ਪਟਿਆਲਾ ਦੇ ਵੱਖ-ਵੱਖ ਇਲਾਕੇ ਵਿੱਚ ਸ਼ਨੀਵਾਰ ਨੂੰ 4 ਘੰਟੇ ਲਈ ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 11-04-2025
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਸੰਤ ਨਗਰ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਰਾਜ ਕਮਲ ਸਕੁਏਅਰ ਮਾਰਕੀਟ, ਲੈਂਡ ਆਫ ਗਰਿੱਲ ਰੇਸਟੋਰੈਂਟ, ਹੋਟਲ ਜੀਵਨ ਪਲਾਜ਼ਾ ਨੇੜੇ ਮਾਰਕੀਟ, ਡੀ. ਏ. ਵੀ. ਸਕੂਲ, ਜੱਗੀ ਸਵੀਟ ਰੇਸਟੋਰੈਂਟ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰ. ਪੁੱਲ, ਏਕਤਾ ਵਿਹਾਰ, ਡਾ. ਸਦਾਨਾ ਕਲੀਨਿਕ ਨੇੜੇ ਏਰੀਆ, ਏਕਤਾ ਵਿਹਾਰ, ਰਘਬੀਰ ਨਗਰ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ ਦਾ ਕੁੱਝ ਏਰੀਆ ਆਦਿ ਦੀ ਬਿਜਲੀ ਸਪਲਾਈ 12-04-25 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਦੁਪਹਿਰ 02:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 12 ਅਪ੍ਰੈਲ 2025 ਨੂੰ ਕਲਿਆਣ ਸਬ ਡਵੀਜ਼ਨ ਵੱਲੋਂ ਜਰੂਰੀ ਕੰਮ ਕਰਨ ਲਈ 66 ਕੇ.ਵੀ. ਥਾਪਰ ਗਰਿੱਡ ਤੋ ਚਲਦੇ 11 ਕੇ.ਵੀ. ਅਬਲੋਵਾਲ ਫੀਡਰ ਨੂੰ ਸੇਫਟੀ ਲਈ ਸਵੇਰੇ 09:00 ਤੋਂ ਦੁਪਹਿਰ 12:00 ਤੱਕ ਅਬਲੋਵਾਲ ਫੀਡਰ ਤੋਂ ਚਲਦੇ ਏਰੀਆ ਜਿਵੇਂ ਕਿ ਗੁਰਦੀਪ ਕਲੋਨੀ, ਬਾਬੂ ਸਿੰਘ ਕਲੋਨੀ, ਡਾ.ਸੰਦੀਪ ਵਾਲੀ ਗਲੀ ਵਾਲਾ ਸਾਰਾ ਏਰੀਆ ਅਤੇ ਅਬਲੋਵਾਲ ਦੀ ਆਖਰੀ ਪੁਲੀ ਤੱਕ ਅਤੇ ਇਸ ਤੋਂ ਇਲਾਵਾ ਓਲਡ ਪਾਵਰ ਹਾਊਸ, ਪੀ.ਆਰ.ਟੀ.ਸੀ ਕਲੋਨੀ, ਡਰਾਈਵਿੰਗ ਟਰੈਕ ਅਤੇ ਫਲੈਟਸ ਵਾਟਰ ਸਪਲਾਈ ਦਫ਼ਤਰ , ਹਰਪਾਲ ਟਿਵਾਣਾ ਕਲਾਂ ਕੇਂਦਰ ਅਤੇ ਇਸਦੇ ਨਾਲ ਲੱਗਦਾ ਏਰੀਆ ਦੀ ਬਿਜਲੀ ਸਪਲਾਈ ਵੀ ਬੰਦ ਰਹੇਗੀ ਜੀ।
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਰਜਿੰਦਰਾ ਗਰਿੱਡ ਤੋਂ ਚਲਦੇ 11 ਕੇ.ਵੀ. ਨਾਭਾ ਗੇਟ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਪੱਛਮ ਤਕਨੀਕੀ ਉੱਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ:- ਨਾਭਾ ਗੇਟ, ਧੋਬੀ ਘਾਟ, ਤੇਲੀਆ ਵਾਲੀ ਗਲੀ, ਰੌਂਤਾ ਵਾਲੀ ਗਲੀ, ਛੋਟੀ ਬਾਰਾਦਰੀ, ਕਿਸ਼ਨ ਨਗਰ, ਪੁੱਡਾ ਮਾਰਕੀਟ ਆਦਿ ਦੀ ਬਿਜਲੀ ਸਪਲਾਈ ਮਿਤੀ 12-04-2025 ਨੂੰ ਸਵੇਰੇ 09:00 ਵਜੇ ਤੋਂ ਲੈ ਕੇ ਦੁਪਹਿਰ 01:00 ਵਜੇ ਤੱਕ ਬੰਦ ਰਹੇਗੀ ਜੀ ।
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਤੋਂ ਚਲਦੇ 11 ਕੇ.ਵੀ ਵਿਕਾਸ ਕਲੋਨੀ ਫੀਡਰ ਉੱਤੇ ਜ਼ਰੂਰੀ ਕੰਮ ਅਤੇ ਲਾਇਨ ਦੀ ਮੇਨਟੀਨੈਂਸ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਵਿਕਾਸ ਕਲੋਨੀ, ਰਾਜਪੁਰਾ ਕਲੋਨੀ, ਪੁਡਾ ਇਨਕਲੇਵ ਅਤੇ ਕੁਆਟਰ,ਪਰਸ਼ੂਰਾਮ ਚੋਂਕ ,ਰਾਜਪੁਰਾ ਰੋਡ, ਪਵਿੱਤਰ ਇਨਕਲੇਵ, ਸਵਰਨ ਵਿਹਾਰ, ਅੱਗਰਸੇਨ ਹਸਪਤਾਲ, SDKS ਭਵਨ ਆਦਿ ਦੀ ਬਿਜਲੀ ਸਪਲਾਈ ਮਿਤੀ 12-04-2025 ਨੂੰ ਸਵੇਰੇ 11:00 ਵਜੇ ਤੋਂ ਲੈ ਕੇ ਦੁਪਹਿਰ 02:00 ਵਜੇ ਤੱਕ ਬੰਦ ਰਹੇਗੀ।