ਫ਼ਲ ਤੇ ਸਬਜ਼ੀਆਂ ਵੇਚਣ ਵਾਲਿਆਂ ਦਾ ਅਚਨਚੇਤ ਨਿਰੀਖਣ, ਕਰਫਿਊ ਪਾਸ ਨਾ ਹੋਣ ‘ਤੇ 70 ਦੇ ਕਰੀਬ ਚਲਾਣ-ਕਮਿਸ਼ਨਰ ਨਗਰ ਨਿਗਮ

209

ਫ਼ਲ ਤੇ ਸਬਜ਼ੀਆਂ ਵੇਚਣ ਵਾਲਿਆਂ ਦਾ ਅਚਨਚੇਤ ਨਿਰੀਖਣ, ਕਰਫਿਊ ਪਾਸ ਨਾ ਹੋਣ ‘ਤੇ 70 ਦੇ ਕਰੀਬ ਚਲਾਣ-ਕਮਿਸ਼ਨਰ ਨਗਰ ਨਿਗਮ

ਪਟਿਆਲਾ, 20 ਅਪ੍ਰੈਲ:
ਕੋਰੋਨਾਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਰੱਖਣ ਲਈ ਫ਼ਲ ਤੇ ਸਬਜ਼ੀਆਂ ਘਰ-ਘਰ ਪਹੁੰਚਾਉਣ ਲਈ ਜਾਰੀ ਕੀਤੇ ਗਏ ਪਾਸ ਦੀ ਦੁਰਵਰਤੋਂ ਰੋਕਣ ਲਈ ਨਗਰ ਨਿਗਮ ਦੀਆਂ ਟੀਮਾਂ ਨੇ ਫ਼ਲ ਤੇ ਸਬਜ਼ੀ ਵਿਕਰੇਤਾਵਾਂ ਦਾ ਅਚਨਚੇਤ ਨਿਰੀਖਣ ਕੀਤਾ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ  ਪੂਨਮਦੀਪ ਕੌਰ ਨੇ ਦੱਸਿਆ ਕਿ ਹੁਣ ਤੱਕ 70 ਦੇ ਕਰੀਬ ਰੇਹੜੀ/ਥ੍ਰੀਵੀਲ੍ਹਰ ਵਾਲਿਆਂ ਕੋਲ ਕਰਫਿਊ ਪਾਸ ਨਾ ਹੋਣ ਕਾਰਨ ਉਨ੍ਹਾਂ ਦੇ ਚਲਾਨ ਕੀਤੇ ਗਏ ਹਨ ਅਤੇ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ।

ਫ਼ਲ ਤੇ ਸਬਜ਼ੀਆਂ ਵੇਚਣ ਵਾਲਿਆਂ ਦਾ ਅਚਨਚੇਤ ਨਿਰੀਖਣ, ਕਰਫਿਊ ਪਾਸ ਨਾ ਹੋਣ 'ਤੇ 70 ਦੇ ਕਰੀਬ ਚਲਾਣ-ਕਮਿਸ਼ਨਰ ਨਗਰ ਨਿਗਮ
ਪੂਨਮਦੀਪ ਕੌਰ ਨੇ ਦੱਸਿਆ ਕਿ ਨਿਗਮ ਦੀਆਂ ਟੀਮਾਂ ਵੱਲੋਂ ਇਹ ਨਿਰੀਖਣ ਲਗਾਤਾਰ ਜਾਰੀ ਰਹੇਗਾ ਅਤੇ ਇੱਕ ਜਗ੍ਹਾ ਖੜ੍ਹਕੇ ਫ਼ਲਾਂ ਤੇ ਸਬਜ਼ੀਆਂ ਦੀ ਵਿਕਰੀ ਕਰਨ ਵਾਲਿਆਂ ਦੇ ਪਾਸ ਰੱਦ ਕੀਤੇ ਜਾਣਗੇ। ਇਸ ਤੋਂ ਬਿਨ੍ਹਾਂ ਆਪਣੇ ਨਿਰਧਾਰਤ ਖੇਤਰ ਤੋ ਬਾਹਰ ਜਾ ਕੇ ਅਤੇ ਕਿਸੇ ਹੋਰ ਦੇ ਪਾਸ ‘ਤੇ ਵੀ ਵਿਕਰੀ ਕਰਨ ਵਾਲਿਆਂ ਵਿਰੁੱਧ ਵੀ ਸਖ਼ਤੀ ਵਰਤੀ ਜਾਵੇਗੀ।

ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਅਧਿਕਾਰਤ ਮੈਜਿਸਟਰੇਟ ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਜਾਰੀ ਪਾਸ ਵਾਲਿਆਂ ਨੂੰ ਹੀ ਫ਼ਲ-ਸਬਜ਼ੀਆਂ ਆਦਿ ਵੇਚਣ ਦੀ ਇਜਾਜ਼ਤ ਹੋਵੇਗੀ ਅਤੇ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਹੋਰ ਦੱਸਿਆ ਕਿ ਇਸ ਦੌਰਾਨ ਰੇਹੜੀਆਂ ਤੇ ਥ੍ਰੀਵੀਲ੍ਹਰਾਂ ‘ਤੇ ਸਬਜ਼ੀਆਂ ਤੇ ਫ਼ਲ ਵੇਚ ਰਹੇ ਵੈਂਡਰਾਂ ਦੀ ਸਿਹਤ ਜਾਂਚ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਆਖਿਆ ਗਿਆ।


ਨਗਰ ਨਿਗਮ ਦੇ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਫ਼ਲ, ਸਬਜ਼ੀਆਂ ਵੇਚਣ ਵਾਲੇ ਰੇਹੜੀਆਂ ਤੇ ਥ੍ਰੀਵੀਲਰਾਂ ਸਮੇਤ ਹੋਰ ਵਾਹਨਾਂ ਵਾਲਿਆਂ ਦੇ ਮਾਸਕ ਤੇ ਦਸਤਾਨੇ ਪਾਏ ਹੋਣੇ ਜਰੂਰੀ ਹਨ। ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਅਤੇ ਪਹਿਲਾਂ ਜਾਰੀ ਪਾਸ ਵੀ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਥ੍ਰੀਵੀਲ੍ਹਰਾਂ ਉਪਰ ਕੇਵਲ ਇੱਕ ਜਾਂ ਦੋ ਜਣੇ ਹੀ ਵਿਕਰੀ ਕਰ ਸਕਣਗੇ।