ਪਟਿਆਲਾ ਦੇ ਵੱਖ-ਵੱਖ ਇਲਾਕੇ ਵਿੱਚ ਸ਼ਨੀਵਾਰ ਸਵੇਰੇ 9 ਵਜੇ ਤੋਂ ਲੈ ਕੇ ਐਤਵਾਰ ਸ਼ਾਮ 6 ਵਜੇ ਤੱਕ ਲੰਬੇ ਕੱਟ ਬਾਰੇ ਬਿਜਲੀ ਬੰਦ ਸਬੰਧੀ ਜਾਣਕਾਰੀ

550

ਪਟਿਆਲਾ ਦੇ ਵੱਖ-ਵੱਖ ਇਲਾਕੇ ਵਿੱਚ ਸ਼ਨੀਵਾਰ ਸਵੇਰੇ 9 ਵਜੇ ਤੋਂ ਲੈ ਕੇ ਐਤਵਾਰ ਸ਼ਾਮ 6 ਵਜੇ ਤੱਕ ਲੰਬੇ ਕੱਟ ਬਾਰੇ ਬਿਜਲੀ ਬੰਦ ਸਬੰਧੀ ਜਾਣਕਾਰੀ

ਪਟਿਆਲਾ 12.09.25

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਉਤਰ ਤਕਨੀਕੀ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਫੋਕਲ ਪੁਆਇੰਟ ਗ੍ਰਿਡ, ਪਟਿਆਲਾ ਵਿਖੇ ਨਵੇਂ ਇਨਕਮਰ ਅਤੇ ਬ੍ਰੇਕਰ ਲੱਗਣ ਦਾ ਕੰਮ ਕਰਨ ਹਿਤ ਇਸ ਗ੍ਰਿਡ ਤੋਂ ਚਲਦੇ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ ਮਿਤੀ 13.09.2025 (ਸ਼ਨੀਵਾਰ) ਸਵੇਰੇ 9 ਵਜੇ ਤੋਂ ਲੈ ਕੇ ਮਿਤੀ 14.09.2025 (ਐਤਵਾਰ) ਸ਼ਾਮ 6 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸ ਸਮੇਂ ਦੌਰਾਨ ਇਸ ਗ੍ਰਿਡ ਤੋਂ ਚਲਦੇ ਇੰਡਸਟ੍ਰੀਅਲ ਫੀਡਰਾਂ (ਫੋਕਲ ਪੁਆਇੰਟ 1, 2, 3, 4 ਅਤੇ ਇੰਡਸਟ੍ਰੀਅਲ ਇਸਟੇਟ ਨਿਊ) ਦੀ ਸਪਲਾਈ ਬੰਦ ਰਹੇਗੀ। ਬਾਕੀ ਦੇ ਏਰੀਏ (ਅਮਨ ਨਗਰ, ਏਕਤਾ ਨਗਰ, ਹਰੀ ਨਗਰ, ਅਲੀਪੁਰ, ਦਰਸ਼ਨ ਸਿੰਘ ਨਗਰ, ਗੁਰਮੁਖ ਕਲੌਨੀ, ਘੁੰਮਨ ਨਗਰ, ਅਜਾਦ ਨਗਰ, ਬਨ੍ਹਾਂ ਰੋਡ, ਅਨਾਜ ਮੰਡੀ, ਅਬਚਲ ਨਗਰ, ਭਾਰਤ ਨਗਰ, ਹਰਿੰਦਰ ਨਗਰ, ਨਿਯੂ ਮਿਹਰ ਸਿੰਘ ਕਲੌਨੀ, ਸਰਹੰਦ ਰੋਡ, ਫੈਕਟਰੀ ਏਰੀਆ, ਰਤਨ ਨਗਰ, ਦੀਪ ਨਗਰ, ਅਮਨ ਬਾਗ ਐਕਸਟੈਂਸ਼ਨ, ਪ੍ਰੀਤ ਨਗਰ, ਤ੍ਰਿਪੜੀ, ਡੀ.ਐਲ.ਐਫ. ਕਲੌਨੀ ਆਦਿ) ਦੀ ਬਿਜਲੀ ਸਪਲਾਈ ਲੋੜ ਅਨੁਸਾਰ ਵੱਖ-ਵੱਖ ਸਮੇਂ ਤੇ ਬੰਦ ਰਹੇਗੀ।

ਜਾਰੀ ਕਰਤਾ: ਇੰਜ. ਅਮਨਦੀਪ ਜੇਹਲਵੀ ਐਸ.ਡੀ.ੳ., ਉਪ ਮੰਡਲ ਉਤਰ ਤਕਨੀਕੀ, ਪ.ਸ.ਪ.ਕ.ਲ- ਪਟਿਆਲਾ