ਮੈਗਜ਼ੀਨ “ਸੈਣੀ ਸੰਸਾਰ” ਦਾ 57ਵਾਂ ਅੰਕ ਹੋਇਆ ਲੋਕ ਅਰਪਣ

74

ਮੈਗਜ਼ੀਨ “ਸੈਣੀ ਸੰਸਾਰ” ਦਾ 57ਵਾਂ ਅੰਕ ਹੋਇਆ ਲੋਕ ਅਰਪਣ

ਬਹਾਦਰਜੀਤ  ਸਿੰਘ /ਰੂਪਨਗਰ, 7 ਜੁਲਾਈ,2025

ਸਮਾਜਿਕ ਚੇਤਨਾ ਦਾ ਪ੍ਰਤੀਕ ਤਿਮਾਹੀ ਮੈਗਜ਼ੀਨ“ਸੈਣੀ ਸੰਸਾਰ” ਦਾ 57ਵਾਂ ਅੰਕ ਅੱਜ ਸੈਣੀ ਭਵਨ ਵਿਖੇਲੋਕਅਰਪਣ ਕੀਤਾ ਗਿਆ।

ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ.) ਵਲੋਂ ਪ੍ਰਕਾਸਿਤ ਕੀਤੇ ਜਾਂਦੇ ਇਸ ਅੰਕ ਨੂੰ ਜਾਰੀਕਰਨ ਦੀ ਰਸਮ ਸੈਣੀ ਭਵਨ ਦੇ ਡੋਨਰ, ਸਮਾਜਸੇਵੀ ਤੇ ਸਾਬਕਾਐਮ. ਸੀ. ਗੁਰਮੁੱਖ ਸਿੰਘ ਸੈਣੀ ਵਲੋਂ ਕੀਤਾ ਗਿਆ।

ਇਸ ਮੌਕੇਰੂਪਨਗਰ ਹਲਕੇ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਸੈਣੀ ਭਵਨ ਦੇ ਪ੍ਰਬੰਧਕ ਤੇ ਪਤਵੰਤੇ ਵਿਅਕਤੀ ਹਾਜ਼ਰ ਸਨ।ਇਸ ਮੌਕੇ ਸੈਣੀ ਭਵਨ ਦੇ ਪ੍ਰਧਾਨ ਅਤੇ ਮੈਗਜ਼ੀਨ ਦੇ ਚੀਫ ਐਡੀਟਰ ਡਾ. ਅਜਮੇਰ ਸਿੰਘ ਤੰਬੜ ਨੇ ਹਾਜ਼ਰੀਨ ਦਾ ਸਵਾਗਤ ਕਰਦਿਆਦੱਸਿਆ ਕਿ ਸੰਸਥਾ ਦੇ ਇਹ ਮੈਗਜ਼ੀਨ   ਸਮਾਜ ਦੇ ਸਰਵਪੱਖੀ ਵਿਕਾਸ ਵਾਲੇ ਸਾਹਿਤ ਨੂੰ ਮੁੱਖ ਰੱਖਕੇ ਤਿਆਰ ਕੀਤਾ ਜਾਂਦਾ ਹੈ।

ਇਸ ਵਿੱਚ ਪਾਠਕਾ ਨੂੰ ਕੇਵਲ ਗਿਆਨ ਭਰਪੂਰ ਹਰ ਤਰਾ ਦੀਸਮਗਰੀ ਪੜਨ ਲਈ ਮਿਲਦੀ ਹੈ। ਮੈਗਜ਼ੀਨ ਦਾ ਰਿਸਤੇ ਨਾਤੇਵਾਲਾ ਭਾਗ ਜਰੂਰਤਮੰਦਾ ਲਈ ਰਿਸਤੇ ਜੋੜਨ ਲਈ ਬਹੁਤ ਹੀਲਾਭਕਾਰੀ ਸਾਬਤ ਹੋ ਰਿਹਾ ਹੈ।ਉਨ੍ਹਾ ਲੋਕਾਂ ਨੂੰ ਕਿਤਾਬਾ ਨਾਲ ਜੁੜਣ ਤੇ ਚੰਗਾ ਸਾਹਿਤ ਪੜਣ ਦੀ ਅਪੀਲ ਕੀਤੀ।

ਮੈਗਜ਼ੀਨ “ਸੈਣੀ ਸੰਸਾਰ” ਦਾ 57ਵਾਂ ਅੰਕ ਹੋਇਆ ਲੋਕ ਅਰਪਣ

ਇਸ ਮੌਕੇ ਪੱਤਵੰਤੇ ਵਿਅਕਤੀ ਸੁਖਜਿੰਦਰ ਸਿੰਘ ਮੋਹਾਲੀ, ਵਿਕਰਮ ਚੌਧਰੀ ਸਰਪੰਚ ਛੋਟੀ ਹਵੇਲੀ, ਤਰਮੇਸ ਸਿੰਘ, ਇੰਜ. ਕਰਨੈਲ ਸਿੰਘ, ਇੰਸ. ਗੁਰਦੀਪ ਸਿੰਘ, ਸੰਦੀਪ ਕੁਮਾਰ ਤੋਂ ਇਲਾਵਾ ਸੈਣੀ ਭਵਨਦੇ ਪ੍ਰਬੰਧਕ ਬਲਬੀਰ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਰਾਮਸਿੰਘ ਸੈਣੀ, ਰਾਜਿੰਦਰ ਸਿੰਘ ਨਨੂਆ, ਬਹਾਦਰਜੀਤ ਸਿੰਘ, ਅਮਰਜੀਤ ਸਿੰਘ, ਰਾਜਿੰਦਰ ਸੈਣੀ, ਡਾ. ਹਰਚਰਨ ਦਾਸ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਰਾਜਿੰਦਰ ਸਿੰਘ ਗਿਰਨ, ਪ੍ਰਿਤਪਾਲ ਸਿੰਘ, ਦਲਜੀਤ ਸਿੰਘ, ਜਗਦੇਵ ਸਿੰਘ, ਸੁਰਿੰਦਰਸਿੰਘ, ਡਾ. ਜਸਵੰਤ ਕੌਰ ਸੈਣੀ, ਪਿੰ੍ਰਸੀਪਲ ਰਾਵਿੰਦਰ ਕੌਰ, ਹਰਦੀਪ ਸਿੰਘ ਅਦਿ ਵੀ ਹਾਜ਼ਰ ਸਨ।