ਪਟਿਆਲਾ, ਸਨੌਰ ਦੇ ਵੱਖ-ਵੱਖ ਇਲਾਕੇ ਵਿੱਚ ਵੀਰਵਾਰ ਨੂੰ 7 ਘੰਟੇ ਲਈ ਬਿਜਲੀ ਬੰਦ ਸਬੰਧੀ ਜਾਣਕਾਰੀ

105

ਪਟਿਆਲਾ, ਸਨੌਰ ਦੇ ਵੱਖ-ਵੱਖ ਇਲਾਕੇ ਵਿੱਚ ਵੀਰਵਾਰ ਨੂੰ 7 ਘੰਟੇ ਲਈ ਬਿਜਲੀ ਬੰਦ ਸਬੰਧੀ ਜਾਣਕਾਰੀ

ਪਟਿਆਲਾ 2 ਅਪ੍ਰੈਲ, 2025

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵਜੀਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ ਅਲੀਪੁਰ ਫੀਡਰ ਦੀ ਜ਼ਰੂਰੀ ਤਕਨੀਕੀ ਮੁਰਮੰਤ ਲਈ ਇਸ ਫੀਡਰ ਤੋਂ ਚਲਦੇ ਏਰੀਆ ਅਲੀਪੁਰ, ਘੁੰਮਣ ਨਗਰ, ਗੁਰਮੁਖ ਕਲੋਨੀ, ਅਜ਼ਾਦ ਨਗਰ, ਸ਼ਹੀਦ ਭਗਤ ਸਿੰਘ ਕਲੋਨੀ, ਹਰਿ ਨਗਰ, ਦਰਸ਼ਨ ਸਿੰਘ ਨਗਰ ਦਾ ਕੁਝ ਏਰੀਆ ਆਦਿ ਦੀ ਬਿਜਲੀ ਸਪਲਾਈ ਮਿਤੀ 03.04.25 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ

ਬਿਜਲੀ ਦਫਤਰ ਉਪ ਮੰਡਲ ਸਨੌਰ ਅਧੀਨ ਆਉਂਦੇ 66KV ਗਰਿੱਡ ਸਨੌਰ ਤੋ ਚਲਦੀਆਂ ਹਾਈ ਵੋਲਟੇਜ ਬਿਜਲੀ ਲਾਈਨਾਂ, ਅਰਬਨ ਸਨੌਰ, ਅਨਾਜ ਮੰਡੀ, ਖਾਂਸ਼ੀਆਂ ਅਰਬਨ ਅਤੇ ਅਸਮਾਨਪੁਰ 24 ਘੰਟੇ ਵਾਲੇ ਫੀਡਰਾਂ ਦੀ ਆਉਣ ਵਾਲੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਲਾਨਾ ਜਰੂਰੀ ਸਾਂਭ ਸੰਭਾਲ ਅਤੇ ਮੁਰੰਮਤ ਦਾ ਕੰਮ ਕਰਨ ਲਈ ਸਨੌਰ ਸ਼ਹਿਰ ਅਤੇ ਨੇੜਲੇ ਪਿੰਡਾਂ ਲਲੀਨਾ, ਬੱਲਾਂ, ਬਲਮਗੜ੍ਹ, ਗਨੌਰ, ਖੁੱਡਾ, ਫਤਿਹਪੁਰ, ਖਾਸ਼ੀਆਂ, ਅਸਰਪੁਰ, ਕਰਤਾਰਪੁਰ, ਹੀਰਾਗੜ੍ਹ, ਅਕੌਤ, ਅਸਮਾਨਪੁਰ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਮਿਤੀ 3 ਅਪ੍ਰੈਲ 2025 ਦਿਨ ਵੀਰਵਾਰ ਨੂੰ ਸਵੇਰ 9 ਵਜੇ ਤੋ ਬਾਅਦ ਦੁਪਹਿਰ 3 ਵਜੇ ਤੱਕ ਬੰਦ ਰਹੇਗੀ।