22ਵੀ ਪੰਜਾਬ ਰਾਜ ਅੰਤਰ ਸਕੂਲ ਕੁਮਾਰ ਸੁਰਿੰਦਰ ਸਿੰਘ ਸ਼ੂਟਿੰਗ ਚੈਂਪੀਅਨਸ਼ਿਪ ਦਾ ਰੂਪਨਗਰ ਵਿੱਚ ਅਗਾਜ਼

152

22ਵੀ ਪੰਜਾਬ ਰਾਜ ਅੰਤਰ ਸਕੂਲ ਕੁਮਾਰ ਸੁਰਿੰਦਰ ਸਿੰਘ ਸ਼ੂਟਿੰਗ ਚੈਂਪੀਅਨਸ਼ਿਪ ਦਾ ਰੂਪਨਗਰ ਵਿੱਚ ਅਗਾਜ਼

ਬਹਾਦਰਜੀਤ ਸਿੰਘ /ਰੂਪਨਗਰ, 6 ਸਤੰਬਰ, 2022

ਅੱਜ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਵਿਖੇ 22ਵੀ ਪੰਜਾਬ ਰਾਜ ਅੰਤਰ ਸਕੂਲ ਕੁਮਾਰ ਸੁਰਿੰਦਰ ਸਿੰਘ ਸ਼ੂਟਿੰਗ ਚੈਂਪੀਅਨਸ਼ਿਪ ਰੂਪਨਗਰ ਸ਼ੂਟਿੰਗ ਐਸ਼ੋਸ਼ਿਏਸ਼ਨ ਦੇ ਸਹਿਯੋਗ ਨਾਲ ਸ਼ੁਰੂ ਹੋਈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ 15, 18 ਅਤੇ 19 ਸਾਲ ਦੇ ਸਕੂਲ ਪੱਧਰ ਦੇ ਏਅਰ ਰਾਇਫਲ ਅਤੇ ਪਿਸਟਲ ਦੇ ਸ਼ੂਟਰ ਭਾਗ ਲੈਣਗੇ। ਤਿੰਨ ਦਿਨ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਉਲੰਪਿਅਨ ਗੁਰਪ੍ਰੀਤ ਸਿੰਘ, ਅਰਜੁਨਾ ਐਵਾਰਡੀ ਸ਼ੂਟਿੰਗ ਅਤੇ  ਹਰਮਿੰਦਰ ਕੌਰ, ਹਾਕੀ ਨੈਸ਼ਨਲ ਨੇ ਸਾਂਝੇ ਤੌਰ ਤੇ ਕੀਤਾ। ਇਹਨਾਂ ਖੇਡਾਂ ਵਿੱਚ ਪੰਜਾਬ ਭਰ ਤੋਂ ਸਕੂਲ ਪੱਧਰ ਦੇ ਲਗਭਗ 250 ਸ਼ੂਟਰ ਹਿੱਸਾ ਲੈ ਰਹੇ ਹਨ।

ਖਿਆਲ ਰਹੇ ਕਿ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਦੀ ਸ਼ੂਟਿੰਗ ਰੇਂਜ਼, ਸਪੋਰਟਸ ਅਥਾਰਟੀ ਆਫ ਇੰਡੀਆਂ ਦੇ ਖੇਲੋ ਇੰਡੀਆਂ ਦੇ ਪ੍ਰੋਜੈਕਟ ਮੁਤਾਬਿਕ ਮਾਨਤਾ ਪ੍ਰਾਪਤ ਸ਼ੂਟਿੰਗ ਰੇਜ਼ ਹੈ।

22ਵੀ ਪੰਜਾਬ ਰਾਜ ਅੰਤਰ ਸਕੂਲ ਕੁਮਾਰ ਸੁਰਿੰਦਰ ਸਿੰਘ ਸ਼ੂਟਿੰਗ ਚੈਂਪੀਅਨਸ਼ਿਪ ਦਾ ਰੂਪਨਗਰ ਵਿੱਚ ਅਗਾਜ਼

ਇਨਾਮਾ ਦੀ ਤਕਸੀਮ 08 ਸਤੰਬਰ 2022 ਨੂੰ ਸ਼ਾਮੀ 3:30 ਵਜੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਕੈਂਪਸ ਵਿਖੇ ਮੈਡਮ ਅਵਨੀਤ ਸਿੱਧੂ, ਅਰਜੁਨਾ ਐਵਾਰਡੀ ਸ਼ੂਟਿੰਗ ਅਤੇ ਸ. ਰਾਜਪਾਲ ਸਿੰਘ, ਅਰਜੁਨਾ ਐਵਾਰਡੀ ਹਾਕੀ, ਦੁਆਰਾ ਕੀਤੀ ਜਾਵੇਗੀ।

ਰਸਮੀ ਉਦਘਾਟਨ ਦੇ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ, ਪ੍ਰਿੰਸੀਪਲ ਰਾਜਨ ਚੋਪੜਾ, ਨਰਿੰਦਰ ਬੰਗਾ, ਚੀਫ ਅਸ਼ੋਸ਼ੀਏਟ ਸ਼ੂਟਿੰਗ ਅਤੇ ਸਟੇਟ ਅਵਾਰਡੀ, ਪ੍ਰਬੰਧਕੀ ਅਫਸਰ ਗੁਰੂਦਿਆਲ ਸਿੰਘ,  ਨਵਜੋਤ ਕੌਰ, ਪ੍ਰੋਫੈਸਰ ਜਗਦੀਪ ਸਿੰਘ, ਸ੍ਰੀਮਤੀ ਗਗਨਦੀਪ ਕੌਰ, ਮੈਡਮ ਸੁਖਰਾਜ, ਪੰਜਾਬ ਸ਼ੂਟਿੰਗ ਐਸ਼ੋਸ਼ਿਏਸ਼ਨ ਦੇ ਨੁਮਾਇੰਦੇ ਮਨਵੀਰ ਸਿੰਘ, ਮੈਡਮ ਰਾਜਵੀਰ ਕੌਰ, ਪੰਜਾਬ ਦੇ ਸਮੂਹ ਜ਼ਿਲਿਆਂ ਦੇ ਕੋਚ ਅਤੇ ਮੈਨੇਜਰ ਹਾਜ਼ਰ ਸਨ।