8ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਦੀ ਸ਼ੁਰੂਆਤ; ਅੱਠ ਰੋਜ਼ਾ ਨਾਟਕ ਅਤੇ ਸਹਾਇਕ ਮੇਲੇ ਦੀ ਪਹਿਲੀ ਸ਼ਾਮ ਨਾਟਕ ‘ਟੂੰਮਾਂ’ ਨਾਲ ਹੋਈ

376

8ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਦੀ ਸ਼ੁਰੂਆਤ; ਅੱਠ ਰੋਜ਼ਾ ਨਾਟਕ ਅਤੇ ਸਹਾਇਕ ਮੇਲੇ ਦੀ ਪਹਿਲੀ ਸ਼ਾਮ ਨਾਟਕ ‘ਟੂੰਮਾਂ’ ਨਾਲ ਹੋਈ

ਪਟਿਆਲਾ / 26 ਨਵੰਬਰ, 2022

ਯੁਵਕ ਭਲਾਈ ਵਿਭਾਗ,ਨੌਰਥ ਜੋਨ ਕਲਚਰ ਸੈਂਟਰ ਪਟਿਆਲਾ ਅਤੇ ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ,ਪਟਿਆਲਾ ਵਲੋਂ ਕਰਵਾਏ ਜਾ ਰਹੇ   8ਵੇਂ ਨੌਰਾ  ਰਿਚਰਡ ਥੀਏਟਰ ਫੈਸਟੀਵਲ ਦੀ ਸ਼ੁਰੂਆਤ ਪ੍ਰਸਿੱਧ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਦੇ ਲਿਖੇ ਤੇ ਡਾ:ਲੱਖਾ ਲਹਿਰੀ ਦੁਆਰਾ ਨਿਰਦੇਸ਼ਤ ਕੀਤਾ ਗਿਆ ਨਾਟਕ ‘ਟੂੰਮਾਂ ‘ ਨਾਲ ਹੋਈ। ਅੱਠ ਰੋਜ਼ਾ ਨਾਟਕ ਅਤੇ ਸਹਾਇਕ ਮੇਲੇ ਦੀ ਪਹਿਲੀ ਸ਼ਾਮ ਨਾਟਕ ‘ਟੂੰਮਾਂ’ ਪੰਜਾਬ ਦੇ ਮਾਲਵਾ ਖੇਤਰ ਦੀ ਇੱਕ ਬਹੁਤ ਮਸ਼ਹੂਰ ਲੋਕ ਕਹਾਣੀ ਕੇਹਰ ਸਿੰਘ ਦੀ ਮੋਤ ‘ਤੇ ਆਧਾਰਿਤ ਹੈ, ਇਹ ਇੱਕ ਸੱਚੀ ਕਹਾਣੀ ਮੰਨੀ ਜਾਂਦੀ ਹੈ।

ਇਹ ਨਾਟਕ ਇੱਕ ਪਾਤਰ ਕੇਹਰ ਸਿੰਘ ਦੇ ਆਲੇ-ਦੁਆਲੇ ਘੁੰਮਦਾ ਹੈ ਜੋ ਮਾਪਿਆਂ ਦਾ ਇੱਕ ਮਾਸੂਮ ਸਮਝਦਾਰ ਬੱਚਾ ਹੈ। ਦਿਹਾਤੀ ਪੰਜਾਬ ਵਿੱਚ ਜ਼ਮੀਨ ਤੋਂ ਬਾਹਰਲੇ ਅਤੇ ਮਜ਼ਦੂਰ ਵਰਗ ਦੇ ਲੋਕ ਜੋ ਖੇਤਾਂ ਵਿੱਚ ਸਹਾਇਕ ਵਜੋਂ ਕੰਮ ਕਰਦੇ ਸਨ, ਨੂੰ ਵਿਆਹ ਦੇ ਪ੍ਰਸਤਾਵ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਜੇਕਰ ਉਨ੍ਹਾਂ ਨੂੰ ਕੋਈ ਵੀ ਅਜਿਹਾ ਮੇਲ ਮਿਲਦਾ ਹੈ ਜੋ ਕਈ ਵਾਰ ਪਤਨੀ ਜਾਂ ਪਤਨੀ ਨਾਲ ਸਫਲ ਸਬੰਧਾਂ ਨਾਲ ਖਤਮ ਨਹੀਂ ਹੁੰਦਾ।  ਕੇਹਰ ਸਿੰਘ ਨਾਲ ਵੀ ਅਜਿਹਾ ਹੀ ਹੋਇਆ, ਉਸਨੇ ਇੱਕ ਔਰਤ ਨਾਲ ਵਿਆਹ ਕਰਵਾ ਲਿਆ, ਜਿਸ ਨੂੰ ਉਸਦੇ ਮਾਪਿਆਂ ਨੇ ਪੈਸੇ ਦੇ ਕੇ ਖਰੀਦਿਆ ਸੀ। ਪਰ ਆਮ ਤੌਰ ‘ਤੇ ਇਸ ਤਰ੍ਹਾਂ ਦੇ ਰਿਸ਼ਤੇ ਜ਼ਿਆਦਾ ਦੇਰ ਨਹੀਂ ਚੱਲਦੇ, ਕੇਹਰ ਸਿੰਘ ਅਤੇ ਉਸਦੀ ਪਤਨੀ ਪਿਆਰ ਵਿੱਚ ਪੈ ਜਾਂਦੇ ਹਨ। ਉਨ੍ਹਾਂ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਕੇਹਰ ਸਿੰਘ ਦਾ ਜੀਜਾ ਉਸ ਦੀ ਮਾਂ ਦੀ ਬੀਮਾਰੀ ਦਾ ਬਹਾਨਾ ਬਣਾ ਕੇ ਆਪਣੀ ਭੈਣ ਨੂੰ ਘਰ ਵਾਪਸ ਲਿਆਉਣ ਲਈ ਆ ਜਾਂਦਾ ਹੈ। ਜਦੋਂ ਕੇਹਰ ਸਿੰਘ ਆਪਣੀ ਪਤਨੀ ਨੂੰ ਵਾਪਸ ਲਿਆਉਣ ਲਈ ਆਪਣੇ ਸਹੁਰੇ ਨੂੰ ਗਿਆ ਤਾਂ ਉਸਦੀ ਸੱਸ ਅਤੇ ਜੀਜਾ ਨੇ ਉਸਦੀ ਕੁੱਟਮਾਰ ਕੀਤੀ ਅਤੇ ਪਤਨੀ ਦੇ ਬਦਲੇ ਹੋਰ ਪੈਸਿਆਂ ਅਤੇ ਗਹਿਣਿਆਂ ਦੀ ਮੰਗ ਕੀਤੀ। ਨਿਰਾਸ਼ ਕੇਹਰ ਸਿੰਘ ਫੌਜ ਵਿੱਚ ਭਰਤੀ ਹੋ ਗਿਆ ਅਤੇ ਸਾਲਾਂ ਤੱਕ ਕੰਮ ਕਰਨ ਤੋਂ ਬਾਅਦ ਉਹ ਆਪਣੀ ਬਚਤ ਦੇ ਬਦਲੇ ਆਪਣੀ ਪਤਨੀ ਨੂੰ ਸਹੁਰੇ ਤੋਂ ਵਾਪਸ ਲਿਆਉਣ ਲਈ ਵਾਪਸ ਚਲਾ ਗਿਆ। ਜਿੱਥੇ ਉਸ ਦੇ ਬੇਰਹਿਮ  ਸਹੁਰਿਆਂ ਨੇ ਪੈਸਿਆਂ ਦੇ ਲਾਲਚ ਚ ਉਸ ਦਾ ਕਤਲ ਕਰ ਦਿੱਤਾ। ਨਾਟਕ ਦੇ ਅੰਤ ਵਿੱਚ ਕੇਹਰ ਸਿੰਘ ਦੀ ਪਤਨੀ ਰਾਮ ਕੌਰ ਆਪਣੇ ਪਤੀ ਦੇ ਪਿਆਰ ਅਤੇ ਇਨਸਾਫ਼ ਲਈ ਖੜ੍ਹੀ ਹੈ ਅਤੇ ਆਪਣੇ ਮਾਪਿਆਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਬਦਲਾ ਲੈਂਦੀ ਹੈ।

8ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਦੀ ਸ਼ੁਰੂਆਤ; ਅੱਠ ਰੋਜ਼ਾ ਨਾਟਕ ਅਤੇ ਸਹਾਇਕ ਮੇਲੇ ਦੀ ਪਹਿਲੀ ਸ਼ਾਮ ਨਾਟਕ 'ਟੂੰਮਾਂ' ਨਾਲ ਹੋਈ 8ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਦੀ ਸ਼ੁਰੂਆਤ; ਅੱਠ ਰੋਜ਼ਾ ਨਾਟਕ ਅਤੇ ਸਹਾਇਕ ਮੇਲੇ ਦੀ ਪਹਿਲੀ ਸ਼ਾਮ ਨਾਟਕ 'ਟੂੰਮਾਂ' ਨਾਲ ਹੋਈ 8ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਦੀ ਸ਼ੁਰੂਆਤ; ਅੱਠ ਰੋਜ਼ਾ ਨਾਟਕ ਅਤੇ ਸਹਾਇਕ ਮੇਲੇ ਦੀ ਪਹਿਲੀ ਸ਼ਾਮ ਨਾਟਕ 'ਟੂੰਮਾਂ' ਨਾਲ ਹੋਈ

ਨਾਟਕ  ਵਿਚ ਦਮਨਪ੍ਰੀਤ ਸਿੰਘ ਨੇ ਕਿਹਰ ਸਿੰਘ, ਕਮਲ ਨਜ਼ਮ ਨੇ ਰਾਮੀ , ਡਾ:ਦਿਲਜੀਤ ਸਿੰਘ ਡਾਲੀ ਨੇ ਪਿਓ , ਅਰਨਪ੍ਰੀਤ ਕੌਰ ਨੇ ਮਾਂ , ਜਗਰਾਜ ਸਿੰਘ ਨੇ ਗਿੰਦਰ, ਫ਼ਤਿਹ ਸੋਹੀ ਨੇ ਪਾਖਰ ਤੇ ਸੱਸ , ਸੰਜੀਵ ਜ਼ਹਿਰੀ ਨੇ ਜੈ਼ਲਾ , ਉੱਤਮਜੋਤ ਸਿੰਘ ਨੇ ਬੂਟਾ , ਵਿਪੁਲ ਅਹੂਜਾ ਨੇ ਅੰਗਰੇਜ਼,  ਨੇ ਅਭਿਨੈ ਕੀਤਾ। ਨਾਟਕ ਦੇ ਗੀਤ ਸ਼ਬਦੀਸ਼,ਬਾਬਾ ਬੇਲੀ,ਪ੍ਰੋ:ਅਜਮੇਰ ਸਿੰਘ ਔਲਖ ਜੀ ਨੇ ਲਿਖੇ  ਜਿਹਨਾਂ ਨੂੰ ਲਵ ਪੰਨੂੰ ਨੇ ਗਾ ਕੇ ਨਾਟਕ ਨੂੰ ਚਾਰ ਚੰਨ ਲਾਏ। ਜਿੱਥੇ ਕੋਮਲਪ੍ਰੀਤ ਸਿੰਘ ਨੇ ਢੋਲਕ , ਕੋਰਸ ਵਿੱਚ ਸਹਿਰਾਬ,ਦਿਲ ਸਿੱਧੂ, ਸਿਕੰਦਰ ਸਿੰਘ, ਵਿਸ਼ਾਲ , ਸਿਮਰਜੀਤ ਕੌਰ,ਨੈਨਸੀ,ਟਾਪੁਰ ਸ਼ਰਮਾ ਨੇ ਪੂਰਨ ਸਹਿਯੋਗ ਦਿੱਤਾ ਉੱਥੇ ਲਵਪ੍ਰੀਤ ਸਿੰਘ, ਫ਼ਤਿਹ ਸਿੰਘ, ਗਗਨਦੀਪ ਸਿੰਘ ਨੇ ਨਾਟਕ ਨੂੰ ਲਾਈਟਿੰਗ ਦਿੱਤੀ।

8ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਦੀ ਸ਼ੁਰੂਆਤ; ਅੱਠ ਰੋਜ਼ਾ ਨਾਟਕ ਅਤੇ ਸਹਾਇਕ ਮੇਲੇ ਦੀ ਪਹਿਲੀ ਸ਼ਾਮ ਨਾਟਕ ‘ਟੂੰਮਾਂ’ ਨਾਲ ਹੋਈI ਮੇਲੇ ਦੇ ਮੁੱਖ ਮਹਿਮਾਨ ਡਾ: ਰਾਜਿੰਦਰ ਗਿੱਲ(ਡੀਨ, ਆਰਟ ਐਂਡ ਕਲਚਰ ਫੈਕਲਟੀ) ਨੇ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਲਾਕਾਰਾਂ ਨੂੰ ਵਧਾਈ ਦਿੱਤੀ। ਡਾ: ਗਗਨਦੀਪ ਥਾਪਾ(ਇੰਚਾਰਜ਼, ਯੁਵਕ ਭਲਾਈ ਵਿਭਾਗ)ਨੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।ਡਾ: ਇੰਦਰਜੀਤ ਸਿੰਘ(ਸਾਬਕਾ ਡੀਨ ਅਕਾਦਮਿਕ ਮਾਮਲੇ),ਡਾ: ਕੁਲਦੀਪ ਕੌਰ ਅਤੇ ਡਾ: ਅਵਤਾਰ ਸਿੰਘ ਸੰਧੂ ਨੇ ਦਰਸ਼ਕਾਂ ਵਜੋਂ ਸ਼ਮੂਲੀਅਤ ਕੀਤੀ ।ਫੈਸਟੀਵਲ ਡਾਇਰੈਕਟਰ ਡਾ: ਇੰਦਰਜੀਤ ਗੋਲਡੀ ਨੇ ਨੋਰ੍ਹਾ ਰਿਚਰਡ ਅਤੇ ਪ੍ਰੋ: ਅਜਮੇਰ ਸਿੰਘ ਔਲਖ ਦੇ ਪੰਜਾਬੀ ਸਾਹਿਤ ਤੇ ਥੀਏਟਰ ਨੂੰ ਮਹਾਨ ਦੇਣ ਬਾਰੇ ਦੱਸਿਆ ਇਸ ਤੋਂ ਬਿਨਾਂ ਓਹਨਾਂ ਨੇ ਦੱਸਿਆ ਕਿ ਮੇਲੇ ਦੀ ਦੂਜੀ ਸ਼ਾਮ ਯੁਵਾ ਥੀਏਟਰ ਜਲੰਧਰ ਵਲੋਂ ਡਾ: ਅੰਕੁਰ ਸ਼ਰਮਾਂ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਨਾਟਕ ਚਿੜੀਆਘਰ ਖੇਡਿਆ ਜਾਵੇਗਾ।