8ਵੀਂ ਸਾਲਾਨਾ ਪੱਤਰਕਾਰਤਾ ਕਾਨਫਰੰਸ-ਚੰਗੇ ਸਮਾਜ ਦੀ ਸਿਰਜਣਾ ਲਈ ਮੀਡੀਆ ਦਾ ਅਹਿਮ ਰੋਲ- ਧਰਮਸੋਤ

220

8ਵੀਂ ਸਾਲਾਨਾ ਪੱਤਰਕਾਰਤਾ ਕਾਨਫਰੰਸ-ਚੰਗੇ ਸਮਾਜ ਦੀ ਸਿਰਜਣਾ ਲਈ ਮੀਡੀਆ ਦਾ ਅਹਿਮ ਰੋਲ- ਧਰਮਸੋਤ

ਪਟਿਆਲਾ, 19 ਜਨਵਰੀ ( ):

ਪੰਜਾਬ ਦੇ ਕੈਬਨਿਟ ਮੰਤਰੀ  ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਮੀਡੀਆ ਦਾ ਅਹਿਮ ਰੋਲ ਹੈ। ਇਸ ਲਈ ਮੀਡੀਆ ਨੂੰ ਉਸਾਰੂ ਸੋਚ ਬਣਾ ਕੇ ਸਮਾਜ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ।

ਕੈਬਨਿਟ ਮੰਤਰੀ  ਧਰਮਸੋਤ ਅੱਜ ਇੱਥੇ ਚੜ੍ਹਦੀਕਲਾ ਗਰੁੱਪ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਕਰਵਾਈ 8ਵੀਂ ਸਾਲਾਨਾ ਪੱਤਰਕਾਰਤਾ ਕਾਨਫਰੰਸ ਵਿੱਚ ਸ਼ਿਰਕਤ ਕਰਨ ਲਈ ਆਏ ਹੋਏ ਸਨ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮੀਡੀਆ ਨੂੰ ਸਮਾਜ ਦਾ ਚੌਥਾ ਥੰਮ ਕਿਹਾ ਜਾਂਦਾ ਹੈ। ਇਸ ਲਈ ਚੰਗੇ ਸਮਾਜ ਦੀ ਸਿਰਜਣਾ ਕਰਨ ਵਾਸਤੇ ਮੀਡੀਆ ‘ਤੇ ਬਹੁਤ ਕੁੱਝ ਨਿਰਭਰ ਕਰਦਾ ਹੈ ਅਤੇ ਜੇਕਰ ਮੀਡੀਆ ਆਪਣੀ ਕਲਮ ਦੀ ਵਰਤੋਂ ਸਹੀ ਸੋਚ ਰੱਖ ਕੇ ਕਰੇਗਾ ਤਾਂ ਸਮਾਜ ਦੀ ਚੰਗੀ ਸਿਰਜਣਾ ਵਿੱਚ ਵਧੀਆ ਭੂਮਿਕਾ ਨਿਭਾਈ ਜਾ ਸਕਦੀ ਹੈ।

ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨਦੀਪ ਸਿੰਘ ਜੌਲੀ ਜਲਾਲਪੁਰ,  ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀਕਲਾ ਗਰੁੱਪ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਸਨ। ਅੱਜ ਇਸ ਕਾਨਫਰੰਸ ਦੇ ਨਾਲ-ਨਾਲ ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ  ਜਗਜੀਤ ਸਿੰਘ ਦਰਦੀ ਦਾ ਜਨਮ ਦਿਨ ਸੀ, ਜਿਸ ਮੌਕੇ ਇਸ ਕਾਨਫਰੰਸ ਤੋਂ ਪਹਿਲਾਂ ਇਲਾਹੀ ਗੁਰਬਾਣੀ ਦਾ ਕੀਰਤਨ ਦਰਬਾਰ ਕਰਵਾਇਆ ਗਿਆ। ਜਿਥੇ ਡਾ. ਇੰਦਰਪ੍ਰੀਤ ਕੌਰ ਅਤੇ ਭਾਈ ਸਾਹਿਬ ਭਾਈ ਜਗਮੋਹਨ ਸਿੰਘ, ਮਾਤਾ ਗੁਜਰ ਕੌਰ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਵਿਦਿਅਕ ਅਦਾਰਿਆਂ ਦੇ ਬੱਚਿਆਂ ਨੇ ਕੀਰਤਨ ਕੀਤਾ।

8ਵੀਂ ਸਾਲਾਨਾ ਪੱਤਰਕਾਰਤਾ ਕਾਨਫਰੰਸ-ਚੰਗੇ ਸਮਾਜ ਦੀ ਸਿਰਜਣਾ ਲਈ ਮੀਡੀਆ ਦਾ ਅਹਿਮ ਰੋਲ- ਧਰਮਸੋਤ
ਇਸ ਮੌਕੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਚੜ੍ਹਦੀਕਲਾ ਅਦਾਰੇ ਨਾਲ ਸਬੰਧਤ ਪੱਤਰਕਾਰਾਂ ਨੇ  ਦਰਦੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਕੈਬਨਿਟ ਮੰਤਰੀ  ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੀਡੀਆ ਦੀ ਭਲਾਈ ਲਈ ਕਈ ਕੰਮ ਕੀਤੇ ਹਨ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ  ਦਰਦੀ ਸਮੇਤ ਅਣਗਿਣਤ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਮੱਲ੍ਹਾਂ ਮਾਰੀਆਂ ਹਨ ਤੇ ਆਪਣੇ ਸੂਬੇ ਤੇ ਕੌਮ ਦਾ ਨਾਮ ਉੱਚਾ ਕੀਤਾ ਹੈ। ਕੈਬਨਿਟ ਮੰਤਰੀ ਧਰਮਸੋਤ ਅਤੇ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਚੜ੍ਹਦੀਕਲਾ ਅਦਾਰੇ ਅਤੇ ਪਰਿਵਾਰ ਨਾਲ ਪੁਰਾਣਾ ਤੇ ਡੂੰਘਾ ਰਿਸ਼ਤਾ ਹੈ। ਇਸ ਰਿਸ਼ਤੇ ਨੂੰ ਨਿਭਾਉਣ ਲਈ ਉਹ ਵਚਨਬੱਧ ਹਨ।

ਗਗਨਦੀਪ ਸਿੰਘ ਜੌਲੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਮੀਡੀਆ ਹੀ ਇਕ ਅਜਿਹਾ ਪਲੇਟ ਫਾਰਮ ਹੈ, ਜਿਸ ਰਾਹੀਂ ਅਸੀਂ ਆਪਣੀ ਆਵਾਜ ਬੁਲੰਦ ਕਰ ਸਕਦੇ ਹਾਂ। ਉਨਾ ਕਿਹਾ ਕਿ ਮੀਡੀਆ ਸਦਕਾ ਹੀ ਅੱਜ ਅਸੀਂ ਆਪਦੀ ਹੋਂਦ ਬਰਕਰਾਰ ਰੱਖ ਰਹੇ ਹਾਂ। ਆਈਆਂ ਸਮੁੱਚੀਆਂ ਸ਼ਖ਼ਸੀਅਤਾਂ ਦਾ  ਜਗਜੀਤ ਸਿੰਘ ਦਰਦੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਦੇਸ਼ ਦਾ ਚੌਥਾ ਥੰਮ ਹੈ। ਇਸ ਲਈ ਪੱਤਰਕਾਰ ਭਾਈਚਾਰੇ ਨੂੰ ਚੰਗੀ ਸੋਚ ਰੱਖ ਕੇ ਕਲਮ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਮੌਕੇ ਸ੍ਰੀਮਤੀ ਜਸਵਿੰਦਰ ਕੌਰ ਦਰਦੀ, ਡਾ. ਇੰਦਰਪ੍ਰੀਤ ਕੌਰ, ਜੇ.ਪੀ. ਸਿੰਘ ਡਾਇਰੈਕਟਰ, ਸਤਿਬੀਰ ਸਿੰਘ ਦਰਦੀ ਡਾਇਰੈਕਟਰ, ਅੰਮ੍ਰਿਤਪਾਲ ਸਿੰਘ ਡਾਇਰੈਕਟਰ, ਡਾ. ਹਰਜਿੰਦਰ ਸਿੰਘ ਵਾਲੀਆ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ  ਰਵੀਇੰਦਰ ਸਿੰਘ ਮੱਕੜ, ਏ.ਪੀ.ਆਰ.ਓ.  ਹਰਦੀਪ ਸਿੰਘ, ਚੈਨਲ ਹੈੱਡ ਸਾਹਿਬ ਸਿੰਘ, ਐਡੀਟਰ ਇੰਚਾਰਜ ਦਰਸ਼ਨ ਸਿੰਘ ਦਰਸ਼ਕ, ਮੈਨੇਜਰ ਰਮਿੰਦਰ ਸਿੰਘ ਬੱਬਲ,  ਮਨਪ੍ਰੀਤ ਸਿੰਘ,  ਪਰਮਜੀਤ ਸਿੰਘ ਸਰਕੂਲੇਸ਼ਨ ਮੈਨੇਜਰ, ਵਰਿੰਦਰਪਾਲ ਸਿੰਘ ਪੀਏ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ, ਸ੍ਰੀਮਤੀ ਰਮਨਦੀਪ ਕੌਰ, ਗੁਰਮੁੱਖ ਸਿੰਘ ਰੁਪਾਣਾ, ਅਮਰਜੀਤ ਸਿੰਘ ਸਿਰਤਾਜ, ਅਵਤਾਰ ਸਿੰਘ ਗਹੀਰ ਅਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਪੱਤਰਕਾਰ ਭਾਈਚਾਰਾ ਆਇਆ ਹੋਇਆ ਸੀ। ਜਿਨ੍ਹਾਂ ਦਾ ਅਦਾਰੇ ਵੱਲੋਂ ਮਾਣ-ਸਨਮਾਨ ਕੀਤਾ ਗਿਆ।