Homeਪੰਜਾਬੀ ਖਬਰਾਂਸ਼ਹੀਦ ਪਰਮਪਾਲ ਸਿੰਘ ਦੀ 35ਵੀਂ ਬਰਸੀ ਮਨਾਈ ਗਈ

ਸ਼ਹੀਦ ਪਰਮਪਾਲ ਸਿੰਘ ਦੀ 35ਵੀਂ ਬਰਸੀ ਮਨਾਈ ਗਈ

ਸ਼ਹੀਦ ਪਰਮਪਾਲ ਸਿੰਘ ਦੀ 35ਵੀਂ ਬਰਸੀ ਮਨਾਈ ਗਈ

ਬਹਾਦਰਜੀਤ ਸਿੰਘ /ਰੂਪਨਗਰ,8 ਜੁਲਾਈ, 2022
ਸਵਰਾਜ ਮਾਜ਼ਦਾ ਵਰਕਰਜ ਯੂਨੀਅਨ ਵੱਲੋਂ ਸ਼ਹੀਦ  ਪਰਮਪਾਲ ਸਿੰਘ ਦੀ 35ਵੀ ਬਰਸੀ ਯੂਨੀਅਨ ਪ੍ਰਧਾਨ ਅਜੈ ਕੁਮਾਰ ਦੀ ਪ੍ਰਧਾਨਗੀ ਹੇਠ ਮਨਾਈ ਗਈ।

ਬਰਸੀ ’ਤੇ ਜੁੜੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਨੇ ਕਿਹਾ ਕਿ ਸਰਕਾਰਾਂ ਵੱਲੋਂ ਮਜਦੂਰਾਂ ਦੇ ਹੱਕਾਂ ’ਤੇ ਮਾਰੇ ਜਾ ਰਹੇ ਡਾਕਿਆਂ ਖਿਲਾਫ ਟਰੇਡ ਯੂਨੀਅਨਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਵਿੱਚ ਬਣਦੀ ਭੂਮਿਕਾ ਨਿਭਾਉਣੀ ਸਹੀਦ ਪਰਮਪਾਲ ਸਿੰਘ ਨੂੰ ਸੱਚੀ ਸਰਧਾਂਜਲੀ ਹੋਵੇਗੀ।

ਉਨ੍ਹਾਂ ਕਿਹਾ ਕਿ ਸੀਟੂ ਨੂੰ ਸ਼ਹੀਦ ਪਰਮਪਾਲ ਸਿੰਘ ਦੇ ਪਰਿਵਾਰ ’ਤੇ ਮਾਣ ਹੈ ਜਿਹੜੇ 35 ਸਾਲਾਂ ਤੋਂ ਹਰ ਸਾਲ  ਪਰਮਪਾਲ ਸਿੰਘ ਦੀ ਬਰਸੀ ਤੇ ਸਾਡੇ ਨਾਲ ਖੜ੍ਹਦੇ ਹਨ।

ਸ਼ਹੀਦ ਪਰਮਪਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਾਬਕਾ ਪ੍ਰਿੰਸੀਪਲ ਰਾਜਿੰਦਰ ਕੋਰ ਨੇ ਕਿਹਾ ਕਿ ਸਾਥੀ ਪਰਮਪਾਲ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਵਰਕਰਾਂ ਦੇ ਸੈਂਕੜੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ।ਅਸੀਂ ਪ੍ਰਣ ਕਰਦੇ ਹਾਂ ਕਿ ਰਹਿੰਦੀ ਜਿੰਦਗੀ ਸ਼ਹੀਦ ਵੱਲੋਂ ਦਿਖਾਏ ਮਿਹਨਤਕਸ਼ ਆਵਾਮ ਦੀ ਬੰਦ ਖਲਾਸੀ ਦੇ ਲੜੇ ਜਾ ਰਹੇ ਸੰਘਰਸ਼ ਦੇ ਲੇਖੇ ਲਾਵਾਗੇ।

ਸ਼ਹੀਦ ਪਰਮਪਾਲ ਸਿੰਘ ਦੀ 35ਵੀ ਬਰਸੀ ’ਤੇ ਸ਼ਹੀਦ ਦੇ ਜੀਜਾ ਜੀ ਡਾ.ਦਲਜੀਤ ਸਿੰਘ ਗਿੱਲ ਨੇ ਸਰਧਾਂਜਲੀ ਭੇਟ ਕਰਦੇ ਹੋਏ ਜਿੱਥੇ ਸਹੀਦ ਸਾਥੀ ਪਰਮਪਾਲ ਸਿੰਘ ਦੀਆਂ ਕੁਝ ਯਾਦਾਂ ਸਾਝੀਆਂ ਕੀਤੀਆ, ਉੱਥੇ ਸਵਰਾਜ ਮਾਜਦਾ ਵਰਕਰ ਯੂਨੀਅਨ ਅਤੇ ਖਾਸ ਤੌਰ ’ਤੇ ਪੰਜਾਬ ਸੀਟੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦੇ ਯੁੱਗ ਵਿੱਚ ਤਾਂ ਸਕੇ ਸਬੰਧੀਆਂ ਵੱਲੋਂ ਬਰਸੀਆਂ ਵੀ ਨਹੀਂ ਮਨਾਈਆ ਜਾਂਦੀਆਂ, ਤੁਸੀ ਪਿਛਲੇ 35 ਸਾਲਾਂ ਤੋਂ ਲਗਾਤਾਰ ਸਹੀਦ ਪਰਮਪਾਲ ਸਿੰਘ ਦੀ ਬਰਸੀ ਮਨਾ ਕੇ ਸਾਡੇ ਪਰਿਵਾਰ ਦਾ ਸਿਰ ਉੱਚਾ ਕਰਦੇ ਹੋ।

ਡਾ.ਗਿੱਲ ਨੇ ਅੱਗੇ ਕਿਹਾ ਕਿ ਮਜਦੂਰਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਲਈ ਸਾਂਝੇ ਸੰਘਰਸ਼ਾਂ ਦੀ ਲੋੜ ਹੈ।ਮਜਦੂਰਾਂ, ਕਿਸਾਨਾਂ ਨੂੰ ਇੱਕਮੁੱਠ ਹੋ ਕੇ ਸੰਘਰਸ਼ ਲੜਨੇ ਪੈਣਗੇ।ਇਸ ਦੀ ਤਿਆਰੀ ਵਿੱਚ ਹਰੇਕ ਵਰਕਰ ਆਪਣਾ ਯੋਗਦਾਨ ਪਾਵੇ।ਇਹੋ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਸ਼ਰਧਾਂਜਲੀ ਸਮਾਗਮ ਨੂੰ ਸੀਟੂ ਪੰਜਾਬ ਦੇ ਸਕੱਤਰ ਕਾਮਰੇਡ ਗੁਰਦੇਵ ਸਿੰਘ ਬਾਗੀ, ਜਿਲ੍ਹਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਕਾਮਰੇਡ ਜ਼ਸਵੰਤ ਸਿੰਘ ਸੈਣੀ, ਆਸ਼ਾ ਫੈਸਲੀਟੇਟਰ ਵਰਕਰ ਯੂਨੀਅਨ ਜਿਲ੍ਰਾ ਪ੍ਰਧਾਨ ਸੁਰਜਿੰਦਰ ਕੌਰ ਸੀਮਾ ਨੇ ਵੀ ਸਹੀਦ ਨੂੰ ਸਰਧਾ ਦੇ ਫੁੱਲ ਭੇਟ ਕੀਤੇ।

ਸ਼ਹੀਦ ਪਰਮਪਾਲ ਸਿੰਘ ਦੀ 35ਵੀਂ ਬਰਸੀ ਮਨਾਈ ਗਈ

ਇਸ ਮੌਕੇ ਯੂਨੀਅਨ ਦਾ ਝੰਡਾ ਸ਼ਹੀਦ  ਪਰਮਪਾਲ ਸਿੰਘ ਜੀ ਦੀ ਭੈਣ ਬੀਬੀ ਇੰਦਰਜੀਤ ਕੌਰ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਲਹਿਰਾਇਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਟੂ ਜ਼ਿਲ੍ਹਾ ਰੂਪਨਗਰ ਦੇ ਸਕੱਤਰ ਕਾਮਰੇਡ ਤਰਲੋਚਨ ਸਿੰਘ, ਪੇਪਰ ਮਿੱਲ ਦੇ ਪ੍ਰਧਾਨ ਰਾਜ ਕੁਮਾਰ, ਜਨਰਲ ਸਕੱਤਰ ਸਾਥੀ ਰਾਮ ਬਾਬੂ, ਸਵਰਾਜ ਮਾਜਦਾ ਕੰਟਰੈਕਟ ਡਰਾਈਵਰ ਵਰਕਰ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਜਨਰਲ ਸਕੱਤਰ ਪਰਮਿੰਦਰ ਕੰਗ, ਸਵਰਾਜ ਮਾਜ਼ਦਾ ਵਰਕਰ ਯੂਨੀਅਨ ਦੇ ਮੀਤ ਪ੍ਰਧਾਨ ਗੁਰਜੰਟ ਸਿੰਘ, ਪ੍ਰਾਪੋਗੰਡਾ ਸਕੱਤਰ  ਰਵੀ ਕੁਮਾਰ, ਜੱਥੇਬੰਦਕ ਸਕੱਤਰ ਦਿਲਬਾਗ ਸਿੰਘ ਨੇ ਵੀ ਸੰਬੋਧਨ ਕੀਤਾ।

ਸ਼ਹੀਦ ਪਰਮਪਾਲ ਸਿੰਘ ਦੀ 35ਵੀਂ ਬਰਸੀ ਮਨਾਈ ਗਈ I ਸਟੇਜ ਸਕੱਤਰ ਦੀ ਕਾਰਵਾਈ  ਯੂਨੀਅਨ ਦੇ ਜੁਆਇੰਟ ਸਕੱਤਰ  ਅਤੁਲ ਕੁਮਾਰ ਵੱਲੋਂ ਨਿਭਾਈ ਗਈ।ਯੂਨੀਅਨ ਦੇ ਪ੍ਰਧਾਨ ਅਜੈ ਕੁਮਾਰ ਵੱਲੋਂ ਬਾਹਰੋਂ ਆਏ ਆਗੂਆਂ ਅਤੇ ਵਰਕਰਾਂ ਦਾ ਸਰਧਾਂਜਲੀ ਸਮਾਰੋਹ ਦੀ ਸਫਲਤਾ ’ਤੇ ਯੂਨੀਅਨ ਵੱਲੋਂ ਧੰਨਵਾਦ ਕੀਤਾ ਗਿਆ।

ਯੂਨੀਅਨ ਵੱਲੋਂ ਪੰਜਾਬ ਸੀਟੂ ਸ਼ਹੀਦ ਪਰਮਪਾਲ ਸਿੰਘ ਦੀ ਭੈਣ ਅਤੇ ਜੀਜਾ ਜੀ ਅਤੇ ਸੀਟੂ ਦੇ ਮਰਹੂਮ ਆਗੂ ਕਾਮਰੇਡ ਰਘੂਨਾਥ ਸਿੰਘ ਦੀ ਪਤਨੀ ਕਾਮਰੇਡ ਰਾਜਿੰਦਰ ਕੌਰ ਸਾਬਕਾ ਪ੍ਰਿੰਸੀਪਲ ਅਤੇ ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਸੁਰਜਿੰਦਰ ਕੋਰ ਸੀਮਾ ਨੂੰ ਯੂਨੀਅਨ ਵੱਲੋਂ ਸਨਮਾਨਿਤ ਕੀਤਾ ਗਿਆ।

 

LATEST ARTICLES

Most Popular

Google Play Store