ਹਿਮਾਚਲ ਪ੍ਰਦੇਸ਼ ਐਂਟਰੀ ਟੋਲ ਟੈਕਸ ਦੇ ਿਵਰੋਧ ਿਵੱਚ ਰੋਸ ਧਰਨਾ

118

ਹਿਮਾਚਲ ਪ੍ਰਦੇਸ਼ ਐਂਟਰੀ ਟੋਲ ਟੈਕਸ ਦੇ  ਿਵਰੋਧ  ਿਵੱਚ ਰੋਸ ਧਰਨਾ

ਬਹਾਦਰਜੀਤ ਸਿੰਘ / ਰੋਯਾਲਪਟਿਆਲਾ.ਇਨ /ਨੰਗਲ,28 ਅਗਸਤ,2025  

ਇਲਾਕਾ ਬਚਾਓ ਸੰਘਰਸ਼ ਕਮੇਟੀ ਵਲੋਂ ਅੱਜ ਨੰਗਲ-ਊਨਾ ਮੁੱਖ ਮਾਰਗ ਤੇ ਹਿਮਾਚਲ ਪ੍ਰਦੇਸ਼ ਐਂਟਰੀ ਟੋਲ ਟੈਕਸ ਬੈਰੀਅਰ ਮਹਿਤਪੁਰ ਵਿੱਚ ਰੋਸ਼ ਧਰਨਾ ਲਗਾਇਆ ਗਿਆ।

ਇਸ ਮੌਕੇ ਮੋਰਚਾ ਕਨਵੀਨਰ ਐਡਵੋਕੇਟ ਪਰਮਜੀਤ ਸਿੰਘ ਪੰਮਾ, ਐਡਵੋਕੇਟ ਨਿਸ਼ਾਂਤ ਗੁਪਤਾ, ਐਡਵੋਕੇਟ ਕੁਲਦੀਪ ਚੰਦ, ਐਡਵੋਕੇਟ ਦੀਪਕ ਚੰਦੇਲ, ਰਾਮ ਕੁਮਾਰ ਸ਼ਰਮਾ, ਰਣਜੀਤ ਸਿੰਘਲੱਕੀ, ਦੀਪਕ ਨੰਦਾ, ਗੁਰਦੀਪ ਸਿੰਘ ਬਾਬਾ, ਰਾਜਨ ਅਨੰਦ, ਜਸਪਾਲ ਸਿੰਘ, ਰਮਨਸ਼ਰਮਾ, ਦਵਿੰਦਰ ਗਾਂਧੀ, ਰਕੇਸ਼ ਕੁਮਾਰ, ਵਿਸ਼ਨੂੰ ਪ੍ਰਭਾਕਰ, ਅਮਿਤ ਦੋਧੀ, ਅੰਕੁਸ਼ ਕੁਮਾਰਆਦਿ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਨਾਲ ਲੱਗਦੀਆਂ ਸਰਹੱਦਾਂ ਵਿੱਚ ਵੱਖ ਵੱਖ ਥਾਵਾਂ ਤੇ ਐਂਟਰੀ ਟੋਲ ਟੈਕਸ ਬੈਰੀਅਰ ਬਣਾਏ ਗਏ ਹਨ ਜਿੱਥੇਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਲਈ ਗੈਰ ਹਿਮਾਚਲੀ ਨੰਬਰ ਦੀਆਂ ਗੱਡੀਆਂ ਤੋਂਦਾਖਲਾ ਟੈਕਸ ਲਿਆ ਜਾਂਦਾ ਹੈ ਜੋ ਕਿ ਅਸਿੱਧੇ ਰੂਪ ਵਿੱਚ ਨਾਲ ਲੱਗਦੇ ਇਲਾਕਿਆਂ ਦਾ ਆਰਥਿਕ ਸ਼ੋਸ਼ਣ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨਾਲ ਲੱਗਦੇ ਇਲਾਕਿਆਂ ਦੀਆਂ ਕਈ ਰਿਸਤੇਦਾਰੀਆਂ ਗੁਆਂਢ ਵਿੱਚ ਹਿਮਾਚਲ ਵਿੱਚ ਹਨ ਪਰ ਅਪਣੇ ਰਿਸਤੇਦਾਰਾਂ ਨੂੰ ਮਿਲਣਜਾਣ ਲਈ ਵੀ ਪਹਿਲਾਂ ਟੋਲ ਟੈਕਸ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਟੋਲ ਟੈਕਸਪਿਛਲੇ ਕੁੱਝ ਸਾਲਾਂ ਦੌਰਾਨ ਹੀ ਇਸ ਟੋਲ ਟੈਕਸ ਦੇ ਰੇਟਾਂ ਵਿੱਚ ਅਥਾਹ ਵਾਧਾ ਕੀਤਾ ਗਿਆਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਹਿਮਾਚਲ ਪ੍ਰਦੇਸ ਦਾ ਵੀ ਕਾਰੋਬਾਰ ਪ੍ਰਭਾਵਿਤ ਹੁੰਦਾ ਹੈਕਿਉਂਂਕੀ ਨਾਲ ਲੱਗਦੇ ਇਲਾਕਿਆਂ ਦੇ ਲੋਕ ਟੋਲ ਟੈਕਸ ਕਾਰਨ ਹਿਮਾਚਲ ਵਿੱਚਖ੍ਰੀਦਦਾਰੀ ਕਰਨ ਲਈ ਜਾਣ ਤੋਂ ਪਾਸਾ ਵੱਟਦੇ ਹਨ। ਇਸ ਮੌਕੇ ਊਨਾ-ਚੰਡੀਗੜ੍ਹ ਮੁੱਖ ਮਾਰਗਤੇ ਮੋਰਚਾ ਵਲੋਂ ਜਾਮ ਲਗਾਇਆ ਗਿਆ। ਇਸ ਮੌਕੇ ਵੱਖ ਵੱਖ ਸਮਾਜਿਕ, ਧਾਰਮਿਕ, ਰਾਜਨੀਤਿਕ ਸੰਸਸਥਾਵਾਂ ਦੇ ਆਗੂਆਂ ਬਾਬਾ ਦੀਪ ਸਿੰਘ, ਬਿਬੀ ਤਾਰਾ ਸੈਣੀ, ਰਾਮ ਕੁਮਾਰਸਹੋੜ, ਸੁਖਦੇਵ ਸਿੰਘ, ਰਾਜੇਸ ਆਂਗਰਾ, ਅਸਵਨੀ ਦਘੋੜ, ਕੈਪਟਨ ਸੰਤੋਖ ਸਿੰਘ, ਵੀਰਸਿੰਘ ਵੜਵਾ, ਹਰਤੇਗਵੀਰ ਸਿੰਘ,  ਰਣਵੀਰ ਸਿੰਘ ਰੰਧਾਵਾ, ਗੋਰਵ ਰਾਣਾ, ਅਜੇ ਪੁਰੀ,  ਸੁਭਾਸ਼ ਐਰੀ, ਆਦਿ ਨੇ ਕਿਹਾ ਕਿ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦਾਦੁਖਾਂਤ ਹੈ ਕਿ ਉਨ੍ਹਾਂ ਨੂੰ ਸਰਕਾਰਾਂ ਦੀਆਂ ਗੱਲਤ ਨੀਤੀਆਂ ਕਾਰਨ ਆਰਥਿਕ ਲੁੱਟ ਦਾਸ਼ਿਕਾਰ ਹੋਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਵਲੋਂ ਨੈਸ਼ਨਲ ਹਾਈਵੇਅ ਤੇ ਜਾਣ ਲਈ 3000 ਰੁਪਏ ਦਾ ਪਾਸ ਬਣਾਇਆ ਜਾ ਰਿਹਾ ਜਿਸ ਨਾਲ 200 ਟੋਲ ਟੈਕਸਾਂ ਤੋਂ ਲੰਘਿਆ ਜਾ ਸਕਦਾ ਹੈ ਪਰ ਦੂਜੇ ਪਾਸੇ ਹਿਮਾਚਲ ਸਰਕਾਰ ਵਲੋਂ ਇੱਕ ਸਾਲਲਈ 7000 ਦਾ ਪਾਸ ਬਣਾਇਆ ਜਾਂਦਾ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ਵਿੱਚ ਜਾਣ ਵਾਲੇ ਟੂਰਿਸਟਾਂ ਤੋਂ ਵੱਖ ਵੱਖ ਤਰਾਂ ਦੇ ਟੈਕਸ ਲਏ ਜਾਂਦੇ ਹਨ ਜਿਸ ਕਾਰਨ ਉੱਥੇਜਾਣ ਵਾਲੇ ਲੋਕ ਨਮੋਸ਼ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਟੈਕਸ ਦੇਣ ਤੋਂ ਬਾਦ ਵੀ ਲੋਕਾਂ ਨੂੰਜਰੂਰੀ ਸਹੂਲਤਾਂ ਨਹੀਂ ਮਿਲਦੀਆਂ ਹਨ।

ਹਿਮਾਚਲ ਪ੍ਰਦੇਸ਼ ਐਂਟਰੀ ਟੋਲ ਟੈਕਸ ਦੇ  ਿਵਰੋਧ  ਿਵੱਚ ਰੋਸ ਧਰਨਾ

 

ਇਸ ਮੌਕੇ ਮੌਰਚਾ ਆਗੂਆਂ ਨੇ ਪੰਜਾਬ ਸਰਕਾਰਨੂੰ ਅਪੀਲ ਕੀਤੀ ਕਿ ਜੇਕਰ ਹਿਮਾਚਲ ਪ੍ਰਦੇਸ਼ ਸਰਕਾਰ ਇਹ ਐਂਟਰੀ ਟੇਕਸ ਬੰਦ ਨਹੀਂਕਰਦੀ ਹੈ ਤਾਂ ਨਗਰ ਕੌਂਸਲ ਨੰਗਲ ਵਲੋਂ ਪਾਏ ਗਏ 09 ਜੂਨ ਦੇ ਮਤੇ ਨੂੰ ਤੁਰੰਤ ਲਾਗੂ ਕੀਤਾਜਾਵੇ। ਇਸ ਮੌਕੇ ਮੁੱਖ ਮੰਤਰੀ ਅਤੇ ਹੋਰ ਅਧਿਕਾਰੀਆਂ ਦੇ ਨਾਮ ਪ੍ਰਸਾਸਨਿਕ ਅਧਿਕਾਰੀਆਂਨੂੰ ਮੰਗ ਪੱਤਰ ਦਿਤਾ ਗਿਆ।

ਇਸ ਮੌਕੇ ਮੌਰਚਾ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿਤੀਕਿ ਜੇਕਰ ਇਨ੍ਹਾਂ ਟੋਲ ਬੈਰੀਅਰਾਂ ਨੂੰ ਬੰਦ ਨਾਂ ਕੀਤਾ ਗਿਆ ਤਾਂ ਪੰਜਾਬ ਪੱਧਰ ਤੇ ਇਸਖਿਲਾਫ ਅੰਦੋਲਨ ਚਲਾਇਆ ਜਾਵੇਗਾ ਜਿਸਦੀ ਜਿੰਮੇਬਾਰੀ ਸਰਕਾਰ ਦੀ ਹੋਵੇਗੀ। ਇਸਮੌਕੇ ਹਰਜੀਤ ਸਿੰਘ, ਸੁਭਾਸ਼ ਚੰਦ, ਅਵਤਾਰ ਸਿੰਘ, ਜੋਗਿੰਦਰ ਰਾਣਾ, ਵਿਨੈ ਸ਼ਰਮਾ, ਰਾਜਕੁਮਾਰ ਬਾਲੀ, ਸੰਜੀਵ ਕੁਮਾਰ, ਬਲਵਿੰਦਰ ਲਾਖਾ, ਰੀਹਮਲ ਦਾਸ, ਕੇਹਰ ਸਿੰਘ, ਐਡਵੋਕੇਟਵਿਨਾੲਕ ਸ਼ਰਮਾ, ਐਡਵੋਕੇਟ ਵਿਸਾਲ ਸੈਣੀ, ਐਡਵੋਕੇਟ ਉਮੇਸ਼ ਬੈਂਸ, ਐਡਵੋਕੇਟ  ਨਰੇਸਕੁਮਾਰ ਬਿਟੂ, ਪ੍ਰੇਮ ਕੁਮਾਰ ਦੋਭੇਟਾ, ਸਪੰਚ ਗੁਲ਼ਸਨ ਕੁਮਾਰ, ਸਾਬਕਾ ਸਰਪੰਚ ਕੋਸਲਿਆਦੇਵੀ, ਪ੍ਰਧਾਨ ਰਾਕੇਸ਼ ਕੁਮਾਰ ਆਦਿ ਹਾਜਰ ਸਨ।