24 ਘੰਟਿਆਂ ਵਿੱਚ ਅਗਵਾ ਹੋਏ ਬੱਚੇ ਨੂੰ ਬ੍ਰਾਮਦ ਕਰ ਕੀਤਾ ਮਾਪਿਆ ਹਵਾਲੇ- ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ
ਮੁਕਤਸਰ ਸਾਹਿਬ/ਅਕਤੂਬਰ, 2,2020
ਡੀ ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਤਹਿਤ, ਰਾਜਪਾਲ ਸਿੰਘ ਹੁੰਦਲ ਐਸ.ਪੀ ਡੀ ਦੀ ਅਗਵਾਈ ਹੇਠ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ ਅਤੇ ਐਸ.ਆਈ ਕਰਨਦੀਪ ਸਿੰਘ ਸੰਧੂ ਮੁੱਖ ਅਫਸਰ ਥਾਣਾ ਸਿਟੀ ਮਲੋਟ ਵੱਲੋਂ ਕਾਰਵਾਈ ਕਰਦੇ ਹੋਏ 24 ਘੰਟੇ ਪਹਿਲਾ ਅਗਵਾ ਹੋਏ ਬੱਚੇ ਨੂੰ ਲੱਭ ਕੇ ਕੀਤਾ ਮਾਪਿਆ ਹਵਾਲੇ।
ਮਿਤੀ 30/09/2020 ਨੂੰ ਮੁਦਈ ਕਾਂਤਾ ਪਤਨੀ ਗੋਪੀ ਪੁੱਤਰ ਪ੍ਰਕਾਸ਼ ਵਾਸੀ ਪਟੇਲ ਨਗਰ ਗਲੀ ਨੰਬਰ 4 ਨੇ ਥਾਣਾ ਸਿਟੀ ਮਲੋਟ ਆ ਕੇ ਦੱਸਿਆਂ ਕਿ ਮੇਰੇ ਤਿੰਨ ਬੱਚੇ ਹਨ ਮੈਂ ਆਪਣੇ ਛੋਟੇ ਬੱਚੇ ਜਿਸ ਦੀ ਉਮਰ 2 ਮਹੀਨੇ ਨਾਮ ਅਨੰਦ ਨਾਲ ਅਪਣੇ ਘਰ ਦੇ ਵਿਹੜ੍ਹੇ ਵਿੱਚ ਮੰਜੇ ਤੇ ਬੈਠੀ ਜਿਸ ਤੇ ਮੇਰੀ ਸੱਸ ਰਾਣੀ ਅਤੇ ਨਨਾਨ ਸਪਣਾ ਅਤੇ ਸੁਮਨ ਵੀ ਘਰ ਵਿੱਚ ਹਾਜ਼ਰ ਸੀ। ਵਕਤ ਦੁਪਿਹਰ ਕਰੀਬ 2.30 ਦਾ ਹੋਵੇਗਾ ਕਿ ਇੱਕ ਨਾਮਲੂਮ ਲੜਕੀ ਜਿਸ ਦੀ ਉਮਰ ਕ੍ਰੀਬ 30 ਸਾਲ ਹੋਵੇਗੀ, ਉਸ ਨੇ ਕਾਲੇ ਰੰਗ ਦੇ ਕੱਪੜ੍ਹੇ ਪਾਏ ਹੋਏ ਸਨ। ਜੋ ਮੇਰੇ ਤੇ ਮੇਰੇ ਛੋਟੇ ਬੇਟੇ ਨਾਲ ਮੰਜੇ ਤੇ ਆ ਕੇ ਬੈਠ ਗਈ। ਉਸ ਨੇ ਕਿਹਾ ਕਿ ਮੈਨੂੰ ਕਰਾਏ ਤੇ ਘਰ ਚਾਹੀਦਾ ਹੈ ਮੈਂ ਲੋਕਾਂ ਦੇ ਘਰਾਂ ਅੰਦਰ ਸਾਫ ਸਫਾਈ ਦਾ ਕੰਮ ਕਰਦੀ ਹਾਂ। ਉਸ ਨੇ ਮੈਨੂੰ ਗੱਲਾਂ ਵਿੱਚ ਲੈ ਲਿਆ ਅਤੇ ਜਦ ਮੈਂ ਕੋਈ ਸਮਾਨ ਘਰ ਅੰਦਰ ਰੱਖਣ ਵਾਸਤੇ ਗਈ ਤਾਂ ਉਸ ਸਮੇਂ ਔਰਤ ਮੇਰੇ ਛੋਟੇ ਬੱਚੇ ਨੂੰ ਚੱਕ ਕੇ ਮੋਟਰਸਾਇਕਲ ਤੇ ਸਵਾਰ ਹੋ ਕੇ ਆਪਣੇ ਸਾਥੀ ਨਾਲ ਚਲੀ ਗਈ। ਜਿਸ ਤੇ ਮੁਕੱਦਮਾ ਨੰਬਰ 272 ਮਿਤੀ 30.09.2020 ਅ/ਧ 364 ਹਿੰ:ਦੰ ਥਾਣਾ ਸਿਟੀ ਮਲੋਟ ਵਿਖੇ ਦਰਜ ਰਜਿਸ਼ਟਰ ਕੀਤਾ ਗਿਆ।
ਐਸ.ਐਸ.ਪੀ ਜੀ ਵੱਲੋਂ ਇਸ ਮੁਕੱਦਮੇ ਅੰਦਰ ਅਲੱਗ ਅਲੱਗ ਪੁਲਿਸ ਟੀਮਾਂ ਗਠਿਤ ਕਰ ਤਫਤੀਸ਼ ਸ਼ੁਰੂ ਕਰ ਕੀਤੀ ਦਿੱਤੀ ਗਈ। ਦੌਰਾਨੇ ਤਫਤੀਸ਼ ਤਕਨੀਕੀ ਸਹਾਇਤਾ ਨਾਲ ਇਸ ਕੇਸ ਨੂੰ ਸੁਲਝਾਉਂਦੇ ਹੋਏ ਮੋਟਰਸਾਇਕ ਚਾਲਕ ਦੋਸ਼ੀ ਹਰਜਿੰਦਰ ਸਿੰਘ ਉਰਫ ਰਾਜੂ ਪੁੱਤਰ ਕਰਨੇਲ ਸਿੰਘ ਵਾਸੀ ਮਹਿਮੂਦ ਖੇੜ੍ਹਾ (ਭਾਈ ਕੇਰਾ) ਨੂੰ ਕਾਬੂ ਕਰ ਲਿਆ ਜਿਸ ਨੇ ਦੱਸਿਆਂ ਕਿ ਮੈਂ ਆਪਣੇ ਮੋਟਰਸਾਇਕਲ ਤੇ ਕਾਜਲ ਉਰਫ ਰਮਨ ਪਤਨੀ ਹਰਨੇਕ ਸਿੰਘ ਵਾਸੀ ਫਿਡੇ ਖੁਰਦ ਥਾਣਾ ਸਦਰ ਕੋਟਕਪੂਰਾ ਜੋ ਕੇ ਬੱਚੇ ਨੂੰ ਚੱਕ ਲਿਆਈ ਸੀ ਉਸ ਨੂੰ ਅਤੇ ਬੱਚੇ ਨੁੰ ਮਟੀਲੀ(ਸਾਦੂਲ ਸ਼ਹਿਰ) ਜਿਲ੍ਹਾਂ ਗੰਗਾਨਗਰ ਰਾਜਸਥਾਨ ਵਿਖੇ ਛੱਡ ਆਇਆ ਹਾਂ। ਜਿਸ ਨੇ ਪੁਲਿਸ ਵੱਲੋਂ ਮਟੀਲੀ(ਸਾਦੂਲ ਸ਼ਹਿਰ) ਵਿਖੇ ਭੱਠੇ ਤੋਂ ਦੋਸ਼ੀ ਔਰਤ ਕਾਜਲ ਉਰਫ ਰਮਨ ਨੂੰ ਕਾਬੂ ਕਰ ਲਿਆਂ ਅਤੇ ਉਸ ਪਾਸੋਂ ਬੱਚੇ ਨੂੰ ਬ੍ਰਾਮਦ ਕਰ ਲਿਆ ।ਮੁਢਲੀ ਤਫਤੀਸ਼ ਨੇ ਦੋਸ਼ੀਆਨ ਨੇ ਮੰਨਿਆ ਕਿ ਅਸੀ ਬੱਚੇ ਨੂੰ ਅੱਗੇ ਇੱਖ ਲੱਖ ਰੁਪਏ ਵਿੱਚ ਵੇਚਣ ਜਾ ਰਹੇ ਸੀ। ਜਿਸ ਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਮਾਨਯੋਗ ਡੀ.ਸੁਡਰਵਿਲੀ ਆਈ.ਪੀ.ਐਸ. ਜੀ ਵੱਲੋਂ ਬੱਚੇ ਨੂੰ ਉਸ ਦੇ ਮਾਪਿਆ ਹਵਾਲੇ ਕੀਤਾ ਗਿਆ।
