ਇੰਸਟੀਚਿਊਟ ਆਫ ਇੰਜੀਨੀਅਰਜ਼ ਨੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਲਰਨਰ ਸਪੋਰਟ ਸੈਂਟਰ ਸਰਹਾਲੀ ਕਾਲਜ ਦੇ ਨਾਲ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਕਰਵਾਇਆ

48

ਇੰਸਟੀਚਿਊਟ ਆਫ ਇੰਜੀਨੀਅਰਜ਼ ਨੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਲਰਨਰ ਸਪੋਰਟ ਸੈਂਟਰ ਸਰਹਾਲੀ ਕਾਲਜ ਦੇ ਨਾਲ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਕਰਵਾਇਆ

ਤਰਨਤਾਰਨ/ ਸਰਹਾਲੀ, 11 ਅਗਸਤ 2025

ਇੰਸਟੀਚਿਊਟ ਆਫ ਇੰਜੀਨੀਅਰਜ਼ ਸਟੇਟ ਸਟੇਟ ਸੈਂਟਰ ਚੰਡੀਗੜ੍ਹ ਨੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਲਰਨਰ ਸਪੋਰਟ ਸੈਂਟਰ ਗੁਰੂ ਗੋਬਿੰਦ ਸਿੰਘ ਕਾਲਜ ਸਰਹਾਲੀ ਦੇ ਸਹਿਯੋਗ ਨਾਲ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਕਾਲਜ ਕੈਂਪਸ ਵਿੱਚ 8 ਅਗਸਤ 2025 ਨੂੰ ਕਰਵਾਇਆ।

ਇਸ ਸੈਮੀਨਾਰ ਦਾ ਵਿਸ਼ਾ AI in warfare and its positive impact on society ਰੱਖਿਆ ਗਿਆ ਹੈ।

ਡਾ.  ਬਲਜੀਤ ਸਿੰਘ ਖਹਿਰਾ ਨੇ ਉਦਘਾਟਨੀ ਸਮਾਰੋਹ ਵਿੱਚ ਬੋਲਦਿਆਂ ਦੱਸਿਆ ਕਿ ਇਹ ਦੌਰ ਬਹੁਤ ਬਦਲ ਗਿਆ ਹੈ। ਆਰਟੀਫਿਸ਼ਲ ਇੰਟੈਲੀਜੈਂਸ ਅਤੇ ਤਕਨਾਲੋਜੀ ਨੇ ਸਾਡੀ ਜ਼ਿੰਦਗੀ ਦੇ ਹਰ ਇੱਕ ਸੋ਼ਭੇ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨੇ ਸਾਡੇ ਖਾਣਪੀਣ, ਸੋਚ ਅਤੇ ਦ੍ਰਿਸ਼ਟੀ ਨੂੰ ਵੀ ਬਦਲ ਦਿੱਤਾ ਹੈ। ਉਹਨਾਂ ਇਸ ਸੈਮੀਨਾਰ ਦੀ ਰੂਪ ਰੇਖਾ ਦਸਦਿਆਂ ਕਿਹਾ ਕਿ ਹੁਣ ਜੰਗਾਂ ਵੀ ਰਵਾਇਤੀ ਢੰਗ ਨਾਲ ਨਹੀਂ ਲੜੀਆਂ ਜਾਂਦੀਆਂ ਸਗੋਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਢੰਗ ਤਰੀਕੇ ਨਾਲ ਲੜੀਆਂ ਜਾਂਦੀਆਂ ਹਨ।

ਪ੍ਰੋ . ਟੀ. ਐਸ. ਕਮਲ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਟੂਲਜ ਨੂੰ  ਜ਼ਿੰਦਗੀ ਦੀ ਬਿਹਤਰੀ ਲਈ ਵਰਤਣ ਉਪਰ ਜ਼ੋਰ ਦਿੱਤਾ। ਇੰਜੀਨੀਅਰ ਐਸ ਐਸ ਮੁੰਡੀ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਚੁਣੌਤੀਆਂ ਨੂੰ ਨਵੀਆਂ ਪ੍ਰਸਥਿਤੀਆਂ ਦੇ ਪ੍ਰਸੰਗ ਵਿੱਚ ਰੇਖਾਂਕਿਤ ਕੀਤਾ। ਡਾ. ਜਗਤਾਰ ਸਿੰਘ ਨੇ ਦੂਜੇ ਸੈਸ਼ਨ ਦੇ ਮੁੱਖ ਬੁਲਾਰੇ ਵਜੋਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਇੰਸਟੀਚਿਊਟ ਆਫ ਇੰਜੀਨੀਅਰਜ਼ ਨੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਲਰਨਰ ਸਪੋਰਟ ਸੈਂਟਰ ਸਰਹਾਲੀ ਕਾਲਜ ਦੇ ਨਾਲ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਕਰਵਾਇਆ

ਇਸ ਤੋਂ ਇਲਾਵਾ ਡਾ. ਕਰਨ ਸੁਖੀਜਾ, ਡਾ. ਸੁਖਪਾਲ ਕੌਰ, ਡਾ. ਧਰਮਿੰਦਰ ਸਿੰਘ ਅਤੇ ਡਾ. ਜਗਜੀਤ ਸਿੰਘ ਨੇ ਭਾਸ਼ਾ, ਸਾਹਿਤ ਅਤੇ ਸਮਾਜਿਕ ਸਰੋਕਾਰਾਂ ਦੇ ਹਵਾਲੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਸੰਭਾਵਨਾਵਾਂ ਉਪਰ ਚਰਚਾ ਕੀਤੀ। ਗੁਰੂ ਗੋਬਿੰਦ ਸਿੰਘ ਕਾਲਜ ਸਰਹਾਲੀ ਦੇ ਪ੍ਰਿੰਸੀਪਲ ਡਾ. ਜਸਬੀਰ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਗੁਰਬਾਣੀ ਦੇ ਹਵਾਲੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਕਨੀਕੀ ਸਿੱਖਿਆ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਉੱਪਰ ਵੀ ਚਰਚਾ ਕੀਤੀ। ਇਸ ਸੈਮੀਨਾਰ ਵਿੱਚ ਵੱਡੀ ਗਿਣਤੀ ਵਿਦਿਆਰਥੀ ਅਤੇ ਅਧਿਆਪਕ ਸ਼ਾਮਿਲ ਹੋਏ।

ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ ਡਾ. ਹਰਦੀਪ ਸਿੰਘ ਸਾਬਕਾ ਪ੍ਰੋਫੈਸਰ (ਸੀ.ਐਸ.) ਅਤੇ ਡੀਨ ਅਕਾਦਮਿਕ ਜੀ.ਐਨ.ਡੀ.ਯੂ., ਅੰਮ੍ਰਿਤਸਰ ਅਤੇ ਡਾ ਜਤਿੰਦਰ ਸਿੰਘ ਸੈਣੀ (ਸਕੱਤਰ ਇੰਸਟੀਚਿਊਟ ਆਫ ਇੰਜੀਨੀਅਰਜ ਸਟੇਟ ਸੈਂਟਰ ਚੰਡੀਗੜ੍ਹ ਤੇ ਸਮੁੱਚੀ ਪ੍ਰਬੰਧਕੀ ਕਮੇਟੀ ਨੇ ਸਰਟੀਫਿਕੇਟ ਅਤੇ ਸਨਮਾਨ ਸਮਾਰੋਹ ਕਰਕੇ ਪਹਿਲੇ ਦਿਨ ਦੀ ਸਮਾਪਤੀ ਕੀਤੀ।