66ਵੀਆ ਪੰਜਾਬ ਸਕੂਲ ਖੇਡਾਂ (ਸ਼ੂਟਿੰਗ) ਦਾ ਰੂਪਨਗਰ ਵਿੱਚ ਆਗਾਜ਼
ਬਹਾਦਰਜੀਤ ਸਿੰਘ/ ਰੂਪਨਗਰ, 15 ਨਵੰਬਰ,2022
66ਵੀਆ ਪੰਜਾਬ ਸਕੂਲ ਖੇਡਾਂ ਦਾ ਆਗਾਜ਼ ਰਾਇਫਲ ਸ਼ੂਟਿੰਗ ਅੰਡਰ—9 ਦਾ ਆਗਾਜ਼ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿੱਚ ਕੀਤਾਗਿਆ। ਡਾ. ਪ੍ਰੀਤੀ ਯਾਦਵ,ਡਿਪਟੀ ਕਮਿਸ਼ਨਰ, ਰੂਪਨਗਰ ਨੇ ਇਸ ਦਾ ਆਗਾਜ਼ ਕੀਤਾ।ਇਸ ਮੌਕੇ ਉਹਨਾਂ ਨੇ ਖੇਡਾਂ ਦੀ ਸ਼ੁਰੂ ਹੋਣ ਦੀ ਘੋਸ਼ਣਾਹੀ ਨਹੀਂ ਕੀਤੀ ਸਗੋਂ ਏਅਰ ਰਾਇਫਲ ਨਾਲ ਟਾਰਗੇਟ ਤੇ ਨਿਸ਼ਾਨਾ ਵੀ ਸਾਧਿਆ। ਹੈਰਾਨੀ ਵਾਲੀ ਗੱਲ ਇਹ ਹੋਈ ਕਿ ਪਹਿਲੇ ਸ਼ੌਟ ਵਿੱਚ ਹੀਉਹਨਾਂ ਨੇ ਟਾਰਗੇਟ ਦੇ ਕੇਂਦਰ ਵਿੱਚ ਸ਼ੂਟ ਕਰਕੇ ਦਸ ਵਿੱਚੋਂ ਦਸ ਨੰਬਰ ਪ੍ਰਾਪਤ ਕੀਤੇ। ਇਸ ਮੌਕੇ ਬੋਲਦਿਆਂ ਡਾ. ਪ੍ਰੀਤੀ ਯਾਦਵ ਨੇ ਖਿਡਾਰੀਆਂਨੂੰ ਆਪਣੇ ਪੂਰੇ ਤਾਣ ਨਾਲ ਖੇਡਣ ਦੀ ਪ੍ਰੇਰਣਾ ਦਿੱਤੀ ਨਾਲ ਹੀ ਉਹਨਾਂ ਨੇ ਪੰਜਾਬ ਭਰ ਦੇ ਸਕੂਲਾਂ ਤੋਂ ਆਏ ਸ਼ੂਟਰਾਂ ਨੂੰ ਉਹਨਾਂ ਦੇ ਜ਼ਿਲ੍ਹੇਰੂਪਨਗਰ ਵਿੱਚ ਆਉਣ ਤੇ ਜੀ ਆਇਆਂ ਵੀ ਕਿਹਾ।
ਰਾਇਫ਼ਲ ਸ਼ੂਟਿੰਗ ਮੁਕਾਬਲੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੀ ਸ਼ੂਟਿੰਗ ਰੇਂਜ਼ ਵਿੱਚ ਕਰਵਾਏ ਜਾ ਰਹੇ ਹਨ।ਜਿਸ ਵਿੱਚ ਪੂਰੇ ਪੰਜਾਬਵਿੱਚੋਂ 225 ਦੇ ਕਰੀਬ ਸ਼ੂਟਰਜ਼ ਭਾਗ ਲੈਣਗੇ। ਇਹ ਮੁਕਾਬਲੇ 15 ਨਵੰਬਰ ਤੋਂ 17 ਨਵੰਬਰ ਤੱਕ ਚੱਲਣਗੇ ਤੇ ਜੇਤੂਆਂ ਨੂੰ ਇਨਾਮ ਅਤੇ ਮੈਡਲਜ਼ਸ੍ਰੀ ਹਰਜੋਤ ਸਿੰਘ ਬੈਂਸ, ਸਕੂਲ ਸਿੱਖਿਆ ਮੰਤਰੀ ਪੰਜਾਬਵੱਲੋਂ 18 ਨਵੰਬਰ ਨੂੰ ਦਿੱਤੇ ਜਾਣਗੇ।
ਇਸ ਮੌਕੇ ਤੇ ਅਕੈਡਮੀ ਦੇ ਚੇਅਰਮੈਨ ਸੁਖਜਿੰਦਰ ਸਿੰਘ, ਪ੍ਰਿੰਸੀਪਲ ਰਾਜਨ ਚੌਪੜਾ, ਵਾਇਸ—ਚੈਅਰਪਰਸਨ ਹਰਮਿੰਦਰ ਕੌਰ, ਡਿਪਟੀ ਡੀ.ਈ.ਓ. ਰੂਪਨਗਰ ਸੁਰਿੰਦਰ ਪਾਲ ਸਿੰਘ, ਡੀ.ਐਮ. ਬਲਜਿੰਦਰ ਸਿੰਘ, ਪ੍ਰਿੰਸੀਪਲ ਰਜਿੰਦਰ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਗੁਰੂਦਿਆਲ ਸਿੰਘ, ਸਟੇਟ ਐਵਾਰਡੀ ਤੇ ਡਾਇਰੈਕਟਰ ਟੂਰਨਾਮੈਂਟ ਨਰਿੰਦਰ ਸਿੰਘ ਬੰਗਾ ਹਾਜ਼ਰ ਸਨ।