ਰੂਪਨਗਰ ਪ੍ਰੈਸ ਕਲੱਬ ਚ ਮਨਾਇਆ ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ

120

ਰੂਪਨਗਰ ਪ੍ਰੈਸ ਕਲੱਬ ਚ ਮਨਾਇਆ  ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ

ਬਹਾਦਰਜੀਤ ਸਿੰਘ/ ਰੂਪਨਗਰ,3 ਮਈ,2025

ਰੂਪਨਗਰ ਪ੍ਰੈਸ ਕਲੱਬ ਚ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਕਲੱਬ ਦੇ ਆਨਰੇਰੀ ਮੈਂਬਰ ਸੁਖਵਿੰਦਰ ਸਿੰਘ ਵਿਸਕੀ ਸਾਬਕਾ ਚੇਅਰਮੈਨ ਨਗਰ ਸੁਧਾਰ ਟਰਸਟ ਰੂਪਨਗਰ ਨੇ ਸਮੂਹ ਪੱਤਰਕਾਰਾਂ ਨੂੰ ਵਧਾਈ ਦਿੱਤੀ ਅਤੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜ਼ਿਕਰ ਕੀਤਾ।

ਉਹਨਾਂ ਕਿਹਾ ਕਿ ਲੋਕਤੰਤਰ ਦਾ ਇਹ ਚੌਥਾ ਥੰਮ ਮਜਬੂਤ ਹੋਣਾ ਬਹੁਤ ਜਰੂਰੀ ਹੈ ਅਤੇ ਮੀਡੀਆ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ ਕਿ ਉਹ ਸਮਾਜ ਲਈ ਨਿਗਰ ਯੋਗਦਾਨ ਪਾਵੇ।ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ਨੇ ਕਿਹਾ ਕਿ ਅਜੋਕੇ ਦੌਰ ਚ ਮੀਡੀਆ ਤੇ ਪ੍ਰੈਸ ਚ ਆਰਟੀਫਿਸ਼ਅਲ ਇੰਟੈਲੀਜੈਂਸ ਨੇ ਪ੍ਰਭਾਵ ਪਾਉਣਾ ਸ਼ੁਰੂ ਕੀਤਾ ਹੈ। ਜਿਸ ਕਰਕੇ ਪ੍ਰੈਸ ਅਤੇ ਮੀਡੀਆ ਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਹੋਰ ਵਧੇਰੇ ਤਕਨੀਕੀ ਤੌਰ ਤੇ ਮਜਬੂਤ ਹੋਣ ਦੀ ਲੋੜ ਹੈ ਅਤੇ ਹੋਰ ਵਿਸ਼ਿਆਂ ਤੇ  ਵੀ ਜਾਗਰੂਕ ਹੋਣਾ ਚਾਹੀਦਾ ਹੈ। ਉਹਨਾਂ ਵਿਸ਼ਵ ਪੱਧਰ ਤੇ ਭਾਰਤੀ ਮੀਡੀਆ ਦੀ ਆਜ਼ਾਦੀ ਦਾ ਗਰਾਫ 180 ਦੇਸ਼ਾਂ ਚ 151ਵੇਂ ਸਥਾਨ ਤੇ ਰਹਿਣ ਨੂੰ ਚਿੰਤਾਜਨਕ ਦੱਸਿਆ।

ਇਸ ਮੌਕੇ  ਕਲੱਬ ਦੇ ਮੁੱਖ ਸਲਾਹਕਾਰ ਸਤੀਸ਼ ਜਗੋਤਾ ਨੇ ਕਿਹਾ ਕਿ ਪੱਤਰਕਾਰਾਂ ਨੂੰ ਹਮੇਸ਼ਾ ਰਾਜਨੀਤਿਕ,ਸਮਾਜਿਕ ਅਤੇ ਹੋਰ ਵਿਸ਼ਿਆਂ ਤੇ ਚੇਤਨ ਰਹਿਣ ਦੀ ਲੋੜ ਹੁੰਦੀ ਹੈ ਜਿਸ ਲਈ ਹਰ ਤਿੰਨ ਮਹੀਨੇ ਬਾਅਦ ਪੱਤਰਕਾਰਾਂ ਲਈ ਵਰਕਸ਼ਾਪ ਲਗਾਈ ਜਾਣੀ ਚਾਹੀਦੀ ਹੈ।

ਰੂਪਨਗਰ ਪ੍ਰੈਸ ਕਲੱਬ ਚ ਮਨਾਇਆ  ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ

ਇਸ ਮੌਕੇ ਸਾਬਕਾ ਪ੍ਰਧਾਨ ਬਹਾਦਰਜੀਤ ਸਿੰਘ, ਰਜਿੰਦਰ ਸੈਣੀ ਅਤੇ ਕਲੱਬ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਸਭ ਨੂੰ ਮੁਬਾਰਕਬਾਦ ਦਿੱਤੀ। ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ ਨੇ ਸਭ ਦਾ ਧੰਨਵਾਦ ਕੀਤਾ ਅਤੇ ਇਕਜੁੱਟ ਰਹਿਣ ਦੀ ਤਾਕੀਦ ਕੀਤੀ। ਇਸ ਮੌਕੇ ਕਲੱਬ ਦੇ ਆਨਰੇਰੀ ਮੈਂਬਰ ਰਜੇਸ਼ ਵਾਸੂਦੇਵਾ ਨੇ ਵੀ ਸਭ ਨੂੰ ਮੁਬਾਰਕਬਾਦ ਪੇਸ਼ ਕੀਤੀ। ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਅਜੇ ਅਗਨੀਹੋਤਰੀ, ਮੀਤ ਪ੍ਰਧਾਨ ਕਮਲਦੀਪ ਸਿੰਘ ਭਾਰਜ, ਸੰਯੁਕਤ ਸਕੱਤਰ ਰਾਜਨ ਵੋਹਰਾ, ਕੈਸ਼ੀਅਰ ਸੁਰਜੀਤ ਸਿੰਘ ਗਾਂਧੀ, ਸਰਬਜੀਤ ਸਿੰਘ ਕਾਕਾ,ਸ਼ਾਮ ਲਾਲ ਬੈਂਸ, ਅੰਮ੍ਰਿਤਪਾਲ ਸਿੰਘ ਬੰਟੀ, ਗੁਰਪ੍ਰੀਤ ਸਿੰਘ ਹੁੰਦਲ, ਮਨਪ੍ਰੀਤ ਸਿੰਘ ਚਾਹਲ, ਕੁਲਵੰਤ ਸਿੰਘ ਚਾਰਲੀ, ਸਮਿਤ ਪਸਰੀਚਾ, ਅਮਿਤ ਅਰੋੜਾ, ਪ੍ਰਿੰਸ ਅਤੇ  ਮੂੰਨਪ੍ਰੀਤ ਸਿੰਘ ਆਦਿ ਵੀ ਸ਼ਾਮਿਲ ਸਨ ।