ਸੈਣੀ ਭਵਨ ‘ਚ ਕੈਂਪ ਦੌਰਾਨ 55 ਵਿਅਕਤੀਆਂ ਨੇ ਕੀਤਾ ਖੂਨਦਾਨ

285

ਸੈਣੀ ਭਵਨ ‘ਚ ਕੈਂਪ ਦੌਰਾਨ 55 ਵਿਅਕਤੀਆਂ ਨੇ ਕੀਤਾ ਖੂਨਦਾਨ

ਬਹਾਦਰਜੀਤ  ਸਿੰਘ/  ਰੂਪਨਗਰ, 7 ਜੁਲਾਈ,2024

ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ[) ਵਲੋ ਅੱਜ ਇੱਥੇ ਸੈਣੀ ਭਵਨ ਵਿੱਚ 22ਵਾਂ ਖ਼ੂਨਦਾਨ ਕੈਂਪ ੀ ਗਿਆ। ਕੈਂਪ ਦੌਰਾਨ ਡਾ. ਰੌਲੀ ਅਗਵਾਲ ਦੀ ਅਗਵਾਈ ਵਿੱਚ ਰੋਟਰੀ ਐਂਡ ਬਲੱਡ ਬੈਂਕ ਰਿਸੋਰਸ ਸੈਂਟਰ ਚੰਡੀਗੜ੍ਹ ਦੀ ਟੀਮ ਵਲੋਂ 55 ਯੂਨਿਟ ਖ਼ੂਨ ਇਕਤੱਰਤ ਕੀਤਾ ਗਿਆ।

ਇਸ ਕੈਂਪ ਨੂੰ ਸਫਲ ਬਣਾੳਣ ਲਈ ਰਜਨੀ ਹਰਬਲ ਮਲਿਕਪੁਰ, ਗੁਰੂਨਾਨਕ ਕਰਿਆਣਾ ਸਟੋਰ ਪਪਰਾਲਾ, ਜਿ਼ਲ੍ਹਾ ਪੁਲਿਸ ਸਾਂਝ ਕੇਂਦਰ, ਇੰਨਰਵੀਲ ਕਲੱਬ, ਰਾਕ ਸਟਾਰ ਤੇ ਰੋਟਰੀ ਕਲੱਬ ਰੂਪਨਗਰ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਕੈਂਪ ਦਾ ਉਦਘਾਟਨ ਰੂਪਨਗਰ ਸ਼ਹਿਰ ਦੇ ਉਘੇ ਸਮਾਜ ਸੇਵੀ ਲੈਕਚਰਾਰ ਪਰਮਿੰਦਰ ਕੌਰ ਪੰਦੋਹਲ ਨੇ ਕੀਤਾ।

ਉਨ੍ਹਾਂ ਸੈਣੀ ਭਵਨ ਦੇ ਪ੍ਰਬੰਧਕਾਂ ਨੂੰ ਮਾਨਵ ਭਲਾਈ ਲਈ ਕੀਤੇ ਜਾ ਰਹੇ ਕੰਮਾ ਲਈ ਵਧਾਈ ਦਿੱਤੀ ਅਤੇ ਸੰਸਥਾ ਦੇ ਨੇਕ ਕਾਰਜਾ ਨੂੰ ਉਤਸਾਹਿਤ ਕਰਨ ਲਈ ਮਾਲੀ ਮਦਦ ਵੀ ਦਿੱਤੀ। ਕੈਂਪ ਦੌਰਾਨ ਡਾਕਟਰ ਇਕਬਾਲ ਸਿੰਘ ਨੇ 50ਵੀਂ ਵਾਰ, ਮਨਜੀਤ ਸਿੰਘ ਤੰਬੜ ਨੇ 32ਵੀਂ ਵਾਰ, ਅਮਿਤ ਸੈਣੀ ਨੇ 27ਵੀਂ ਵਾਰ, ਕੰਵਰਜੀਤ ਸਿੰਘ ਸੈਣੀ ਨੇ 25ਵੀਂ ਵਾਰ, ਚਰਨਦੀਪ ਸਿੰਘ ਚੇਰੀ ਨੇ 24ਵੀਂ ਵਾਰ, ਗੁਰਮੀਤ ਸਿੰਘ ਨੇ 20ਵੀਂ ਵਾਰ, ਅਵਿਸ਼ੇਕ ਸੈਣੀ ਨੇ 15ਵੀਂ ਵਾਰ, ਦੀਪਾਲੀ ਵਰਮਾ ਨੇ ਪਹਿਲੀ ਵਾਰ ਖ਼ੂਨਦਾਨ ਕੀਤਾ।

ਉੰਜ਼ ਕੈਂਪ ਦੌਰਾਨ ਤਿੰਨ ਮਹਿਲਾਵਾ ਨੇ ਖ਼ੂਨਦਾਨ ਕੀਤਾ। ਕੈਂਪ ਨੂੰ ਸਫਲ ਢੰਗ ਨਾਲ ਚਲਾਉਣ ਲਈ ਬਲੱਡ ਡੋਨਰ ਦਲਜੀਤ ਸਿੰਘ, ਰੁਪਿੰਦਰ ਸਿੰਘ, ਨੈਂਸੀ ਗੁਪਤਾ, ਦਿਸ਼ਾ ਸੈਣੀ ਵਲੋਂ ਮਹਤੱਵਪੂਰਨ ਸੇਵਾ ਦਾ ਕੰਮ ਕੀਤਾ ਗਿਆ।

ਸੈਣੀ ਭਵਨ ‘ਚ ਕੈਂਪ ਦੌਰਾਨ 55 ਵਿਅਕਤੀਆਂ ਨੇ ਕੀਤਾ ਖੂਨਦਾਨ

ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ ਅਜਮੇਰ ਸਿੰਘ, ਪੀਆਰੳ ਰਾਜਿੰਦਰ ਸੈਣੀ ਵਲੋਂ ਆਏ ਬਲੱਡ ਡੋਨਰਾਂ, ਸਹਿਯੋਗੀਆ ਦਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸੈਣੀ ਭਵਨ ਦੀ ਪ੍ਰਬੰਧਕੀ ਟੀਮ ਦੇ ਅਹੁਦੇਦਾਰਾਂ ਬਲਬੀਰ ਸਿੰਘ ਸੈਣੀ, ਗੁਰਮੁੱਖ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਇੰਜ[ ਹਰਜੀਤ ਸਿੰਘ ਸੈਣੀ, ਰਾਮ ਸਿੰਘ ਸੈਣੀ, ਰਾਜਿੰਦਰ ਸਿੰਘ ਨਨੂਆ, ਬਹਾਦਰਜੀਤ ਸਿੰਘ, ਗੁਰਮੁੱਖ ਸਿੰਘ ਲੋੰਗੀਆ, ਦਲਜੀਤ ਸਿੰਘ, ਡਾ[ ਜਸਵੰਤ ਕੌਰ ਸੈਣੀ, ਅਮਰਜੀਤ ਸਿੰਘ, ਹਰਜੀਤ ਸਿੰਘ ਗਿਰਨ, ਸੁਰਿੰਦਰ ਸਿੰਘ, ਪ੍ਰਿਤਪਾਲ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਪਤਵੰਤੇ ਵਿਅਕਤੀ, ਫਲਾਇਟ ਲੈਂਫ ਤਰਲੋਚਨ ਸਿੰਘ, ਐਡਵੋਕੇਟ ਦਲਜੀਤ ਸਿੰਘ, ਐਡਵੋਕੇਟ ਹਰਸਿਮਨ ਸਿੰਘ ਸਿੱਟਾ, ਇੰਜ[ ਕਰਨੈਲ ਸਿੰਘ, ਬੀ. ਐਸ. ਸੈਣੀ, ਹਰਜੀਤ ਸਿੰਘ ਲੋਂਗੀਆ, ਰਾਵਿੰਦਰ ਕੌਰ, ਜਗਦੇਵ ਸਿੰਘ, ਇੰਨਰਵੀਲ ਕਲੱਬ ਪ੍ਰਧਾਨ ਬਲਵਿੰਦਰ ਕੌਰ, ਰੋਟਰੀ ਕਲੱਬ ਪ੍ਰਧਾਨ ਕੁਲਵੰਤ ਸਿੰਘ, ਜਸਪਾਲ ਸਿੰਘ ਜੀ[ ਐਮ ਤਕਨਲੋਜੀ ਸਵਰਾਜ ਮਜਦਾ, ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।