34ਵਾਂ ਸ.ਹਰਬੰਸ ਸਿੰਘ ਗਿੱਲ ਯਾਦਗਾਰੀ ਖੇਡ ਮੇਲਾ 29 ਦਸੰਬਰ ਤੋਂ

165

34ਵਾਂ ਸ.ਹਰਬੰਸ ਸਿੰਘ ਗਿੱਲ ਯਾਦਗਾਰੀ ਖੇਡ ਮੇਲਾ 29 ਦਸੰਬਰ ਤੋਂ

ਬਹਾਦਰਜੀਤ ਸਿੰਘਰੂਪਨਗਰ, 27 ਦਸੰਬਰ,2022

ਪਿੰਡ ਝੱਲੀਆਂ ਕਲਾਂ ਵਿਖੇ 34ਵਾਂ ਸ.ਹਰਬੰਸ ਸਿੰਘ ਗਿੱਲ  ਯਾਦਗਾਰੀ ਖੇਡ ਮੇਲਾ ਅਤੇ ਕਬੱਡੀ ਕੱਪ ਮਿਤੀ 29 ਦਸਬੰਰ ਤੋਂ 01 ਜਨਵਰੀ 2023 ਤੱਕ ਕਰਵਾਇਆ ਜਾ ਰਿਹਾ ਹੈ। ਸ.ਹਰਬੰਸ ਸਿੰਘ ਗਿੱਲ ਮੈਮੋਰੀਅਲ ਯੂਥ ਕਲੱਬ (ਰਜਿ.) ਝੱਲੀਆਂ ਕਲਾਂ ਦੇ ਪ੍ਰੈਸ ਸਕੱਤਰ, ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਹਿਲੇ ਦਿਨ 29 ਦਸਬੰਰ ਨੂੰ ਫੁੱਟਬਾਲ (ਇੱਕ ਪਿੰਡ) ਦੇ ਮੁਕਾਬਲੇ ਸ਼ੁਰੂ ਹੋ ਜਾਣਗੇ ਜਿਸ ਵਿੱਚ ਪਹਿਲਾ ਇਨਾਮ 15,000/- ਰੁਪਏ,  ਦੂਜਾ ਇਨਾਮ 10,000/- ਰੁਪਏ ਹੋਵੇਗਾ। ਮਿਤੀ 30 ਦਸਬੰਰ ਨੂੰ ਫੁੱਟਬਾਲ ਸੈਮੀ ਫਾਈਨਲ ਅਤੇ ਫਾਈਨਲ ਦੇ ਨਾਲ-ਨਾਲ ਕਬੱਡੀ 32 ਕਿਲੋ (ਪਹਿਲਾ ਇਨਾਮ 2,000/-ਰੁ., ਦੂਜਾ 15,00/-ਰੁ.) ਅਤੇ ਕਬੱਡੀ 42 ਕਿਲੋ (ਪਹਿਲਾ ਇਨਾਮ 25,00/- ਰੁ. ਦੂਜਾ 2000/-ਰੁ.) ਸ਼ੁਰੂ ਕਰਵਾਏ ਜਾਣਗੇ ਨਾਲ ਹੀ ਅਥਲੈਟਿਕਸ (100 ਮੀਟਰ, 400 ਮੀਟਰ, 800 ਮੀਟਰ ਦੌੜ) ਦੇ ਮੁਕਾਬਲੇ ਵੀ ਹੋਣਗੇ। ਇਸ ਦਿਨ ਬੈਲਗੱਡੀਆਂ ਦੀ ਦੌੜ ਵੀ ਕਰਵਾਈ ਜਾਵੇਗੀ।

34ਵਾਂ ਸ.ਹਰਬੰਸ ਸਿੰਘ ਗਿੱਲ ਯਾਦਗਾਰੀ ਖੇਡ ਮੇਲਾ 29 ਦਸੰਬਰ ਤੋਂ

31 ਦਸੰਬਰ ਨੂੰ ਕਬੱਡੀ 52 ਕਿਲੋ (ਪਹਿਲਾ ਇਨਾਮ 5000/-ਰੁ. ਦੂਜਾ ਇਨਾਮ 4000/-ਰੁ.) ਅਤੇ ਕਬੱਡੀ 70 ਕਿਲੋ (ਪਹਿਲਾ ਇਨਾਮ 13000/-ਰੁ. ਦੂਜਾ ਇਨਾਮ 10,000/-ਰੁ.) ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਨਾਲ ਹੀ ਵਾਲੀਬਾਲ ਸਮੈਸ਼ਿੰਗ (ਆੱਲ ਓਪਨ) ਦੇ ਮੁਕਾਬਲੇ ਵੀ ਹੋਣਗੇ ਜਿਸ ਵਿੱਚ ਪਹਿਲਾ ਇਨਾਮ 11,000/- ਰੁ. ਦੂਜਾ ਇਨਾਮ 9000/-ਰੁ. ਹੋਵੇਗਾ। ਖੇਡ ਮੇਲੇ ਦੇ ਆਖਰੀ ਦਿਨ 01 ਜਨਵਰੀ 2023 ਨੂੰ ਓਪਨ ਕਬੱਡੀ ਦੇ ਪਿੰਡ ਪੱਧਰ ਦੀਆਂ ਸੱਦੀਆਂ ਹੋਈਆਂ ਟੀਮਾਂ ਦੇ ਮੈਚ ਅਤੇ ਆਲ-ਓਪਨ ਕਬੱਡੀ ਦੀਆਂ ਟੀਮਾਂ ਦੇ ਮੈਚ ਕਰਵਾਏ ਜਾਣਗੇ। ਇਸ ਦਿਨ ਇਨਾਮ ਦੀ ਵੰਡ ਸ. ਹਰਜੋਤ ਸਿੰਘ ਬੈਂਸ, ਕੈਬਿਨਟ ਮੰਤਰੀ, ਪੰਜਾਬ ਕਰਨਗੇ ਅਤੇ ਸਮਾਰੋਹ ਦੀ ਪ੍ਰਧਾਨਗੀ ਡਾ. ਚਰਨਜੀਤ ਸਿੰਘ, ਹਲਕਾ ਵਿਧਾਇਕ, ਚਮਕੌਰ ਸਾਹਿਬ ਕਰਨਗੇ। ਖੇਡ ਮੇਲੇ ਦੇ ਚਾਰੋ ਦਿਨ ਖਿਡਾਰੀਆਂ ਅਤੇ ਦਰਸ਼ਕਾਂ ਲਈ ਗੁਰੂ ਕਾ ਲੰਗਰ ਅਟੁੱਟ ਵਰਤੇਗਾ।