5 ਦਸੰਬਰ ਨੂੰ ਵਿਰਾਸਤ -ਏ -ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੇਡਿਆ ਜਾਵੇਗਾ ਨਾਟਕ ‘ਜਫਰਨਾਮਾ’

123

5 ਦਸੰਬਰ ਨੂੰ ਵਿਰਾਸਤ -ਏ -ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੇਡਿਆ ਜਾਵੇਗਾ ਨਾਟਕ ‘ਜਫਰਨਾਮਾ’

ਬਹਾਦਰਜੀਤ ਸਿੰਘ/ ਰੂਪਨਗਰ,3 ਦਸੰਬਰ,2024

ਪੰਜਾਬ ਲੋਕ ਰੰਗ (ਅਮਰੀਕਾ) ਅਤੇ ਸਤਿਕਾਰ ਰੰਗ ਮੰਚ ਮੋਹਾਲੀ(ਪੰਜਾਬ) ਦੇ ਸਾਂਝੇ ਯਤਨਾ ਨਾਲ ਪੰਜਾਬੀ ਧਾਰਮਿਕ ਨਾਟਕ ਜਫਰਨਾਮਾ 5 ਦਸੰਬਰ ਤੋ ਸ਼ੁਰੂ ਕਰਕੇ ਲਗਾਤਾਰ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵੱਡੇ ਖੇਤਰਾਂ (ਸਮੇਤ ਟੈਗੋਰ ਥਿਏਟਰ, ਚੰਡੀਗੜ੍ਹ) ਵਿੱਚ 20 ਦਸੰਬਰ ਤੱਕ ਖੇਡਿਆ ਜਾ ਰਿਹਾ ਹੈ।

ਜਿਸਦੀ ਸ਼ੁਰੂਆਤ 5 ਦਸੰਬਰ ਦਿਨ ਵੀਰਵਾਰ ਨੂੰ ਵਿਰਾਸਤ -ਏ -ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਕੰਪਲੈਕਸ ਵਿੱਚ ਇਹ ਨਾਟਕ ਖੇਡਿਆ ਜਾਵੇਗਾ। 2 ਘੰਟੇ ਤੱਕ ਚੱਲਣ ਵਾਲਾ ਇਹ ਨਾਟਕ ਦੁਪਿਹਰ 2 ਵਜੇ ਸ਼ੁਰੂ ਹੋਵੇਗਾ, ਜਿਸਦੀ ਐਟਂਰੀ 8 ਨੰਬਰ ਗੇਟ ਤੋ ਫਰੀ ਹੋਵੇਗੀ।

ਉਕਤ ਨਾਟਕ ਦੇ ਸਾਰੇ ਕਲਾਕਾਰ ਲਗਭਗ ਅਮਰੀਕਾ ਤੋ ਆਏ ਹੋਏ ਹਨ, ਇਹ ਜਾਣਕਾਰੀ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਸੁਰਿੰਦਰ ਸਿੰਘ ਧਨੋਆ ਵੱਲੋ ਇਹ ਜਾਣਕਾਰੀ ਰੂਪਨਗਰ ਦੇ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਰਾਂਹੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਕਤ ਸਾਰੇ ਪ੍ਰੋਗਰਾਮ ਉਹਨਾਂ ਵੱਲੋ ਕੋਲੋ ਮਾਇਆ ਖਰਚ ਕੇ ਕੀਤੇ ਜਾ ਰਹੇ ਹਨ, ਜਿਸਦਾ ਮਕਸਦ ਸਿਰਫ ਤੇ ਸਿਰਫ ਨਿਸ਼ਕਾਮ ਸੇਵਾ ਕਰਨਾ ਹੈ।

ਉਹਨਾਂ ਕਿਹਾ ਕਿ ਨਾਟਕ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿ ਪਹਿਲਾ ਜਫਰਨਾਮਾ ਤਾਂ ਬਾਬੇ ਨਾਨਕ ਨੇ ਉਦੋ ਂਹੀ ਲਿੱਖ ਦਿੱਤਾ ਸੀ, ਜਦੋ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ ਸੀ। ਉਹਨਾਂ ਕਿਹਾ ਕਿ ਦੁਨੀਆ ਦਾ ਕੋਈ ਵੀ ਤਾਕਤਵਰ ਆਦਮੀ ਜਦੋ ਂ ਤਾਕਤ ਦੇ ਨਸ਼ੇ ਵਿੱਚ ਮਜਲੂਮਾਂ ਤੇ ਜੂਲਮ ਢਾਉਦਾਂ ਹੈ ,ਪਰ ਆਪਣੇ ਆਪ ਨੂੰ ਧਾਰਮਿਕ ਹੋਣ ਦਾ ਭਰਮ ਵੀ ਪਾਲਦਾ ਹੈ, ਉਹ ਔਰੰਗਜੇਬ ਹੈ। ਜੋ ਆਦਮੀ ਉਸਦੇ ਧਾਰਮਿਕ ਹੋਣ ਦੇ ਭਰਮ ਨੂੰ ਤੋੜਦਾ ਹੈ ਅਤੇ ਉਸਨੂੰ ਲਿਖ ਕੇ ਜਾਂ ਬੋਲ ਕੇ ਸ਼ੀਸ਼ਾ ਦਿਖਾਉਦਾਂ ਹੈ, ਉਹ ਖੁੱਦ ਜਫਰਨਾਮਾ ਹੈ।

5 ਦਸੰਬਰ ਨੂੰ ਵਿਰਾਸਤ -ਏ -ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੇਡਿਆ ਜਾਵੇਗਾ ਨਾਟਕ ‘ਜਫਰਨਾਮਾ’

ਸਤਿਕਾਰ ਰੰਗ ਮੰਚ ਮੋਹਾਲੀ ਦੇ ਮੁੱਖੀ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਅੱਜ ਦੀ ਤਰਾਸਦੀ ਇਹ ਹੈ ਕਿ ਔਰੰਗਜੇਬਾਂ ਦੀ ਭੀੜ ਵਧਦੀ ਜਾ ਰਹੀ ਹੈ ਅਤੇ ਜਫ਼ਰਨਾਮਾ ਲਿਖਣ ਵਾਲਿਆਂ ਦਾ ਕਾਲ ਪੈਦਂਾ ਜਾ ਰਿਹਾ ਹੈ। ਸਮੁੱਚੀ ਟੀਮ ਨੇ ਕਿਹਾ ਕਿ ਇਹੋ ਜਿਹੇ ਵਰਤਾਰੇ ਨੂੰ ਦਰਸਾਉਦਾਂ ਨਾਟਕ, 5 ਦਸੰਬਰ ਨੂੰ ਵਿਰਾਸਤ -ਏ -ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੇਡਿਆ ਜਾਵੇਗਾ ਨਾਟਕ ‘ਜਫਰਨਾਮਾ’ਖੇਡਿਆ ਜਾਵੇਗਾ, ਉਹਨਾਂ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਸਮੇ ਂ ਸਿਰ ਪਹੁੰਚ ਕੇ ਇਸਦਾ ਲਾਭ ਉਠਾਉਣਾ।