ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ” ਵੱਧ ਚੜ੍ਹ ਕੇ ਕਰ ਰਿਹੈ ਮਨੁੱਖਤਾ ਦੀ ਸੇਵਾ :ਵਰਿੰਦਰ

65

ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ” ਵੱਧ ਚੜ੍ਹ ਕੇ ਕਰ ਰਿਹੈ ਮਨੁੱਖਤਾ ਦੀ ਸੇਵਾ :ਵਰਿੰਦਰ

ਬਹਾਦਰਜੀਤ ਸਿੰਘ /ਰੂਪਨਗਰ,4 ਫਰਵਰੀ,2025

ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਵੱਲੋਂ ਜੀ.ਐੱਮ.ਐੱਨ. ਸੀਨੀਅਰ ਸੈਕੰਡਰੀ ਸਕੂਲ, ਬੇਲਾ ਚੌਂਕ ਵਿਖੇ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸਦੀ ਪ੍ਰਧਾਨਗੀ ਕੌਂਸਲ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸੈਣੀ ਵੱਲੋਂ ਕੀਤੀ ਗਈ | ਇਸ ਬੈਠਕ ‘ਚ ਜਿੱਥੇ ਬਾਰ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਐਡਵੋਕੇਟ ਮਨਦੀਪ ਮੌਦਗਿੱਲ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਓਥੇ ਹੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ “ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ” ਅਧੀਨ ਦੋਰਾਹਾ (ਜ਼ਿਲ੍ਹਾ ਲੁਧਿਆਣਾ) ਵਿਖੇ ਚੱਲ ਰਹੇ ਆਲਮੀ ਪੱਧਰ ਦੇ ਸੀਨੀਅਰ ਸਿਟੀਜ਼ਨ ਹੋਮ “ਹੈਵਨਲੀ ਪੈਲੇਸ”ਵੱਲੋਂ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਗਰੂਕ ਕਰਨ ਦੇ ਲਈ ਸਹਾਇਕ ਜਨਰਲ ਮੈਨੇਜਰ  ਵਰਿੰਦਰ ਨੂੰ ਸੱਦਿਆ ਗਿਆ |

ਬੈਠਕ ਦੇ ਦੌਰਾਨ ਹੈਵਨਲੀ ਪੈਲੇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਰਿੰਦਰ ਨੇ ਦੱਸਿਆ ਕਿ ਅਮਰੀਕਾ ਦੇ ਸਫਲ ਭਾਰਤੀ ਕਾਰੋਬਾਰੀ ਸ੍ਰੀ ਅਨਿਲ ਮੋਂਗਾ ਵੱਲੋਂ ਸਥਾਪਿਤ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਅਧੀਨ ਆਉਂਦੇ ਹੈਵਨਲੀ ਪੈਲੇਸ ਦਾ ਮੰਤਵ ਸਮਾਜ ਦੀ ਸੇਵਾ ਕਰਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੋਰਾਹਾ ਨਹਿਰ ਦੇ ਕੰਢੇ 14 ਏਕੜ ਵਿੱਚ ਬਣੇ ਇਸ ਆਲੀਸ਼ਾਨ ਸੀਨੀਅਰ ਸਿਟੀਜ਼ਨ ਹੋਮ ਵਿੱਚ ਬਜ਼ੁਰਗਾਂ ਲਈ ਫਾਈਵ ਸਟਾਰ ਪੱਧਰ ਦੀਆਂ ਸਹੂਲਤਾਂ ਮੌਜੂਦ ਹਨ। ਜਿੱਥੇ ਲਗਭਗ ਹਰ ਖੇਤਰ ਨਾਲ ਸਬੰਧਿਤ ਸੀਨੀਅਰ ਸਿਟੀਜ਼ਨ, ਸੇਵਾਮੁਕਤ ਅਧਿਕਾਰੀ ਅਤੇ ਬਜ਼ੁਰਗ ਪ੍ਰਵਾਸੀ ਭਾਰਤੀ ਰਹਿੰਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਰਿੰਦਰ ਨੇ ਦੱਸਿਆ ਕਿ ਇਥੇ ਨਾ ਸਿਰਫ ਬਜੁਰਗਾਂ ਦੀ ਸੇਵਾ ਸਗੋਂ ਟਰੱਸਟ ਅਧੀਨ ਚੱਲ ਰਹੇ “ਹੈਵਨਲੀ ਏਂਜਲਸ” ‘ਚ ਅਨਾਥ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਨਾਲ-ਨਾਲ ਪਹਿਲੇ ਦਰਜੇ ਦੀਆਂ ਸੁੱਖ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ | ਏਨਾ ਹੀ ਨਹੀਂ “ਬ੍ਰਹਮਭੋਗ” ਨਾਂ ਹੇਠ ਰੋਜ਼ਾਨਾ ਹਜ਼ਾਰਾਂ ਲੋੜਵੰਦਾਂ ਨੂੰ ਮੁਫ਼ਤ ਪ੍ਰਸ਼ਾਦ ਦੇ ਰੂਪ ‘ਚ ਪੌਸ਼ਟਿਕ ਖਾਣਾ ਵੰਡਿਆ ਜਾਂਦਾ ਹੈ। ਉਹਨਾਂ ਅੱਗੇ  ਦੱਸਿਆ ਕਿ ਜਲਦ ਹੀ ਲੋੜਵੰਦ ਬੇਘਰੇ ਬਜ਼ੁਰਗਾਂ ਲਈ ਵੀ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸਦੀ ਇਮਾਰਤ ਬਣ ਕੇ ਤਿਆਰ ਹੈ । ਇਸ ਦੌਰਾਨ ਬੈਠਕ ‘ਚ ਮੌਜੂਦ ਸਭਨਾ ਨੇ  ਨੇ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਵਰਿੰਦਰ ਨੇ ਗੱਲ ਬਾਤ ਕਰਦਿਆਂ ਅੱਗੇ ਦੱਸਿਆ ਕਿ ਹੈਵਨਲੀ ਪੈਲੇਸ ‘ਚ ਬਣੇ ਤਕਰੀਬਨ 400 ਕੁਰਸੀਆਂ ਦੀ ਸਮਰੱਥਾ ਵਾਲੇ ਵਰਲਡ ਕਲਾਸ ਆਡੀਟੋਰੀਅਮ ਦੀਆਂ ਸੇਵਾਵਾਂ ਬੜੇ ਹੀ ਵਾਜਿਬ ਚਾਰਜਿਜ਼ ‘ਤੇ ਉਪਲਬਧ ਹਨ |

ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ" ਵੱਧ ਚੜ੍ਹ ਕੇ ਕਰ ਰਿਹੈ ਮਨੁੱਖਤਾ ਦੀ ਸੇਵਾ :ਵਰਿੰਦਰ

ਇਸ ਬੈਠਕ ਦੇ ਦੌਰਾਨ ਕੌਂਸਲ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਜਿਹਨਾਂ ‘ਚ ਇੰਜੀਨੀਅਰ ਕਰਨੈਲ ਸਿੰਘ, ਪ੍ਰੇਮ ਸਿੰਘ ਹਰਦੇਵ ਸਿੰਘ, ਕੈਪਟਨ ਹਰਪਾਲ ਸਿੰਘ, ਅਜੀਤ ਸਿੰਘ, ਮੈਡਮ ਪੁਸ਼ਪਾ ਜੈਨ, ਭਗਵੰਤ ਕੌਰ ਨਰੇਸ਼ ਬਾਲਾ, ਵਿਜੈ ਲਕਸ਼ਮੀ, ਮੈਡਮ ਅੰਜਲੀ, ਕੁਲਬੀਰ ਸਿੰਘ, ਗੁਰਮੇਲ ਸਿੰਘ, ਵਿਨੋਦ ਕੁਮਾਰ ਜੈਨ ਅਮਰਜੀਤ ਸਿੰਘ, ਜਗਨ ਨਾਥ, ਕਹਿਰ ਸਿੰਘ, ਬਲਵੰਤ ਸਿੰਘ ਰਾਜਿੰਦਰ ਕੁਮਾਰ, ਹਰਬੰਸ ਸਿੰਘ ਸੁਰਿੰਦਰ ਸਿੰਘ, ਪ੍ਰੇਮ ਕੁਮਾਰ, ਸੁਦੇਸ਼ ਕਾਂਤਾ, ਜਗਦੀਸ਼ ਚੰਦਰ, ਰਾਜ ਕੁਮਾਰੀ, ਮੋਹਨ ਸਿੰਘ,  ਰਾਜਿੰਦਰ ਸਿੰਘ, ਐੱਚ.ਐੱਸ. ਰਾਹੀ, ਰਮੇਸ਼ ਗੋਇਲ ਅਤੇ ਹੋਰ ਸੀਨੀਅਰ ਸਿਟੀਜ਼ਨਜ਼ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।