ਕਾਂਗਰਸ ਨੇ ਮਨੀਸ਼ ਸਿਸੋਦੀਆ ਦੇ ਬਿਆਨ ਨੂੰ ਲੈ ਕੇ ਡੀਸੀ ਨੂੰ ਮੰਗ ਪੱਤਰ ਿਦੱਤਾ

45

ਕਾਂਗਰਸ ਨੇ ਮਨੀਸ਼ ਸਿਸੋਦੀਆ ਦੇ ਬਿਆਨ ਨੂੰ ਲੈ ਕੇ ਡੀਸੀ ਨੂੰ ਮੰਗ ਪੱਤਰ  ਿਦੱਤਾ

ਬਹਾਦਰਜੀਤ ਸਿੰਘ/ਰੂਪਨਗਰ,28 ਅਗਸਤ,2025
ਜਿਲ੍ਹਾ ਕਾਂਗਰਸ ਰੂਪਨਗਰ ਵਲੋਂ ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ, ਮਨੀਸ਼ ਸਿਸੋਦੀਆ ਵਲੋਂ ਦਿੱਤੇ ਗਏ ਬਿਆਨ ਕੀ 2027 ਦੀ ਲੜਾਈ ਜਿੱਤਣ ਲਈ ਓਹ ਸਾਮ, ਦਾਮ,  ਦੰਡ  , ਝੂਠ , ਗਲਤ ਪ੍ਰਚਾਰ ਅਤੇ ਇਥੋਂ ਤੱਕ ਕੇ ਭਾਵੇਂ ਵੋਟਾਂ ਵਿੱਚ ਲੜਾਈ ਝਗੜਾ ਵੀ ਕਰਨਾ ਪਵੇ ਪਰ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਤਰੀਕੇ ਜਿਤਾਉਣਾ ਹੈ, ਦੇ ਸੰਬੰਧ ਵਿੱਚ ਮੰਗ ਪੱਤਰ ਡੀ ਸੀ ਰੂਪਨਗਰ ਅਤੇ ਐਸ ਐਸ ਪੀ ਰੂਪਨਗਰ ਨੂੰ ਦਿੱਤਾ ਗਿਆ  ਅਤੇ ਇਹਨਾਂ ਦੇ ਆਧਾਰ ਤੇ ਬਣਦੀ ਕਾਰਵਾਈ  ਦੀ ਮੰਗ ਕੀਤੀ

ਇਸ ਮੌਕੇ ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈਸ ਨੂੰ ਸੰਬੋਧਤ ਹੁੰਦੇ ਕਿਹਾ ਕੀ ਪੰਜਾਬ ਦੀ ਧਰਤੀ ਯੋਧਿਆਂ ਦੀ ਧਰਤੀ ਹੈ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਨੇ ਪਾਇਆ ਹੈ ਭਾਵੇਂ ਉਹ ਕਾਲੇ ਪਾਣੀ ਦੀ ਸਜਾ ਹੋਵੇ ਚਾਹੇ ਫਾਂਸੀ ਤੇ ਚੜ ਕੇ ਸ਼ਹੀਦ ਹੋਣ ਦੀ ਗੱਲ ਹੋਵੇ ਪੰਜਾਬ ਨੇ ਹਮੇਸ਼ਾ ਦੇਸ਼ ਦੀ ਢਾਲ ਬਣ ਕੇ ਉਸ ਦੀ ਰਾਖੀ ਕੀਤੀ ਹੈ ਪਰ ਸ਼ਾਇਦ ਸ਼ਸ਼ੋਦੀਆਂ ਇਹ ਗੱਲ ਭੁੱਲ ਗਿਆ ਹੈ ਪੰਜਾਬ ਇਸ ਤਰਾ ਦੀ ਗੁੰਡਾ ਗਰਦੀ ਬਰਦਾਸ਼ਤ ਨਹੀਂ karega ਅਤੇ ਇਸ ਦਾ ਮੂੰਹ ਤੋੜ ਜਵਾਬ ਇਸ ਸਰਕਾਰ ਨੂੰ ਦੇਵੇਗਾ।

ਕਾਂਗਰਸ ਨੇ ਮਨੀਸ਼ ਸਿਸੋਦੀਆ ਦੇ ਬਿਆਨ ਨੂੰ ਲੈ ਕੇ ਡੀਸੀ ਨੂੰ ਮੰਗ ਪੱਤਰ ਿਦੱਤਾ

ਇਸ ਮੌਕੇ ਅਮਰਜੀਤ ਸਿੰਘ ਸਾਬਕਾ ਪ੍ਰਧਾਨ , ਸੁਖਵਿੰਦਰ ਸਿੰਘ  ਿਵਸਕੀ ਸਾਬਕਾ ਪ੍ਰਧਾਨ , ਸੁਰਿੰਦਰ ਹਰੀਪੁਰ ਸਾਬਕਾ ਯੂਥ ਕਾਂਗਰਸ ਪ੍ਰਧਾਨ,ਪ੍ਰੇਮ ਸਿੰਘ ਡੱਲਾ ਜਿਲ੍ਹਾ ਪ੍ਰਧਾਨ ਐਸ ਸੀ ਸੈੱਲ, ਰਾਜੇਸ਼ਵਰ ਲਾਲੀ,ਕਰਮ ਸਿੰਘ,ਮਿੰਟੂ ਸਰਾਫ ਸਿਟੀ ਪ੍ਰਧਾਨ,ਰਵਨੀਤ ਰਾਣਾ ਕੰਗ, ਗੁਰਮੀਤ ਗੋਗੀ,ਨਿਰਮਲ ਸਰਪੰਚ, ਦੀਪਕ ਗੁਪਤਾ,ਸੁਰਿੰਦਰ ਰਾਣਾ ਮੁਕਾਰੀ, ਅਵਨੀਸ਼ ਘਨੌਲੀ ਹਾਜਰ ਸਨ।