ਸ੍ਰੀ ਅਰਵਿੰਦੋ ਦੀ 150ਵੀਂ ਜਯੰਤੀ ‘ਤੇ 1 ਸਾਲ ਤੱਕ ਵੱਖ ਵੱਖ ਪ੍ਰੋਗਰਾਮ ਕਰਵਾਏ -ਅਰਬਿੰਦੋ ਸੁਸਾਇਟੀ

129

ਸ੍ਰੀ ਅਰਵਿੰਦੋ ਦੀ 150ਵੀਂ ਜਯੰਤੀ ‘ਤੇ 1 ਸਾਲ ਤੱਕ ਵੱਖ ਵੱਖ ਪ੍ਰੋਗਰਾਮ ਕਰਵਾਏ -ਅਰਬਿੰਦੋ ਸੁਸਾਇਟੀ

ਪਟਿਆਲਾ, 12 ਅਪ੍ਰੈਲ,2022 :

ਦੁਨੀਆਂ ਦੇ ਪ੍ਰਸਿੱਧ ਅਧਿਆਤਮਕ, ਸੁਧਾਰਕ, ਦਾਰਸ਼ਨਿਕ, ਸੁਤੰਰਤਾ ਸੈਲਾਨੀ, ਕਵੀ ਅਤੇ ਰਾਸ਼ਟਰਪਤੀ ਨੇਤਾ ਦੇ ਰੁਪ ਵਿਚ ਪ੍ਰਸਿੱਧ ਸ੍ਰੀ ਅਰਬਿੰਦੋ ਦੀ 150ਵੀਂ ਜਯੰਤੀ ਨੂੰ ਸ੍ਰੀ ਅਰਬਿੰਦੋ ਸੁਸਾਇਟੀ ਪੂਰਾ ਸਾਲ ਵੱਖ ਵੱਖ ਪ੍ਰੋਗਰਾਮ ਕਰ ਕੇ ਮਨਾ ਰਹੀ ਹੈ।

ਸ੍ਰੀ ਅਰਬਿੰਦੋ ਸੁਸਾਇਅੀ ਪਟਿਆਲਾ ਦੇ ਅਹੁਦੇਦਾਰਾਂ ਮੁਕਤਾ ਮੰਧਾਰ ਅਤੇ ਕੇ ਪਵਨ ਨੇ ਮੰਗਲਵਾਰ ਨੁੰ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਕਰ ਕੇ ਇਸ ਜਯੰਤੀ ‘ਤੇ ਹੋਣ ਵਾਲੇ ਪ੍ਰੋਗਰਾਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪੂਰਾ ਸਾਲ ਪਟਿਆਲਾ ਵਿਚ ਸ੍ਰੀ ਅਰਬਿੰਦੋ ਦੇ ਜੀਵਨ ‘ਤੇ ਸੈਮੀਨਾਰ, ਵਿਚਾਰ ਗੋਸ਼ਟੀਆਂ, ਮੈਰਾਥਨ, ਮੈਡੀਟੇਸ਼ਨ ਵਰਗੇ ਪ੍ਰੋਗਰਾਮ ਹੋਣਗੇ। ਸ੍ਰੀਮਤੀ ਮੁਕਤਾ ਮੰਧਾਰ ਨੇ ਇਸ ਮੌਕੇ ਸ੍ਰੀ ਅਰਬਿੰਦੋ ਦੇ ਜੀਵਨ, ਉਹਨਾਂ ਦੇ ਸੁਤੰਤਰਤਾ ਪ੍ਰੋਗਰਾਮ ਵਿਚ ਯੋਗਦਾਨ, ਉਹਨਾਂ ਦੇ ਪੰਜ ਸੁਫਨੇ, ਲੇਖਣੀ ਤੇ ਵਿਸ਼ੇਸ਼ ਤੌਰ ‘ਤੇ ਇਕ ਸੱਚੇ ਪੱਤਰਕਾਰ ਦੇ ਰੂਪ ਵਿਚ ਚਰਚਾ ਕੀਤੀ। ਉਹਨਾਂ ਦੱਸਿਆ ਕਿ ਸੁਸਾਇਟੀ ਅਨੇਕਾਂ ਗਤੀਵਿਧੀਆਂ ਵਰਗੇ ਵੈਬੀਨਾਰ, ਯੂਥ ਕੈਂਪ, ਨਾਰੀ ਸਸ਼ਕਤੀਕਰਨ, ਸੰਪੂਰਨ ਸਾਹਿਤ ਵਿਵਰਣ ਤੇ ਘਿਆਨ ਸਭਾ ਆਦਿ ਨਾਲ ਉਹਨਾਂ ਦੀ ਜਨਮ ਜਯੰਤੀ ਮਨਾ ਰਹੀ ਹੈ ਤਾਂ ਜੋ ਕਿ ਸ੍ਰੀ ਅਰਬਿੰਦੋ ਦਾ ਸੰਦੇਸ਼ ਹਰ ਘਰ ਪਹੁੰਚ ਸਕੇ।

ਸ੍ਰੀ ਅਰਵਿੰਦੋ ਦੀ 150ਵੀਂ ਜਯੰਤੀ 'ਤੇ 1 ਸਾਲ ਤੱਕ ਵੱਖ ਵੱਖ ਪ੍ਰੋਗਰਾਮ ਕਰਵਾਏ -ਅਰਬਿੰਦੋ ਸੁਸਾਇਟੀ

ਉਹਨਾਂ ਨੇ ਸ੍ਰੀ ਅਰਬਿੰਦੋ ਦੀ ਸੱਚੀ ਪੱਤਰਕਾਰੀ ਬਾਰੇ ਦੱਸਿਆ ਕਿ ਕਿਵੇਂ ਸ੍ਰੀ ਅਰਵਿੰਦ ਦੇ ਲੇਖ ਜੋ ਯੁਗਾਂਤਰ ਵਿਚ ਛਪਦੇ ਸਨ, ਉਹ ਕ੍ਰਾਂਤੀ ਲਿਆ ਦਿੰਦੇ ਸਨ। ਇਸੇ ਲਈ ਅੰਗਰੇਜ਼ ਉਹਨਾਂ ਨੁੰ ਸਭ ਤੋਂ ਖਤਰਨਾਕ ਵਿਅਕਤੀ ਮੰਨ ਸਨ। ਇਸ ਮੌਕੇ ਕੇ ਪਵਨ ਲੇ ਸ੍ਰੀ ਅਰਵਿੰਦ ਦੇ ਪੰਜ ਸੁਫਨਿਆਂ ਦਾ ਜ਼ਿਕਰ ਕੀਤਾ। ਮੈਡਮ ਸਰੋਜ ਨੇ ਪਿਛਲੇ ਦਿਨੀਂ ਸ੍ਰੀ ਅਰਬਿੰਦੋ ਸੁਸਾਇਟੀ ਦੇ ਬੈਨੇਰ ਹੇਠ ਚਲ ਰਹੇ ਸ੍ਰੀ ਅਰਬਿੰਦੋ ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਆਰੋ ਮੀਰਾ ਸੈਂਟਰ ਆਫ ਐਜੂਕੇਸ਼ਨ ਵਿਚ ਇਸ ਜਯੰਤੀ ‘ਤੇ ਹੋਏ ਪ੍ਰੋਗਰਾਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਇਕ ਮਹੀਨਾ ਪਹਿਲਾਂ ਸਕੂਲ ਦੀ ਵੈਬਸਾਈਟ ‘ਤੇ ਪਾ ਦਿੱਤੀ ਸੀ ਬੁੱਕ ਲਿਸਟ
ਸ੍ਰੀ ਅਰਬਿੰਦੋ ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸੁਸਾਇਟੀ ਦੇ ਬੈਨਰ ਹੇਠ ਪਟਿਆਲਾ ਵਿਚ ਚਲ ਰਹੇ ਦੋ ਸਕੂਲਾਂ ਸ੍ਰੀ ਅਰਬਿੰਦੋ ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਆਰੋ ਮੀਰਾ ਸੈਂਟਰ ਆਫ ਐਜੂਕੇਸ਼ਨ ਨੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਕੂਲ ਦੀ ਵੈਬਸਾਈਟ ‘ਤੇ ਕਰੀਬ 1 ਮਹੀਨਾ ਪਹਿਲਾਂ ਹੀ ਸਾਰੀਆਂ ਕਲਾਸਾਂ ਦੀ ਬੁੱਕ ਲਿਸਟ ਜਨਤਕ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਮਾਪੇ ਕਿਤੋਂ ਵੀ ਇਹ ਕਿਤਾਬਾਂ ਖਰੀਦ ਸਕਦੇ ਹਨ। ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਵਿਦਿਆਰਥੀਆਂ ਨੁੰ ਸਕੂਲ ਐਡਮੀਸ਼ਨ ਪ੍ਰਕਿਰਿਆ ਵਿਚ 25 ਫੀਸਦੀ ਰਾਖਵਾਂਕਰਨ ਦੇ ਸਵਾਲ ‘ਤੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿਚ ਇਹ ਨਿਯਮ ਪੂਰੀ ਤਰ੍ਹਾਂ ਫਾਲੋ ਕੀਤਾ ਜਾਂਦਾ ਹੈ ਤੇ ਕਈ ਬੱਚੇ ਮੁਫਤ ਸਿੱਖਿਆ ਪ੍ਰਾਪਤ ਕਰ ਰਹੇ ਹਨ।