25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ ਅੱਖਦਾਨ ਪੰਦਰਵਾੜਾ ;ਅੱਖ ਦਾਨ ਨਾਲ ਕਿਸੇ ਦੀ ਹਨੇਰੀ ਜਿੰਦਗੀ ਨੂੰ ਕੀਤਾ ਜਾ ਸਕਦਾ ਹੈ ਰੋਸ਼ਨ

156

25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ ਅੱਖਦਾਨ ਪੰਦਰਵਾੜਾ ;ਅੱਖ ਦਾਨ ਨਾਲ ਕਿਸੇ ਦੀ ਹਨੇਰੀ ਜਿੰਦਗੀ ਨੂੰ ਕੀਤਾ ਜਾ ਸਕਦਾ ਹੈ ਰੋਸ਼ਨ

ਪਟਿਆਲਾ 23 ਅਗਸਤ,2023

ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਦੱਸਿਆ ਕਿ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਰਨ ਉਪਰੰਤ ਅੱਖ ਦਾਨ ਕਰਨ ਦੀ ਜਾਗਰੁਕਤਾ ਪੈਦਾ ਕਰਨ ਲਈ 25 ਅਗਸਤ ਤੋਂ 8 ਸਤੰਬਰ ਤੱਕ ਅੱਖਦਾਨ ਜਾਗਰੂਕਤਾ ਪੰਦਰਵਾੜਾ ਮਨ੍ਹਾਇਆ ਜਾ ਰਿਹਾ ਹੈ।ਉਹਨਾਂ ਕਿਹਾ  ਕਿ ਅੱਖਾਂ ਜੋ ਕਿ ਮਰਨ ਉਪਰੰਤ ਜਲ ਕੇ ਰਾਖ ਹੋ ਜਾਂਦੀਆ ਹਨ, ਮੋਤ ਤੋਂ ਬਾਦ ਜਿਉਂਦੀਆਂ ਰਹਿ ਸਕਦੀਆਂ ਹਨ ਅਤੇ ਇੱਕ ਵਿਅਕਤੀ ਅੱਖਾਂ ਦਾਨ ਕਰਕੇ ਦੋ ਵਿਅਕਤੀਆਂ ਦੀ ਜਿੰਦਗੀ ਰੋਸ਼ਨ ਕਰ ਸਕਦਾ ਹੈ।

ਉਹਨਾਂ ਕਿਹਾ ਕਿ ਅੱਖ ਦਾਨ ਲਈ ਮੋਤ ਤੋਂ ਛੇ ਘੰਟਿਆਂ ਦੇ ਵਿਚ-ਵਿਚ ਅੱਖਾਂ ਕੱਢੀਆ ਜਾ ਸਕਦੀਆਂ ਹਨ ਅਤੇ ਕਿਸੇ ਵੀ ਉਮਰ ਦਾ ਵਿਅਕਤੀ ਚਾਹੇ ਉਸਦੇ ਐਨਕਾ ਲੱਗੀਆ ਹੋਣ, ਅੱਖਾਂ ਦੇ ਅਪਰੇਸ਼ਨ ਹੋਏ ਹੋਣ, ਅੱਖਾਂ ਵਿੱਚ ਲੈਂਜ ਪਾਏ ਹੋਣ ਜਾਂ ਬੀ.ਪੀ. ਅਤੇ ਸ਼ੁਗਰ ਦਾ ਮਰੀਜ ਹੈ, ਵੀ ਅੱਖ ਦਾਨ ਕਰ ਸਕਦਾ ਹੈ ਪ੍ਰੰਤੂ ਜਿਹਨਾਂ ਮਰੀਜਾਂ ਨੂੰ ਐਚ. ਆਈ.ਵੀ./ ਏਡਜ, ਰੇਬੀਜ, ਦਿਮਾਗੀ ਬੁਖਾਰ ਅਤੇ ਕਾਲਾ ਪੀਲੀਆ ਹੈ ਉਹ ਅੱਖਾਂ ਦਾਨ ਨਹੀ ਕਰ ਸਕਦੇ।

ਉਹਨਾਂ ਕਿਹਾ ਕਿ ਅੱਖਦਾਨ ਨੂੰ ਲੋਕ ਲਹਿਰ ਬਣਾਉਣ ਤੇ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਅੱਖਾਂ ਲੈਣ ਅਤੇ ਅੱਖਾਂ ਦਾਨ ਦੇਣ ਵਾਲਿਆ ਦੇ ਵਿਚਲੇ ਅੰਤਰ ਨੂੰ ਘਟਾਇਆ ਜਾ ਸਕੇ।ਉਹਨਾਂ ਕਿਹਾ ਕਿ ਧਾਰਮਿਕ ਆਗੂਆਂ ਨੇ ਵੀ ਅੰਗਦਾਨ ਅਤੇ ਅੱਖਾਂ ਦੇ ਦਾਨ ਦੀ ਮਹੱਤਤਾ ਲਈ ਪ੍ਰੇਰਿਆ ਹੈ।

25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ ਅੱਖਦਾਨ ਪੰਦਰਵਾੜਾ ;ਅੱਖ ਦਾਨ ਨਾਲ ਕਿਸੇ ਦੀ ਹਨੇਰੀ ਜਿੰਦਗੀ ਨੂੰ ਕੀਤਾ ਜਾ ਸਕਦਾ ਹੈ ਰੋਸ਼ਨ

ਅਪਥਾਲਮਿਕ ਅਫਸਰ ਸ਼ਕਤੀ ਖੰਨਾ ਨੇਂ ਦੱਸਿਆ ਕਿ ਅੱਖ ਦਾਨ ਕਰਨ ਲਈ ਨੇੜੇ ਦੇ ਅੱਖਦਾਨ ਕੇਂਦਰ ਜਾਂ 104 ਟੋਲ ਫ੍ਰੀ ਹੈਲਪਲਾਈਨ ਤੇ ਵੀ ਕਾਲ ਕਰਕੇ ਅੱਖਾਂ ਦਾਨ ਕੀਤੀਆ ਜਾ ਸਕਦੀਆਂ ਹਨ।