ਐਸ.ਐਮ.ਐਲ. ਇਸੁਜ਼ੂ ਦੇ ਸੀਐਫਓ ਰਾਕੇਸ਼ ਭੱਲਾ “ਆਉਟਸਟੈਂਡਿੰਗ ਪਰਫਾਰਮੈਂਸ ਐਵਾਰਡ” ਨਾਲ ਸਨਮਾਨਿਤ
ਬਹਾਦਰਜੀਤ ਸਿੰਘ/ਰੂਪਨਗਰ,24 ਜੂਨ ,2025
ਐਸ.ਐਮ.ਐਲ. ਇਸੁਜ਼ੂ ਲਿਮਟਿਡ ਦੇ ਮੁੱਖ ਿਵੱਤ ਅ ਿਧਕਾਰੀ( ਸੀਐਫਓ ) ਰਾਕੇਸ਼ ਭੱਲਾ ਨੂੰ ਕੰਪਨੀ ਦੀ ਸਫਲਤਾ ਵਿੱਚ ਉਨ੍ਹਾਂ ਦੀ ਸ਼ਾਨਦਾਰ ਲੀਡਰਸ਼ਿਪ ਅਤੇ ਯੋਗਦਾਨ ਲਈ ਇੰਸਟੀਟਿਊਟ ਆਫ ਕੋਸਟ ਅਕਾਉਂਟੈਂਟਸ ਆਫ ਇੰਡੀਆ ਵੱਲੋਂ “ਸੀਐਫਓ – ਆਉਟਸਟੈਂਡਿੰਗ ਪਰਫਾਰਮੈਂਸ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ।
ਇਹ ਐਵਾਰਡ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੋਏ ਇਕ ਸਮਾਰੋਹ ਦੌਰਾਨ ਸੰਸਦ ਮੈਂਬਰ ਅਤੇ ਵਿੱਤ ’ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਭਰਤ੍ਰਿਹਰੀ ਮਹਤਾਬ ਵੱਲੋਂ ਦਿੱਤਾ ਗਿਆ।
ਇਹ ਸਨਮਾਨ ਇਕ ਪ੍ਰਸਿੱਧ ਿਜਊਰੀ ਵੱਲੋਂ ਚੁਣਿਆ ਗਿਆ ਸੀ, ਜਿਸ ਦੀ ਪ੍ਰਧਾਨਗੀ ਭਾਰਤ ਦੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਨੈਸ਼ਨਲ ਕੰਪਨੀ ਲਾ ਅਪੀਲੀਐਂਟ ਟ੍ਰਿਬਿਊਨਲ) ਦੇ ਸਾਬਕਾ ਚੇਅਰਮੈਨ ਜਸ ਿਟਸ (ਸੇਵਾ ਮੁਕਤ) ਐਸ.ਜੇ.ਮੁਖੋਪਾ ਿਧਆਏ ਨੇ ਕੀਤੀ।
ਭੱਲਾ ਦੀ ਅਗਵਾਈ ਹੇਠ, ਐਸ.ਐਮ.ਐਲ. ਇਸੁਜ਼ੂ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਬੇਮਿਸਾਲ ਤਰੀਕੇ ਨਾਲ ਵਾਧੂ ਕੰਮ ਕੀਤਾ, ਅਤੇ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੋਂ ਲਗਭਗ ਦੁੱਗਣਾ ਪ੍ਰਦਰਸ਼ਨ ਹਾਸਲ ਕੀਤਾ — ਜੋ ਕੰਪਨੀ ਦੇ 40 ਸਾਲਾਂ ਤੋਂ ਵੱਧ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਹੈ।
ਐਵਾਰਡ ਪ੍ਰਾਪਤ ਕਰਦੇ ਹੋਏ, ਭੱਲਾ ਨੇ ਐਸ.ਐਮ.ਐਲ. ਇਸੁਜ਼ੂ ਦੀ ਪੂਰੀ ਟੀਮ ਅਤੇ ਸਾਰੇ ਹਿਤਧਾਰਕਾਂ ਦਾ ਉਨ੍ਹਾਂ ਦੀ ਿਮਹਨਤ ਅਤੇ ਸਮਰਪਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਮਾਤਾ-ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੇ ਅਸ਼ੀਰਵਾਦ ਅਜੇ ਵੀ ਉਨ੍ਹਾਂ ਨੂੰ ਪ੍ਰੇਰਨਾ ਦਿੰਦੇ ਹਨ।
ਇਹ ਸਨਮਾਨ ਸਿਰਫ਼ ਨਿੱਜੀ ਸਫਲਤਾ ਨਹੀਂ, ਸਗੋ ਪੂਰੇ ਐਸ.ਐਮ.ਐਲ. ਇਸੁਜ਼ੂ ਪਰਿਵਾਰ ਲਈ ਮਾਣ ਦਾ ਮੌਕਾ ਹੈ।
