ਅਹਿਮਦਾਬਾਦ ਹਾਦਸੇ ਨੇ ਸਾਡੇ ਸਾਰਿਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ: ਅਜੈਵੀਰ ਸਿੰਘ ਲਾਲਪੁਰਾ

66

ਅਹਿਮਦਾਬਾਦ ਹਾਦਸੇ ਨੇ ਸਾਡੇ ਸਾਰਿਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ: ਅਜੈਵੀਰ ਸਿੰਘ ਲਾਲਪੁਰਾ

ਬਹਾਦਰਜੀਤ  ਸਿੰਘ /ਰੂਪਨਗਰ, 13 ਜੂਨ ,2025

ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਹੋਏ ਹਵਾਈ ਹਾਦਸੇ ਨੇ ਪੂਰੇ ਦੇਸ਼ ਨੂੰ ਸਦਮੇ ਵਿੱਚ ਧੱਕ ਦਿੱਤਾ ਹੈ। ਇਸ ਹਾਦਸੇ ਵਿੱਚ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੇ ਨਾਲ–ਨਾਲ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੈ ਰੂਪਾਣੀ ਜੀ ਦੀ ਮੌਤ ਦੀ ਖ਼ਬਰ ਨੇ ਭਾਜਪਾ ਪਰਿਵਾਰ ਸਣੇ ਹਰੇਕ ਭਾਰਤੀ ਨਾਗਰਿਕ ਨੂੰ ਗਹਿਰੇ ਸੋਗ ਵਿੱਚ ਡੁੱਬੋ ਦਿੱਤਾ ਹੈ।

ਭਾਰਤੀ ਜਨਤਾ ਪਾਰਟੀ ਦੇ ਰੂਪਨਗਰ ਜ਼ਿਲਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ, “ਰੂਪਾਣੀ ਜੀ ਦੀ ਮੌਤ ਸਿਰਫ਼ ਭਾਜਪਾ ਲਈ ਨਹੀਂ, ਸਗੋਂ ਪੂਰੇ ਦੇਸ਼ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੈਂ ਹਾਲ ਹੀ ਵਿੱਚ ਉਨ੍ਹਾਂ ਨੂੰ ਲੁਧਿਆਣੇ ਵਿੱਚ ਮਿਲਿਆ ਸੀ, ਜਿੱਥੇ ਉਨ੍ਹਾਂ ਮੈਨੂੰ ਹਮੇਸ਼ਾ ਵਾਂਗ ਸਿਆਸਤ ਦੇ ਕਈ ਗੁਰ ਸਾਂਝੇ ਕੀਤੇ ਸਨ। ਮੈਂ ਜਦੋਂ ਵੀ ਸਿਆਸੀ ਤੌਰ ‘ਤੇ ਕੋਈ ਦਿਸ਼ਾ ਲੈਣੀ ਹੁੰਦੀ ਸੀ ਤਾਂ ਰੂਪਾਣੀ ਜੀ ਨੂੰ ਫ਼ੋਨ ਕਰਕੇ ਉਨ੍ਹਾਂ ਦਾ ਮਾਰਗ ਦਰਸ਼ਨ ਪ੍ਰਾਪਤ ਕਰ ਲੈਂਦਾ ਸੀ ਤੇ ਉਹ ਸਦਾ ਮੈਨੂੰ ਦੂਜਿਆਂ ਲਈ ਆਪਣਾ ਜੀਵਨ ਸਮਰਪਿਤ ਕਰਨ ਲਈ ਪ੍ਰੇਰਿਤ ਕਰਦੇ ਸਨ। ਲਾਲਪੁਰਾ ਨੇ ਕਿਹਾ ਕਿ ਰੂਪਾਣੀ ਜੀ ਨੇ ਇੱਕ ਵਾਰ ਮੈਨੂੰ ਦੱਸਿਆ ਕਿ ਉਨ੍ਹਾਂ ਗੁਜਰਾਤ ਦੀ ਸਿਆਸਤ ਤੋਂ ਰਾਹ ਇਸ ਕਰਕੇ ਬਦਲਿਆਂ ਸੀ, ਕਿਉਂਕਿ ਉਹ ਚਾਹੁੰਦੇ ਸਨ ਕਿ ਨਵੇਂ ਚਿਹਰੇ, ਖਾਸਕਰਕੇ ਨੌਜਵਾਨ ਅੱਗੇ ਆਉਣ ਤੇ ਉਨ੍ਹਾਂ ਵਰਗੀ ਸਖਸ਼ੀਅਤ ਅੱਜ ਤੱਕ ਨਹੀਂ ਵੇਖੀ। ਇਸ ਸਮਰਪਣ ਭਾਵਨਾ ਲਈ ਬਹੁਤ ਵੱਡਾ ਦਿਲ ਚਾਹੀਦਾ ਹੈ, ਜੋ ਰੂਪਾਣੀ ਜੀ ਵਿਚ ਸੀ। ਉਹ ਬਹੁਤ ਹੀ ਸਧਾਰਣ, ਪਰ ਬਹੁਤ ਗੁਣੀ ਆਦਮੀ ਸਨ।

ਅਹਿਮਦਾਬਾਦ ਹਾਦਸੇ ਨੇ ਸਾਡੇ ਸਾਰਿਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ: ਅਜੈਵੀਰ ਸਿੰਘ ਲਾਲਪੁਰਾ

ਲਾਲਪੁਰਾ ਨੇ ਕਿਹਾ ਕਿ ਵਿਜੈ ਰੂਪਾਣੀ ਜੀ ਨਾ ਸਿਰਫ਼ ਭਾਜਪਾ ਦੇ ਉੱਘੇ ਆਗੂ ਸਨ, ਸਗੋਂ ਉਹਨਾਂ ਦੀ ਸੋਚ, ਸ਼ਾਂਤ ਸੁਭਾਅ ਅਤੇ ਹਰੇਕ ਵਰਗ ਲਈ ਆਦਰ ਯੋਗ ਵਿਹਾਰ ਸਾਨੂੰ ਕਈ ਸਿੱਖਿਆਵਾਂ  ਦੇ ਕੇ ਗਿਆ ਹੈ। ਲਾਲਪੁਰਾ ਨੇ ਭਾਵੁਕ ਹੋ ਕੇ ਕਿਹਾ ਕਿ ਰੂਪਾਣੀ ਜੀ ਦੀ ਰੁਖਸਤਗੀ, ਉਨ੍ਹਾਂ ਲਈ ਇੱਕ ਨਿੱਜੀ ਤੇ ਬਹੁਤ ਵੱਡਾ ਘਾਟਾ ਹੈ, ਜੋ ਕਦੇ ਵੀ ਪੂਰਾ ਨਹੀਂ ਹੋਵੇਗਾ।

ਅਹਿਮਦਾਬਾਦ ਹਾਦਸੇ ਨੇ ਸਾਡੇ ਸਾਰਿਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ: ਅਜੈਵੀਰ ਸਿੰਘ ਲਾਲਪੁਰਾI ਉਨ੍ਹਾਂ ਵਾਹਿਗੁਰੂ ਜੀ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਕੀਤੀ।