01 ਲੱਖ ਰੁਪਏ ਤੋਂ ਵੱਧ ਕੈਸ਼ ਲੈ ਕੇ ਜਾਣ ਸਮੇਂ ਉਸ ਨਾਲ ਸਬੰਧਿਤ ਕਾਗ਼ਜ਼ਾਤ ਹੋਣੇ ਲਾਜ਼ਮੀ: ਜ਼ਿਲ੍ਹਾ ਚੋਣ ਅਫ਼ਸਰ

133

01 ਲੱਖ ਰੁਪਏ ਤੋਂ ਵੱਧ ਕੈਸ਼ ਲੈ ਕੇ ਜਾਣ ਸਮੇਂ ਉਸ ਨਾਲ ਸਬੰਧਿਤ ਕਾਗ਼ਜ਼ਾਤ ਹੋਣੇ ਲਾਜ਼ਮੀ: ਜ਼ਿਲ੍ਹਾ ਚੋਣ ਅਫ਼ਸਰ

ਮਲੇਰਕੋਟਲਾ 19 ਜਨਵਰੀ,2022

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਮਲੇਰਕੋਟਲਾ ਮਾਧਵੀ ਕਟਾਰੀਆਂ ਨੇ ਦੱਸਿਆ ਕਿ  ਵਿਧਾਨ ਸਭਾ ਚੋਣਾਂ-2022 ਸਬੰਧੀ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ, ਜਿਸ ਤਹਿਤ ਫਲਾਇੰਗ ਸਕੁਐਡਜ਼ ਸਮੇਤ ਵੱਖ-ਵੱਖ ਟੀਮਾਂ 24 ਘੰਟੇ ਮੁਸਤੈਦੀ ਨਾਲ ਕਾਰਜਸ਼ੀਲ ਹਨ । ਜ਼ਿਲ੍ਹੇ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣ ਜ਼ਾਬਤੇ ਦੌਰਾਨ ਜੇਕਰ ਕੋਈ ਵੀ ਨਾਗਰਿਕ 01 ਲੱਖ ਰੁਪਏ ਤੋਂ ਵੱਧ ਕੈਸ਼ ਲੈ ਕੇ ਜਾ ਰਿਹਾ ਹੈ ਤਾਂ ਉਹ ਆਪਣੇ ਨਾਲ ਉਹ ਸਾਰੇ ਕਾਗ਼ਜ਼ਾਤ ਲੈ ਕੇ ਜਾਵੇ, ਜਿਨ੍ਹਾਂ ਤੋਂ ਇਹ ਪਤਾ ਲੱਗ ਸਕੇ ਕਿ ਉਸ ਵਿਅਕਤੀ ਨੇ ਉਹ ਪੈਸੇ ਕਿੱਥੋਂ ਕਢਵਾਏ ਹਨ ਤੇ ਕਿੱਥੇ ਲੈ ਕੇ ਜਾਣੇ ਹਨ ਅਤੇ ਪੈਸਾ ਪੂਰਾ ਬਿਉਰਾ ਕੋਲ ਹੋਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਨਾਗਰਿਕ ਬਿਉਰਾ ਪੇਸ਼ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਉਸ ਦਾ ਕੈਸ਼ ਜ਼ਬਤ ਕਰ ਲਿਆ ਜਾਵੇਗਾ ਤੇ ਅਜਿਹੇ ਮਾਮਲਿਆਂ ਸਬੰਧੀ ਬਣੀ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਪੂਰਨ ਪੜਤਾਲ ਉਪਰੰਤ ਹੀ ਉਹ ਨਕਦੀ ਛੱਡੀ ਜਾਵੇਗੀ।

01 ਲੱਖ ਰੁਪਏ ਤੋਂ ਵੱਧ ਕੈਸ਼ ਲੈ ਕੇ ਜਾਣ ਸਮੇਂ ਉਸ ਨਾਲ ਸਬੰਧਿਤ ਕਾਗ਼ਜ਼ਾਤ ਹੋਣੇ ਲਾਜ਼ਮੀ: ਜ਼ਿਲ੍ਹਾ ਚੋਣ ਅਫ਼ਸਰ
DC Malerkotla

ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਕਦ ਰਾਸ਼ੀ ਸਬੰਧੀ ਉਪਰੋਕਤ ਪੱਖ ਨੂੰ ਧਿਆਨ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਬੈਂਕਾਂ ਸਬੰਧੀ ਕੈਸ਼ ਲੈ ਕੇ ਜਾਣ ਵਾਲੀਆਂ ਕੈਸ਼ ਵੈਨਾਂ ਸਬੰਧੀ ਸਾਰੇ ਲੋੜੀਂਦੇ ਕਾਗ਼ਜ਼ਾਤ ਹੋਣੇ ਵੀ ਲਾਜ਼ਮੀ ਹਨ।

ਕਟਾਰੀਆ ਨੇ ਵਿਧਾਨ ਸਭਾ ਚੋਣਾਂ ਸਬੰਧੀ ਕਾਰਜਸ਼ੀਲ ਟੀਮਾਂ ਨੂੰ ਕਿਹਾ ਕਿ ਉਹ ਨਿਯਮਤ ਤੌਰ ਉੱਤੇ ਆਪਣੀਆਂ ਰਿਪੋਰਟਾਂ ਸਬੰਧੀ ਅਧਿਕਾਰੀਆਂ ਨੂੰ ਭੇਜਣੀਆਂ ਯਕੀਨੀ ਬਣਾਉਣ।  ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ  ਚੋਣ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਨੂੰ ਕੋਵਿਡ ਵਾਰੀਅਰ ਐਲਾਨਿਆ ਗਿਆ ਹੈ। ਚੋਣ ਡਿਊਟੀ ਦੇਣ ਵਾਲੇ ਮੁਲਾਜ਼ਮ ਕੋਵਿਡ ਦੀ ਬੁਸਟਰ ਡੋਜ਼ ਲਗਾਵਾਂ ਸਕਦੇ ਹਨ।