ਰੂਪਨਗਰ ਜ਼ਿਲ੍ਹੇ ਦੇ 3 ਹਲਕਿਆਂ ਤੋਂ 28 ਉਮੀਦਵਾਰ ਚੋਣ ਮੈਦਾਨ ਵਿੱਚ
ਬਹਾਦਰਜੀਤ ਸਿੰਘ /ਰੂਪਨਗਰ, 4 ਫਰਵਰੀ,2022
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸੋਨਾਲੀ ਗਿਰੀ ਨੇ ਦੱਸਿਆ ਕਿ ਅੱਜ ਨਾਮਜਦਗੀ ਪੱਤਰ ਵਾਪਸ ਲੈਣ ਦੇ ਅੰਤਿਮ ਦਿਨ ਤੱਕ ਰੂਪਨਗਰ ਜ਼ਿਲ੍ਹੇ ਦੇ ਤਿੰਨੋਂ ਹਲਕਿਆਂ ਵਿਚੋਂ ਕੁੱਲ ਚਾਰ ਅਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ ਜਦਕਿ ਹੁਣ ਵਿਧਾਨ ਸਭਾ ਚੋਣ ਲਈ 28 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾਰੂਪਨਗਰ ਵਿੱਚ 3 ਫਰਵਰੀ ਨੂੰ ਲਵਿੰਦਰ ਕੌਰ ਅਤੇ ਪਰਮਿੰਦਰ ਸਿੰਘ ਅਤੇ 4 ਫਰਵਰੀ ਨੂੰ ਹਰਜਿੰਦਰ ਸਿੰਘ ਬਾਜਵਾ (ਸਾਰੇ ਅਜ਼ਾਦ ਉਮੀਦਵਾਰ) ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ।
ਉਨ੍ਹਾਂ ਨੇ ਦੱਸਿਆ ਕਿ ਯੋਗ ਤੌਰ ਤੇ ਨਾਮਜ਼ਦ ਪਾਏ ਗਏ 8 ਉਮੀਦਵਾਰਾਂ ਵਿਚ ਇਕਬਾਲ ਸਿੰਘ (ਭਾਰਤੀ ਜਨਤਾ ਪਾਰਟੀ), ਡਾ. ਦਲਜੀਤ ਸਿੰਘ ਚੀਮਾ (ਸ਼੍ਰੋਮਣੀ ਅਕਾਲੀ ਦਲ), ਦਿਨੇਸ਼ ਕੁਮਾਰ ਚੱਢਾ (ਆਮ ਆਦਮੀ ਪਾਰਟੀ), ਬਰਿੰਦਰ ਸਿੰਘ ਢਿੱਲੋਂ (ਕਾਂਗਰਸ), ਸੂਬੇਦਾਰ ਅਵਤਾਰ ਸਿੰਘ (ਆਜ਼ਾਦ ਉਮੀਦਵਾਰ), ਪਰਮਜੀਤ ਸਿੰਘ ਮੁਕਾਰੀ (ਪੰਜਾਬ ਕਿਸਾਨ ਦਲ), ਦਵਿੰਦਰ ਸਿੰਘ ਬਾਜਵਾ(ਆਜ਼ਾਦ ਉਮੀਦਵਾਰ) ਅਤੇ ਬਚਿੱਤਰ ਸਿੰਘ (ਆਜ਼ਾਦ ਉਮੀਦਵਾਰ) ਚੋਣ ਮੈਦਾਨ ਵਿੱਚ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 51-ਸ਼੍ਰੀ ਚਮਕੌਰ ਸਾਹਿਬ ਤੋਂ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਗਏ। ਕਿ ਯੋਗ ਤੌਰ ਤੇ ਨਾਮਜ਼ਦ ਪਾਏ ਗਏ 9 ਉਮੀਦਵਾਰਾਂ ਵਿਚ ਹਰਮੋਹਨ ਸਿੰਘ (ਬਹੁਜਨ ਸਮਾਜ ਪਾਰਟੀ), ਚਰਨਜੀਤ ਸਿੰਘ (ਆਮ ਆਦਮੀ ਪਾਰਟੀ), ਚਰਨਜੀਤ ਸਿੰਘ ਚੰਨੀ (ਕਾਂਗਰਸ), ਦਰਸ਼ਨ ਸਿੰਘ ਸ਼ਿਵਜੋਤ (ਭਾਰਤੀ ਜਨਤਾ ਪਾਰਟੀ), ਗੁਰਮੁੱਖ ਸਿੰਘ (ਸਮਾਜਵਾਦੀ ਪਾਰਟੀ), ਜਗਦੀਪ ਸਿੰਘ (ਮਾਕਸਵਾਦੀ ਲੈਨਿਨਵਾਦੀ ਪਾਰਟੀ ), ਨਾਇਬ ਸਿੰਘ (ਪੰਜਾਬ ਨੈਸ਼ਨਲ ਪਾਰਟੀ), ਲਖਵੀਰ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਅਤੇ ਰੁਪਿੰਦਰ ਸਿੰਘ (ਆਜ਼ਾਦ ਉਮੀਦਵਾਰ) ਚੋਣ ਮੈਦਾਨ ਵਿੱਚ ਹਨ।
ਸੋਨਾਲੀ ਗਿਰੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 49-ਸ਼੍ਰੀ ਅਨੰਦਪੁਰ ਸਾਹਿਬ ਤੋਂ ਕੇਵਲ ਇੱਕ ਜੈਮਲ ਸਿੰਘ (ਅਜ਼ਾਦ ਉਮੀਦਵਾਰ) ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲਿਆ। ਉਨ੍ਹਾਂ ਨੇ ਦੱਸਿਆ ਕਿ ਯੋਗ ਤੌਰ ਤੇ ਨਾਮਜ਼ਦ ਪਾਏ ਗਏ 11 ਉਮੀਦਵਾਰਾਂ ਵਿਚ ਹਰਜੋਤ ਸਿੰਘ ਬੈਸ (ਆਮ ਆਦਮੀ ਪਾਰਟੀ), ਰਾਣਾ ਕੰਵਰ ਪਾਲ ਸਿੰਘ (ਕਾਂਗਰਸ), ਗੁਰਦੇਵ ਸਿੰਘ (ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ), ਨੂਤਨ ਕੁਮਾਰ (ਬਹੁਜਨ ਸਮਾਜ ਪਾਰਟੀ), ਪਰਮਿੰਦਰ ਕੁਮਾਰ (ਭਾਰਤੀ ਜਨਤਾ ਪਾਰਟੀ), ਅਸ਼ਵਨੀ ਕੁਮਾਰ (ਅਜਾਦ ਸਮਾਜ ਪਾਰਟੀ ਕਾਸ਼ੀ ਰਾਮ), ਮਲਕੀਅਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ), ਰਣਜ਼ੀਤ ਸਿੰਘ (ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ), ਸੁਰਿੰਦਰ ਕੁਮਾਰ ਬੇਦੀ (ਅਜਾਦ), ਸੰਜੀਵ ਰਾਣਾ (ਅਜਾਦ) ਅਤੇ ਸ਼ਮਸੇਰ ਸਿੰਘ (ਅਜਾਦ) ਉਮੀਦਵਾਰ ਚੋਣ ਮੈਦਾਨ ਵਿਚ ਹਨ।