Homeਪੰਜਾਬੀ ਖਬਰਾਂਰੂਪਨਗਰ ਜ਼ਿਲ੍ਹੇ ਦੇ 15 ਪੋਲਿੰਗ ਸਟੇਸ਼ਨਾਂ ਦੇ ਸਥਾਨ ਬਦਲੇ ਗਏ - ਸੋਨਾਲੀ...

ਰੂਪਨਗਰ ਜ਼ਿਲ੍ਹੇ ਦੇ 15 ਪੋਲਿੰਗ ਸਟੇਸ਼ਨਾਂ ਦੇ ਸਥਾਨ ਬਦਲੇ ਗਏ – ਸੋਨਾਲੀ ਗਿਰੀ

ਰੂਪਨਗਰ ਜ਼ਿਲ੍ਹੇ ਦੇ 15 ਪੋਲਿੰਗ ਸਟੇਸ਼ਨਾਂ ਦੇ ਸਥਾਨ ਬਦਲੇ ਗਏ – ਸੋਨਾਲੀ ਗਿਰੀ

ਬਹਾਦਰਜੀਤ ਸਿੰਘ /ਰੂਪਨਗਰ, 21 ਜਨਵਰੀ,2022
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਰੂਪਨਗਰ ਸੋਨਾਲੀ ਗਿਰੀ ਨੇ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਦੀ ਪ੍ਰਵਾਨਗੀ ਨਾਲ ਰੂਪਨਗਰ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ 15 ਪੋਲਿੰਗ ਸਟੇਸ਼ਨ ਦੇ ਸਥਾਨ ਬਦਲੇ ਗਏ ਹਨ।

ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਕਾਰਨਾਂ ਕਰਕੇ ਨੌਂ ਥਾਵਾਂ ਉਤੇ 15 ਪੋਲਿੰਗ ਸਟੇਸ਼ਨਾਂ ਨੂੰ ਹੋਰ ਥਾਵਾਂ ਤੇ ਬਦਲਿਆ ਗਿਆ ਹੈ ਜਿਸ ਤਹਿਤ 49-ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਪੋਲਿੰਗ ਸਟੇਸ਼ਨ 59 ਅਤੇ 60 ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਰੇਲਵੇ ਰੋਡ ਨੰਗਲ (ਸੱਜਾ, ਖੱਬਾ) ਵਿਖੇ ਸੀ ,ਜਿਸ ਨੂੰ ਬਦਲ ਕੇ ਸ਼ਸ਼ਵਾਲਿਕ ਸਕੂਲ, ਜੂਨੀਅਰ ਵਿੰਗ ਰੇਲਵੇ ਰੋਡ ਨੰਗਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਨੰਗਲ ਵਿਖੇ ਕੀਤੇ ਜਾ ਰਹੇ ਪੁੱਲ ਦੇ ਨਿਰਮਾਣ ਕਾਰਨ ਰਾਮ ਕੁਸ਼ਟ ਆਸ਼ਰਮ ਦੇ ਨਿਵਾਸੀਆਂ ਦਾ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਮੁੜ-ਵਸੇਬਾ ਕੀਤਾ ਗਿਆ ਹੈ ਜਿਸ ਕਰਕੇ ਇਨ੍ਹਾਂ ਪੋਲਿੰਗ ਸਟੇਸ਼ਨ ਨੂੰ ਵੋਟਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਬੂਥ ਏਰੀਆ ਵਿੱਚ ਹੀ ਤਬਦੀਲ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ 50-ਰੂਪਨਗਰ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ 58, ਧਰਮਸ਼ਾਲਾ ਪਿੰਡ ਚਾਹੜ ਮਾਜਰਾ ਨੂੰ ਏ.ਈ.ਆਰ.ਓ-ਕਮ-ਨਾਇਬ ਤਹਿਸੀਲਦਾਰ ਦੀ ਰਿਪੋਰਟ ਦੇ ਅਧਾਰਿਤ ਪਾਣੀ, ਗੁਸਲਖਾਨਾ ਅਤੇ ਬਿਜਲੀ ਦੀ ਸਪਲਾਈ ਨਾ ਹੋਣ ਕਰਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ 51-ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ 19, ਸਰਕਾਰੀ ਐਲੀਮੈਂਟਰੀ ਸਕੂਲ, ਸਿੰਘ ਵਿਖੇ ਗਰਾਮ ਪੰਚਾਇਤ ਵੱਲੋਂ ਲਾਇਬਰੈਰੀ ਦੀ ਉਸਾਰੀ ਕੀਤੀ ਗਈ ਹੈ ਅਤੇ ਸਕੂਲ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘ ਵਿੱਚ ਬਦਲ ਗਿਆ ਹੈ ਜਿਸ ਕਾਰਨ ਇੱਥੇ ਸਥਾਪਿਤ ਪੋਲਿੰਗ ਸਟੇਸ਼ਨ ਨੂੰ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਸਿੰਘ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।

ਰੂਪਨਗਰ ਜ਼ਿਲ੍ਹੇ ਦੇ 15 ਪੋਲਿੰਗ ਸਟੇਸ਼ਨਾਂ ਦੇ ਸਥਾਨ ਬਦਲੇ ਗਏ - ਸੋਨਾਲੀ ਗਿਰੀ

ਸੋਨਾਲੀ ਗਿਰੀ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ 90-91-92 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸ੍ਰੀ ਚਮਕੌਰ ਸਾਹਿਬ ਵਿਖੇ ਪਹਿਲਾ ਤੋਂ ਹੀ 6 ਬੂਥ ਹੋਣ ਕਾਰਨ ਅਤੇ ਸਕੂਲ ਦੇ ਮੈਦਾਨ ਵਿੱਚ ਜਗ੍ਹਾ ਦੀ ਕਮੀ ਕਾਰਨ ਨਵੀਂ ਪ੍ਰਸਤਾਵਿਤ ਇਮਾਰਤ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਸੀਨੀਅਰ ਸੈਕਂੰਡਰੀ ਸਕੂਲ ਚਮਕੌਰ ਸਾਹਿਬ (ਸੱਜਾ, ਖੱਬਾ, ਮੱਧ)  ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾ ਹੀ ਪੋਲਿੰਗ ਸਟੇਸ਼ਨ 95-96 ਸਰਕਾਰੀ ਐਲੀਮੈਂਟਰੀ ਸਕੂਲ-2  ਸ੍ਰੀਚਮਕੌਰ ਸਾਹਿਬ ਵਿਖੇ ਪਹਿਲਾਂ ਤੋਂ ਹੀ ਬੂਥ ਨੰ.ਬਰ 93, 94, 95 ਤੇ 96 ਹੋਣ ਅਤੇ ਜਗ੍ਹਾ ਦੀ ਕਮੀ ਕਾਰਨ ਇਨ੍ਹਾਂ ਨੂੰ ਬਦਲ ਕੇ ਨਵੀਂ ਪ੍ਰਸਤਾਵਿਤ ਸਰਕਾਰੀ ਐਲੀਮੈਂਟਰੀ ਸਕੂਲ-1 ਸ੍ਰੀ ਚਮਕੌਰ ਸਾਹਿਬ ਦੀ ਇਮਾਰਿਤ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਪੋਲਿੰਗ ਸਟੇਸ਼ਨ 139 ਸਰਕਾਰੀ ਐਲੀਮੈਂਟਰੀ ਸਕੂਲ, ਬੜੀ ਰੌਣੀ ਵਿੱਚ ਵੀ ਪਹਿਲਾਂ ਤੋਂ 2 ਬੂਥ ਹੋਣ ਕਾਰਨ ਨਵੀਂ ਪ੍ਰਸਤਾਵਿਤ ਇਮਾਰਤ ਸਰਕਾਰੀ ਐਲੀਮੈਂਟਰੀ ਸਕੂਲ, ਕੋਟਲੀ ਵਿਖੇ ਤਬਦੀਲ ਕੀਤਾ ਗਿਆ ਹੈ।

ਇਸੇ ਤਰ੍ਹਾ ਹੀ ਪੋਲਿੰਗ ਸਟੇਸ਼ਨ 155 ਸਰਕਾਰੀ ਐਲੀਮੈਂਟਰੀ ਸਕੂਲ ਚਤਾਮਲੀ ਕਮਰੇ ਦੀ ਹਾਲਤ ਠੀਕ ਨਾ ਹੋਣ ਕਰਨ ਸਰਕਾਰੀ ਹਾਈ ਸਕੂਲ, ਚਤਾਮਲੀ ਵਿਖੇ ਕਰ ਦਿਤਾ ਗਿਆ ਹੈ.

ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨ 197-198 ਸਰਕਾਰੀ ਐਲੀਮੈਂਟਰੀ ਸਕੂਲ, ਬੜੀ ਮੜੌਲੀ ਭੀੜ ਵਾਲੇ ਇਲਾਕੇ ਵਿੱਚ ਹੋਣ ਕਰਕੇ ਸਰਕਾਰੀ ਹਾਈ ਸਕੂਲ, ਬੜੀ ਮੜੌਲੀ ਵਿੱਚ ਅਤੇ ਪੋਲਿੰਗ ਸਟੇਸ਼ਨ 215-216 ਸਰਕਾਰੀ ਐਲੀਮੈਂਟਰੀ ਸਕੂਲ ਬਜਹੇੜੀ ਨੂੰ ਪਿੰਡ ਦੀ ਘਣੀ ਆਬਾਦੀ ਵਾਲੇ ਇਲਾਕੇ ਵਿੱਚ ਹੋਣ ਕਾਰਨ ਇਸ ਨੂੰ ਸਰਕਾਰੀ ਮਿਡਲ ਸਕੂਲ ਬਜਹੇੜੀ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।

LATEST ARTICLES

Most Popular

Google Play Store