ਮੋਦੀ ਸਰਕਾਰ ਦੇ 11 ਸਾਲਾਂ ਦੀਆਂ ਇਤਿਹਾਸਕ ਉਪਲਬਧੀਆਂ ਨੂੰ ਸਮਰਪਿਤ ਰੂਪਨਗਰ ਮੰਡਲ ਨੇ ਮਨਾਇਆ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦਾ ਪਰਵ

47

ਮੋਦੀ ਸਰਕਾਰ ਦੇ 11 ਸਾਲਾਂ ਦੀਆਂ ਇਤਿਹਾਸਕ ਉਪਲਬਧੀਆਂ ਨੂੰ ਸਮਰਪਿਤ ਰੂਪਨਗਰ ਮੰਡਲ ਨੇ ਮਨਾਇਆ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦਾ ਪਰਵ

ਬਹਾਦਰਜੀਤ ਸਿੰਘ/ਰੂਪਨਗਰ, 17 ਜੂਨ,2025

ਭਾਰਤੀ ਜਨਤਾ ਪਾਰਟੀ ਰੂਪਨਗਰ ਮੰਡਲ ਵੱਲੋਂ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਕੇਂਦਰ ਸਰਕਾਰ ਦੇ 11 ਸਾਲਾਂ ਦੀਆਂ ਬੇਮਿਸਾਲ ਉਪਲਬਧੀਆਂ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਰਵਾਇਆ ਗਿਆ ਜਿਸ ਵਿੱਚ ਭਾਜਪਾ ਦੇ ਸੀਨੀਅਰ ਅਹੁਦੇਦਾਰਾਂ ਤੇ ਵਰਕਰਾਂ ਨੇ ਭਾਗ ਲਿਆ।

ਇਸ ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਰੂਪਨਗਰ ਦੇ ਸੀਨੀਅਰ ਭਾਜਪਾ ਆਗੂ ਸੰਜੇ ਪ੍ਰਤਾਪ ਜੈਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਗਰੀਬ ਕਲਿਆਣ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉੱਜਵਲਾ ਯੋਜਨਾ, ਜਨਧਨ ਯੋਜਨਾ, ਸਵੱਛ ਭਾਰਤ ਅਭਿਆਨ, ਪੀਐਮ ਆਵਾਸ ਯੋਜਨਾ ਅਤੇ ਪੀਐਮ ਸੁਰੱਖਿਆ ਬੀਮਾ ਸਕੀਮ ਵਰਗੀਆਂ ਯੋਜਨਾਵਾਂ ਨੇ ਸਿੱਧਾ ਆਮ ਆਦਮੀ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਂਦਾ ਹੈ।

ਭਾਜਪਾ ਆਗੂ ਹਿੰਮਤ ਸਿੰਘ ਗਿਰਨ ਨੇ ਆਯੁਸ਼ਮਾਨ ਭਾਰਤ ਯੋਜਨਾ ਬਾਰੇ ਦੱਸਦਿਆਂ ਕਿਹਾ ਕਿ ਇਸ ਯੋਜਨਾ ਰਾਹੀਂ ਕਰੋੜਾਂ ਗਰੀਬ ਪਰਿਵਾਰਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮਿਲੀ ਹੈ, ਜੋ ਪਹਿਲਾਂ ਇਕ ਸੁਪਨਾ ਸੀ।

ਕੇਹਰ ਸਿੰਘ ਨੇ ਸਕਿਲ ਇੰਡੀਆ ਮਿਸ਼ਨ ’ਤੇ ਗੱਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਨੌਜਵਾਨਾਂ ਨੂੰ ਸਵੈ-ਨਿਰਭਰ ਬਣਾਉਣ ਲਈ ਦੇਸ਼ ਭਰ ਵਿੱਚ ਹੁਨਰ ਵਿਕਾਸ ਯੋਜਨਾਵਾਂ ਚਲਾਈਆਂ ਹਨ।

ਰਾਕੇਸ਼ ਚੋਪੜਾ ਨੇ ‘ਪੀਐਮ ਸੂਰਿਆ ਘਰ ਯੋਜਨਾ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯੋਜਨਾ ਊਰਜਾ ਆਤਮਨਿਰਭਰਤਾ ਵੱਲ ਵੱਡਾ ਕਦਮ ਹੈ, ਜਿਸ ਰਾਹੀਂ ਘਰਾਂ ਦੇ ਬਿਜਲੀ ਬਿੱਲਾਂ ਵਿੱਚ ਵੱਡੀ ਕਟੌਤੀ ਹੋਈ ਹੈ।

ਸੀਨੀਅਰ ਭਾਜਪਾ ਆਗੂ ਅਤੇ ਸੇਵਾਨਿਵ੍ਰਤ ਅਧਿਕਾਰੀ ਪਰਮਾਰਜੀਤ ਸਿੰਘ ਰੌਲੂ ਮਾਜਰਾ ਨੇ ਕਿਹਾ ਕਿ ਅੱਜ ਭਾਰਤ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ, ਪਰ ਪੰਜਾਬ ਦੀ ਹਾਲਤ ਚਿੰਤਾਜਨਕ ਹੈ। ਕਦੇ ਵਿਕਾਸ ਵਿੱਚ ਪਹਿਲਾ ਸਥਾਨ ਰੱਖਣ ਵਾਲਾ ਪੰਜਾਬ ਅੱਜ 28ਵੇਂ ਸਥਾਨ ’ਤੇ ਪਹੁੰਚ ਚੁੱਕਾ ਹੈ, ਜੋ ਸੂਬਾ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ।

ਮੋਦੀ ਸਰਕਾਰ ਦੇ 11 ਸਾਲਾਂ ਦੀਆਂ ਇਤਿਹਾਸਕ ਉਪਲਬਧੀਆਂ ਨੂੰ ਸਮਰਪਿਤ ਰੂਪਨਗਰ ਮੰਡਲ ਨੇ ਮਨਾਇਆ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦਾ ਪਰਵ

ਇਸ ਸਮਾਗਮ ਵਿੱਚ ਅਭਿਸ਼ੇਕ ਅਗ्नਿਹੋਤਰੀ, ਰਾਕੇਸ਼ ਕੁਮਾਰ ਚੋਪੜਾ, ਲੋਕੇਸ਼ ਕੁਮਾਰ, ਗਗਨ ਗੁਪਤਾ, ਗੁਰਪ੍ਰੀਤ ਸਿੰਘ, ਕੇਹਰ ਸਿੰਘ, ਅਮਰਜੀਤ ਸਿੰਘ, ਟੋਨੀ ਵਰਮਾ, ਬਲਵਿੰਦਰ ਕੁਮਾਰ, ਸੁਖਰਾਮ ਚੌਧਰੀ, ਵਿੱਪਨ ਕੁਮਾਰ (ਰੋਇਲ ਫਿਲਮਜ਼, ਰੂਪਨਗਰ), ਸਤਿੰਦਰ ਕੁਮਾਰ ਨਾਗੀ, ਸ਼੍ਰੀ ਰਾਮ ਸ਼ਰਮਾ, ਰਮਨ ਕੁਮਾਰ, ਭਜਨ ਗਾਇਕ ਪਰਵੀਨ ਪੀਨਾ, ਗੁਰਵਿੰਦਰ ਸਿੰਘ ਗੋਗੀ, ਇੰਦਰਪਾਲ ਸਿੰਘ ਲੋਹਗੜ੍ਹ, ਵੀਨਸ ਵੋਹਰਾ, ਅਨਿਲ ਕੁਮਾਰ, ਵਿਨੋਦ ਕੁਮਾਰ, ਲਾਜਪਤ ਰਾਏ, ਦਿਨੇਸ਼ ਕੁਮਾਰੀ, ਵਿਨੋਦ ਭੰਡਾਰੀ, ਅਮਰਦੀਪ ਸਿੰਘ, ਰਣਬੀਰ ਸਿੰਘ, ਸੰਜੀਵ ਕੁਮਾਰ, ਸਤਿੰਦਰ ਕੁਮਾਰ ਸਮੇਤ ਹੋਰ ਕਈ ਗਣਮਾਨਯ ਲੋਕ ਹਾਜ਼ਰ ਰਹੇ।

ਸਮਾਗਮ ਦੇ ਅੰਤ ’ਤੇ ਭਾਜਪਾ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ  ਦੀ ਜਨ-ਕਲਿਆਣਕਾਰੀ ਨੀਤੀਆਂ ਦੀ ਸ਼ਲਾਘਾ ਕਰਦਿਆਂ ਇਹ ਸੰਕਲਪ ਲਿਆ ਗਿਆ ਕਿ ਭਾਜਪਾ ਦੇ ਵਿਜ਼ਨ ਨੂੰ ਹਰ ਘਰ ਤਕ ਪਹੁੰਚਾਇਆ ਜਾਵੇਗਾ।