ ਇਹਨਾ ਵਿੱਚੋ ਜਿਆਦਾਤਰ ਕੇਸਾਂ ਵਿੱਚ ਕੋਈ ਵੀ ਲੱਛਣ ਨਹੀ ਸੀ ਉਹਨਾਂ ਦੀ ਪਹਿਚਾਣ ਸਿਰਫ ਕੋਨਟੈਕਟ ਟਰੈਸਿੰਗ ਰਾਹੀ ਹੀ ਸੰਭਵ ਹੋ ਪਾਈ ਹੈ ਨਹੀ ਤਾਂ ਅਜਿਹੇ ਕੇਸ ਲੁੱਕੇ ਰਹਿ ਜਾਦੇ ਅਤੇ ਹੋਰਾ ਤੱਕ ਰੋਗ ਫੈਲਾ ਸਕਦੇ ਸਨ ਇਸ ਲਈ ਅਜਿਹਾ ਸਿਹਤ ਵਿਭਾਗ ਦੇ ਜਮੀਨੀ ਪੱਧਰ ਤੇ ਕੰਮ ਕਰ ਰਹੇ ਕਰਮਚਾਰੀ ਅਤੇ ਐਪੀਡੇਮੋਲੋਜੀਕਲ ਸਰਵੈਲੰਸ ਟੀਮਾਂ ਦੀ ਮਿਹਨਤ ਨਾਲ ਹੀ ਸੰਭਵ ਹੋ ਸਕਿਆ ਹੈ। ਉਹਨਾਂ ਦੱਸਿਆ ਕਿ ਪਰਾਣਾ ਰਾਜਪੁਰਾ, ਮਧੁਬਨ ਕਲੋਨੀ, ਨਵੀ ਅਨਾਜ ਮੰਡੀ, ਅਤੇ ਆਸਪਾਸ ਦੇ ਇਲਾਕੇ ਨੂੰ ਕਨਟੇਨਮੈੰਟ ਜੋਨ ਬਣਾ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਸਿਹਤ ਸਹੂਲਤਾ ਮੁੱਹਈਆਂ ਕਰਵਾਉਣ ਲਈ ਪੁਰਾਣਾ ਰਾਜਪੁਰਾ ਅਤੇ ਅਨਾਜ ਮੰਡੀ ਵਿੱਚ ਸਿਹਤ ਟੀਮਾਂ ਲਗਾ ਦਿੱਤੀਆਂ ਗਈਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਅੱਜ ਰਾਜਪੁਰਾ ਦੇ ਸ਼ਹਿਰੀ ਅਤੇ ਨਾਲ ਲਗਦੇ ਪੇੰਡੂ ਇਲਾਕੇ ਵਿੱਚੋ ਆਏ ਕੋਵਿਡ ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਅਤੇ ਹਾਈਰਿਸਕ ਕੇਸਾ ਦੇ 53 ਵਿਅਕਤੀਆਂ ਦੇ ਕੋਵਿਡ ਜਾਚ ਸਬੰਧੀ ਸੈਪਲ ਲਏ ਗਏ ਹਨ ਜਿਹਨਾ ਨੂੰ ਲੈਬ ਵਿੱਚ ਜਾਂਚ ਲਈ ਭੇਜਿਆ ਜਾਵੇਗਾ। ਇਹਨਾਂ ਸਾਰੇ ਲੋਕਾ ਅਤੇ ਪਰਿਵਾਰਕ ਮੈਬਰਾਂ ਨੂੰ ਘਰਾਂ ਵਿੱਚ ਹੀ ਕੁਆਰਨਟਾਈਨ ਕਰ ਦਿੱਤਾ ਗਿਆ ਹੈ।