75ਵੇਂ ਅਜਾਦੀ ਦਿਵਸ ਤੇ ਮੇਅਰ ਸੰਜੀਵ ਸ਼ਰਮਾਂ ਬਿੱਟੂ ਨੇ ਦਿੱਤਾ ਕੂੜੇ-ਕਚਰੇ ਤੋਂ ਅਜਾਦੀ ਦਵਾਉਂਣ ਦਾ ਸੰਦੇਸ਼

190

75ਵੇਂ ਅਜਾਦੀ ਦਿਵਸ ਤੇ ਮੇਅਰ ਸੰਜੀਵ ਸ਼ਰਮਾਂ ਬਿੱਟੂ ਨੇ ਦਿੱਤਾ ਕੂੜੇ-ਕਚਰੇ ਤੋਂ ਅਜਾਦੀ ਦਵਾਉਂਣ ਦਾ ਸੰਦੇਸ਼

ਪਟਿਆਲਾ 16 ਅਗਸਤ

75ਵੇਂ ਅਜਾਦੀ ਦਿਵਸ ਤੇ ਮੇਅਰ ਸੰਜੀਵ ਸ਼ਰਮਾਂ ਬਿੱਟੂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਮਗਰੋਂ ਤਿਰੰਗੇ ਨੂੰ ਸਲਾਮੀ ਦਿੱਤੀ। ਆਪਣੇ ਸੰਬੋਧਨ ਦੌਰਾਨ ਮੇਅਰ ਨੇ ਨਿਗਮ ਮੁਲਾਜਿਮਾਂ ਅਤੇ ਸ਼ਹਿਰ ਦੇ ਹਰੇਕ ਨਾਗਰਿਕ ਨੂੰ 75ਵੇਂ ਅਜਾਦੀ ਦਿਵਸ ਨੂੰ ਕੂੜੇ-ਕਚਰੇ ਅਤੇ ਪਲਾਸਟਿਕ ਤੋਂ ਅਜਾਦ ਕਰਵਾਉਂਣ ਦੇ ਤੌਰ ਤੇ ਮਨਾਉਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਜੇਕਰ ਅਸੀਂ ਸਾਰੇ ਇਸ ਲੜਾਈ ਦਾ ਹਿੱਸਾ ਨਾ ਬਣੇ ਤਾਂ ਅਸੀਂ ਆਪ ਅਤੇ ਆਉਣ ਵਾਲੀਆਂ ਪੀੜੀਆਂ ਇਸ ਦੇ ਗੰਭੀਰ ਸਿੱਟੇ ਭੁਗਤਣਗੀਆਂ। ਜਿਸ ਤਰਾਂ ਅਸੀਂ ਸਾਰਿਆਂ ਨੇ ਰੱਲ਼ ਕੇ ਕੋਰੋਨਾ ਮਹਾਮਾਰੀ ਤੇ ਫਤਹਿ ਹਾਸਿਲ ਕੀਤੀ, ਉਸੇ ਤਰਾਂ ਅਸੀਂ ਇਕਜੁਟ ਹੋ ਕਿ ਆਪਣੇ ਘਰ, ਮੁਹੱਲੇ, ਵਾਰਡ, ਸ਼ਹਿਰ, ਸੂਬੇ ਅਤੇ ਦੇਸ਼ ਨੂੰ ਸਾਫ-ਸੁਥਰਾ ਬਣਾਉਣ ਦਾ ਸੁਪਨਾ ਪੂਰਾ ਕਰ ਸਕਦੇ ਹਾਂ। ਅਜਾਦੀ ਸਮਾਰੋਹ ਦੌਰਾਨ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਕੋਰੋਨਾ ਮਹਾਮਾਰੀ ਦੌਰਾਨ ਚੰਗਾ ਕੰਮ ਕਰਨ ਵਾਲੇ ਸਫਾਈ ਸੈਨਿਕਾਂ ਅਤੇ ਸੀਵਰਮੈਨਾਂ ਦਾ ਸਨਮਾਨ ਕੀਤਾ।

ਮੇਅਰ ਸੰਜੀਵ ਬਿੱਟੂ ਨੇ ਕਿਹਾ ਕਿ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ. ਬੀ.ਆਰ ਅੰਬੇਦਕਰ ਜੀ ਦੇ ਬਣਾਏ ਸੰਵਿਧਾਨ ਨੇ ਸਾਨੂੰ ਜਿੱਥੇ ਮੌਲਿਕ ਅਧਿਕਾਰ ਦਿੱਤੇ, ਉੱਥੇ ਸਾਨੂੰ ਦੇਸ਼ ਅਤੇ ਸਮਾਜ ਪ੍ਰਤੀ ਕੁਝ ਕਰਤੱਵ ਵੀ ਦਿੱਤੇ। ਅੱਜ ਅਸੀਂ ਮੌਲਿਕ ਅਧਿਕਾਰਾਂ ਦੀ ਤਾਂ ਵਰਤੋਂ ਕਰ ਰਹੇ ਹਾਂ, ਪਰ ਦੇਸ਼ ਜਾਂ ਸਮਾਜ ਪ੍ਰਤੀ ਆਪਣੇ ਕਰਤੱਵਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾ ਰਹੇ। ਉਨ੍ਹਾਂ ਕਿਹਾ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਤੇ ਮੈਂ ਸ਼ਹਿਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਜ਼ਾਦੀ ਦੇ ਇਸ ਸ਼ੁਭ ਦਿਹਾੜੇ ਤੇ ਆਪਾਂ ਸਾਰੇ ਪ੍ਰਣ ਕਰੀਏ ਕਿ ਕੂੜੇ-ਕਚਰੇ ਅਤੇ ਵਿਸ਼ੇਸ਼ ਤੌਰ ਤੇ ਪਲਾਸਟਿਕ ਦੇ ਲਿਫਾਫਿਆਂ ਤੋਂ ਅਸੀਂ ਆਪਣੇ ਸ਼ਹਿਰ ਨੂੰ ਆਜ਼ਾਦੀ ਦਿਵਾਉਣ ਵਿਚ ਪੂਰਾ ਸਹਿਯੋਗ ਦਈਏ।

ਮੇਅਰ ਨੇ ਦਸਿੱਆ ਕਿ ਇਸ ਵੇਲੇ ਸ਼ਹਿਰ ਦੇ 60 ਵਾਰਡਾਂ ਵਿੱਚ ਰੋਜ਼ਾਨਾ 135 ਟਨ ਕੂੜਾ ਹਰ 24 ਘੰਟੇ ਵਿੱਚ ਪੈਦਾ ਹੋ ਰਿਹਾ ਹੈ ਅਤੇ ਇਸ ਵਿੱਚ ਰੋਜ਼ਾਨਾ ਕਰੀਬ 10 ਕੁਇੰਟਲ ਪਲਾਸਟਿਕ ਲਿਫਾਫਾ ਸ਼ਾਮਲ ਹੁੰਦਾ ਹੈ, ਜੋ ਸਾਡੇ ਵਾਤਾਵਰਨ ਨੂੰ ਤੇਜ਼ੀ ਨਾਲ ਖਰਾਬ ਕਰ ਰਿਹਾ ਹੈ। ਕੂੜੇ ਦੇ ਨਿਪਟਾਰੇ ਲਈ ਨਗਰ ਨਿਗਮ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 103 ਸੈਮੀ ਅੰਡਰਗਰਾਊਂਡ ਬਿਨ, 6 ਐੱਮ.ਆਰ.ਐੱਫ ਸੈਂਟਰ, 6 ਕੰਪੈਕਟਰ, 535 ਕੰਪੋਸਟ ਪਿੱਟ, 46 ਕਮਿਊਨਿਟੀ ਟੁਆਇਲਟ ਤੋਂ ਇਲਾਵਾ ਸ਼ਹਿਰ ਦੀਆਂ ਕਰੀਬ 665 ਕਿਲੋਮੀਟਰ ਸੜਕਾਂ ਦੀ ਸਫ਼ਾਈ ਸਾਡੇ 905 ਸਫ਼ਾਈ ਸੈਨਿਕ ਕਰਦੇ ਆ ਰਹੇ ਹਨ। ਇਸ ਤੋਂ ਬਿਨਾਂ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਤੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਏ.ਬੀ.ਸੀ (ਐਨੀਮਲ ਬਰਥ ਕੰਟਰੋਲ) ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਨਾਲ ਹੀ ਲਾਵਾਰਸ ਪਸ਼ੂਆਂ ਨੂੰ ਫੜਨ ਲਈ ਕੈਟਲ ਕੈਚਰ ਮਸ਼ੀਨ ਨਾਲ ਇੱਕ ਵਿਸ਼ੇਸ਼ ਟੀਮ ਰੋਜ਼ਾਨਾ ਔਸਤਨ 10 ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਤਕ ਪਹੁੰਚਾ ਰਹੀ ਹੈ। ਮੇਅਰ ਅਨੁਸਾਰ ਸ਼ਹਿਰ ਦੇ ਮੁੱਖ ਨਾਲੇ ਨੂੰ ਸੁਪਰ ਸੱਕਰ ਮਸ਼ੀਨ ਨਾਲ ਸਾਫ ਕੀਤਾ ਜਾ ਰਿਹਾ ਹੈ, ਪਰ ਮੈਨੂੰ ਅਫਸੋਸ ਹੈ ਕਿ ਸ਼ਹਿਰ ਦੇ ਕੁਝ ਲੋਕ ਸ਼ਹਿਰ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਠੀਕ ਤਰ੍ਹਾਂ ਨਿਭਾਉਣ ਲਈ ਤਿਆਰ ਨਹੀਂ ਹਨ। ਕੁਝ ਦਿਨ ਪਹਿਲਾਂ ਹੀ ਪੋਲੋ ਗਰਾਊਂਡ ਰੋਡ ਤੇ ਸੀਵਰੇਜ ਲਾਈਨਾਂ ਵਿਚੋਂ ਨਿਕਲੀ ਗੰਦਗੀ ਤੋਂ ਸਾਫ਼ ਹੋ ਜਾਂਦਾ ਹੈ ਕਿ ਸ਼ਹਿਰ ਵਾਸੀ ਸੀਵਰ ਲਾਈਨਾਂ ਵਿੱਚ ਅਜਿਹਾ ਸਾਮਾਨ ਸੁੱਟਦੇ ਆ ਰਹੇ ਹਨ ਜੋ ਸੀਵਰ ਲਾਈਨਾਂ ਨੂੰ ਸਹੀ ਤਰੀਕੇ ਨਾਲ ਚੱਲਣ ਵਿੱਚ ਵੱਡੀ ਰੁਕਾਵਟ ਪੈਦਾ ਕਰਦੇ ਹਨ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਵਿਰਾਸਤੀ ਸ਼ਹਿਰ ਵਿੱਚ ਅਸੀਂ ਰਹਿ ਰਹੇ ਹਾਂ, ਉਸ ਸ਼ਹਿਰ ਵਿੱਚ ਬਰਸਾਤੀ ਪਾਣੀ ਲਈ ਕੋਈ ਅਲੱਗ ਇੰਤਜ਼ਾਮ ਨਹੀਂ। ਸ਼ਹਿਰ ਦਾ ਸਾਰਾ ਬਰਸਾਤੀ ਪਾਣੀ ਸੀਵਰੇਜ ਲਾਈਨਾਂ ਰਾਹੀਂ ਨਦੀਆਂ ਤੱਕ ਪਹੁੰਚਾਇਆ ਜਾਂਦਾ ਹੈ। ਬੀਤੇ ਦਿਨੀਂ ਜ਼ਿਆਦਾ ਬਰਸਾਤ ਹੋਣ ਕਾਰਨ ਸ਼ਹਿਰ ਦੇ ਜਿਨ੍ਹਾਂ ਇਲਾਕਿਆਂ ਵਿਚ ਪਾਣੀ ਭਰਨ ਦੀ ਸਮੱਸਿਆ ਆਈ ਉਸ ਲਈ ਸਾਡੇ ਸ਼ਹਿਰ ਦੇ ਕੁਝ ਗ਼ੈਰ ਜ਼ਿੰਮੇਵਾਰ ਲੋਕ ਕਸੁਰਵਾਰ ਹਨ। ਜੇਕਰ ਅੱਜ ਅਸੀਂ ਸਾਰੇ ਮਿਲ ਕੇ ਆਪਣੇ ਸ਼ਹਿਰ ਨੂੰ ਕੂੜੇ ਅਤੇ ਪਲਾਸਟਿਕ ਤੋਂ ਆਜ਼ਾਦ ਕਰਵਾ ਦੇਈਏ ਤਾਂ ਅਸੀਂ ਹਿੰਦੋਸਤਾਨ ਦੇ ਸਭ ਤੋਂ ਸੋਹਣੇ ਅਤੇ ਸਾਫ਼ ਸ਼ਹਿਰਾਂ ਵਿੱਚ ਸ਼ਾਮਿਲ ਹੋ ਸਕਦੇ ਹਾਂ। ਸ਼ਹਿਰ ਵਾਸੀਆਂ ਦੇ ਸਫ਼ਾਈ ਪ੍ਰਤੀ ਸੁਚੇਤ ਹੋਣ ਦੀ ਉਦਾਹਰਣ ਅਸੀਂ ਛੱਤੀਸਗਡ਼੍ਹ ਦੇ ਅੰਬਿਕਾਪੁਰ ਤੋਂ ਲੈ ਸਕਦੇ ਹਾਂ।

75ਵੇਂ ਅਜਾਦੀ ਦਿਵਸ ਤੇ ਮੇਅਰ ਸੰਜੀਵ ਸ਼ਰਮਾਂ ਬਿੱਟੂ ਨੇ ਦਿੱਤਾ ਕੂੜੇ-ਕਚਰੇ ਤੋਂ ਅਜਾਦੀ ਦਵਾਉਂਣ ਦਾ ਸੰਦੇਸ਼

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਮੈਨੂੰ ਇਹ ਦੱਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਲ 2018 ਤੋਂ 2021 ਤੱਕ ਦੇ ਸਫ਼ਰ ਵਿੱਚ ਨਗਰ ਨਿਗਮ ਪਟਿਆਲਾ ਕੋਲ ਕੁੱਲ 300 ਕਰੋੜ 52 ਲੱਖ ਰੁਪਏ ਆਏ ਅਤੇ ਇਨ੍ਹਾਂ ਵਿਚੋਂ ਨਗਰ ਨਿਗਮ ਨੇ ਸ਼ਹਿਰ ਦੇ ਵਿਕਾਸ ਉੱਤੇ 225 ਕਰੋੜ 43 ਲੱਖ ਰੁਪਏ ਖਰਚ ਕੀਤੇ, ਜੋ ਆਪਣੇ ਆਪ ਵਿੱਚ ਇਕ ਰਿਕਾਰਡ ਹੈ।

ਮੇਅਰ ਨੇ ਕਿਹਾ ਕਿ ਮੈਂ ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਮਲਟੀ ਟਾਸਕ ਵਰਕਰ, ਸਮਾਜਿਕ ਅਤੇ  ਧਾਰਮਿਕ ਸੰਸਥਾਵਾਂ, ਸਫ਼ਾਈ ਸੈਨਿਕਾਂ ਅਤੇ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਹਾਂ। ਅੰਤ ਵਿਚ ਮੈਂ ਕੋਰੋਨਾ ਮਹਾਂਮਾਰੀ ਦੌਰਾਨ ਆਪਣਿਆਂ ਤੋਂ ਹਮੇਸ਼ਾ ਲਈ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਪਰਮ ਪਿਤਾ ਪਰਮਾਤਮਾ ਤੋਂ ਸ਼ਹਿਰ ਵਾਸੀਆਂ ਦੀ ਚੰਗੀ ਸਿਹਤ ਅਤੇ ਸ਼ਹਿਰ ਦੀ ਉੱਨਤੀ ਦੀ ਅਰਦਾਸ ਕੀਤੀ।

ਇਸ ਮੌਕੇ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਸੀਨਿਅਰ ਡਿਪਟੀ ਮੇਅਰ ਬਿਨਤੀ ਸੰਗਰ,   ਜਵਾਇੰਟ ਕਮਿਸ਼ਨਰ ਅਵਿਕੇਸ਼ ਗੁਪਤਾ, ਏ.ਸੀ ਰਣਬੀਰ ਸਿੰਘ, ਐਸ.ਸੀ ਸ਼ਾਮ ਲਾਲ ਗੁਪਤਾ, ਐਕਸ.ਈ.ਐਨ ਨਰਾਇਣ ਦਾਸ, ਸੈਕਟਰੀ ਰਵਦੀਪ ਸਿੰਘ, ਸੁਨੀਲ ਮੇਹਤਾ, ਸੁਪਰਿਟੈਂਡੇਟ ਗੁਰਵਿੰਦਰ ਸਿੰਘ, ਵਿਸ਼ਾਲ ਸਿਆਲ, ਰਮਿੰਦਰਪਾਲ ਸਿੰਘ, ਰਾਜੀਵ ਗਰਗ, ਸੁਰਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਚਾਵਲਾ, ਕੌਂਸਲਰ ਨਰੇਸ਼ ਦੁੱਗਲ, ਅਤੁਲ ਜੋਸ਼ੀ, ਸੰਦੀਪ ਮਲਹੋਤਰਾ, ਹਰੀਸ਼ ਨਾਗਪਾਲ ਗਿਨ੍ਨੀ, ਹਰੀਸ਼ ਅਗਰਵਾਲ, ਰੇਖਾ ਅਗਰਵਾਲ, ਹਰੀਸ਼ ਕਪੂਰ, ਹਰਵਿੰਦਰ ਸਿੰਘ ਨਿੱਪੀ, ਹੈਪੀ ਵਰਮਾ, ਰੂਪ ਕੁਮਾਰ, ਨੰਦ ਲਾਲ ਗਰਾਬਾ, ਕਰਨ ਗੌਡ, ਰਾਜਿੰਦਰ ਸ਼ਰਮਾ, ਰਾਮ ਟੰਡਨ, ਭੀਮ ਸੈਨ ਗਹਿਰਾ, ਪ੍ਰੋਮਿਲਾ ਮੇਹਤਾ, ਸੰਜੇ ਹੰਸ, ਸਮੇਤ ਵੱਡੀ ਗਿਣਤੀ ਵਿੱਚ ਨਿਗਮ ਕਰਮਚਾਰੀ ਮੌਜੂਦ ਸਨ।