ਭਾਜਪਾ ਔਖੀ ਘੜੀ ਵਿਚ ਵੀ ਲਾਸ਼ਾ ਤੇ ਸਿਆਸਤ ਕਰ ਰਹੀ ਹੈ- ਵਿੱਤ ਮੰਤਰੀ

45

ਭਾਜਪਾ ਔਖੀ ਘੜੀ ਵਿਚ ਵੀ ਲਾਸ਼ਾ ਤੇ ਸਿਆਸਤ ਕਰ ਰਹੀ ਹੈ- ਵਿੱਤ ਮੰਤਰੀ

ਬਹਾਦਰਜੀਤ ਸਿੰਘ/  ਨੰਗਲ ,13 ਸਤੰਬਰ ,2025

ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਔਖੀ ਘੜੀ ਮੌਕੇ ਵੀ ਭਾਜਪਾ ਲਾਸ਼ਾ ਤੇ ਸਿਆਸਤ ਕਰ ਰਹੀ ਹੈ, ਜੇਕਰ ਕੇਂਦਰ ਸਰਕਾਰ ਕੋਲ 12 ਹਜ਼ਾਰ ਕਰੋੜ ਦੇ ਆਂਕੜੇ ਹਨ ਤਾ ਉਹ ਜਨਤਕ ਕਰਨ ਕਿਉਕਿ ਅਸੀ ਪੰਜਾਬ ਸਰਕਾਰ ਦੇ ਆਂਕੜੇ ਜਾਰੀ ਕਰ ਚੁੱਕੇ ਹਾਂ।

ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਸੇਸ਼ ਦੌਰੇ ਦੌਰਾਨ ਉਹ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਦੇ ਨਾਲ ਪ੍ਰਭਾਵਿਤ ਖੇਤਰਾਂ ਵਿਚ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜਾ ਲੈ ਰਹੇ ਸਨ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾ ਨੂੰ ਮਿਲ ਕੇ ਕਿਹਾ ਕਿ ਹਰ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ, ਲੋਕਾਂ ਦੇ ਮਕਾਨਾਂ, ਪਸ਼ੂ ਧੰਨ, ਫਸਲਾਂ ਦੇ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇਗਾ। ਸੜਕਾਂ, ਪੁਲਾਂ ਦੀ ਉਸਾਰੀ ਮੁੜ ਕਰਵਾਈ ਜਾਵੇਗੀ, ਜਿਹੜੇ ਪਿੰਡਾਂ ਵਿੱਚ ਹੜ੍ਹਾਂ ਕਾਰਨ ਵੱਧ ਨੁਕਸਾਨ ਹੋਇਆ ਹੈ, ਉਨ੍ਹਾਂ ਪਿੰਡਾਂ ਦਾ ਸਰਵੇ ਹੋ ਰਿਹਾ ਹੈ, ਵਿਸੇਸ਼ ਗਿਰਦਾਵਰੀ ਕਰਵਾਈ ਜਾ ਰਹੀ ਹੈ, ਹਰ ਨੁਕਸਾਨ ਲਈ ਪੰਜਾਬ ਦੇ ਮੁੱਖ ਮੰਤਰੀ ਸੰਜੀਦਾਂ ਹਨ ਤੇ ਲੋਕਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਇਸ ਦੇ ਲਈ ਪੂਰੀ ਤਰਾਂ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮੌਕੇ ਤੇ ਆ ਕੇ ਦੇਖਿਆ ਹੈ ਪਹਾੜਾ ਵਿਚ ਪਏ ਮੀਹ ਨਾਲ ਦਰਿਆਵਾ ਨਹਿਰਾਂ ਨੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ। ਫਸਲਾਂ ਦੇ ਨਾਲ ਨਾਲ ਜ਼ਮੀਨਾਂ ਵੀ ਹੜ੍ਹ ਗਈਆਂ ਹਨ, ਖੇਤਾਂ ਵਿਚ ਰੇਤ ਭਰ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸ.ਹਰਜੋਤ ਸਿੰਘ ਬੈਂਸ ਨੇ ਓਪਰੇਸ਼ਨ ਰਾਹਤ ਚਲਾ ਕੇ ਲੋਕਾਂ ਨੂੰ ਤੁਰੰਤ ਰਾਹਤ ਦੇਣ ਦਾ ਉਪਰਾਲਾ ਕੀਤਾ ਹੈ, ਇਸ ਅਭਿਆਨ ਵਿੱਚ ਪੰਚਾਂ, ਸਰਪੰਚਾਂ, ਨੌਜਵਾਨਾਂ, ਆਪ ਵਲੰਟੀਅਰਾਂ ਨੇ ਜਿਕਰਯੋਗ ਭੂਮਿਕਾ ਨਿਭਾਈ ਹੈ।  ਵਿੱਤ ਮੰਤਰੀ ਨੈ ਕਿਹਾ ਕਿ ਦਰਿਆਵਾਂ ਨੂੰ ਚੈਨੇਲਾਈਜ਼ ਕਰਨ ਦੀ ਜਰੂਰਤ ਹੈ ਅਤੇ ਇਸ ਨਾਲ ਹੀ ਇਹ ਇਲਾਕਾ ਹੜ੍ਹਾਂ ਦੀ ਮਾਰ ਤੋ ਸੁਰੱਖਿਅਤ ਰਹੇਗਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਪੁਲ, ਸੜਕਾਂ ਤੇ ਡੰਗੇ ਨੁਕਸਾਨੇ ਗਏ ਪ ਜਿਹੜੀਆਂ ਪੁਲੀਆਂ ਛੋਟੀਆਂ ਹਨ, ਉਨ੍ਹਾਂ ਦਾ ਵਿਸਥਾਰ ਕੀਤਾ ਜਾਵੇਗਾ। ਸਾਡੀ ਸਰਕਾਰ ਨੇ ਗੈਰ ਕਾਨੂੰਨੀ ਮਾਈਨਿੰਗ ਪੂਰੀ ਤਰਾਂ ਬੰਦ ਕੀਤੀ ਹੋਈ ਹੈ ਅਤੇ ਇਸ ਬਾਰੇ ਜੀਰੋ ਟੋਲਰੈਂਸ ਅਪਨਾਈ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲ ਪੰਜਾਬ ਸਰਕਾਰ ਦਾ 60 ਹਜਾਰ ਕਰੋੜ ਰੁਪਏ ਜੀਐਸਟੀ ਅਤੇ ਆਰਡੀਐਫ ਦਾ ਬਕਾਇਆ ਹੈ ਅਤੇ ਅਸੀ 20 ਹਜਾਰ ਕਰੋੜ ਰੁਪਏ ਅੰਤਰਿਮ ਰਾਹਤ ਦੀ ਮੰਗ ਕੀਤੀ ਹੈ। ਕੁੱਲ 80 ਹਜ਼ਾਰ ਕਰੋੜ ਰੁਪਏ ਕੇਂਦਰ ਸਰਕਾਰ ਨੂੰ ਜਾਰੀ ਕਰਕੇ ਪੰਜਾਬ ਦੇ ਜ਼ਖਮਾ ਤੇ ਮੰਰਮ ਲਗਾਉਣੀ ਚਾਹੀਦੀ ਹੈ, ਜੋ ਰਾਹਤ ਰਾਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੇ ਗਏ ਹਨ, ਉਸ ਨਾਲ ਪੰਜਾਬ ਦਾ ਭਲਾ ਨਹੀ ਹੋ ਸਕਦਾ।

ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਵਿੱਤ ਮੰਤਰੀ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ। ਅਸੀ ਪਿਛਲੇ ਕਈ ਹਫਤਿਆਂ ਤੋਂ ਵਾਰ ਵਾਰ ਪ੍ਰਭਾਵਿਤ ਪਿੰਡਾਂ ਵਿਚ ਜਾ ਰਹੇ ਹਾਂ, ਜਿੱਥੇ ਪਾਣੀ ਨੇ ਸੜਕਾਂ ਦਾ ਨੈਟਵਰਕ ਤੋੜ ਦਿੱਤਾ ਹੈ, ਪੁਲ ਨੁਕਸਾਨੇ ਗਏ ਹਨ, ਰਾਹਤ ਤੇ ਬਚਾਅ ਲਈ ਲਗਾਏ ਡੰਗੇ ਹੜ੍ਹ ਗਏ ਹਨ, ਅਸੀ ਆਰਜ਼ੀ ਮੁਰੰਮਤ ਦਾ ਕੰਮ ਕਰ ਰਹੇ ਹਾਂ। ਨੁਕਸਾਨੇ ਘਰਾਂ ਅਤੇ ਹੋਰ ਨੁਕਸਾਨੇ ਸਮਾਨ ਲਈ ਰਾਹਤ ਵੀ ਦੇ ਰਹੇ ਹਾਂ। ਪਰ ਇਸ ਵਿੱਚ ਸਰਕਾਰ ਦੀ ਵੱਡੀ ਭੂਮਿਕਾ ਹੈ, ਇਸ ਲਈ ਅੱਜ ਵਿੱਤ ਮੰਤਰੀ ਮੌਕੇ ਤੇ ਆਏ ਹਨ ਅਤੇ ਉਨ੍ਹਾਂ ਨੇ ਪੁਲਾਂ, ਸੜਕਾਂ, ਡੰਗਿਆਂ ਦੇ ਨਿਰਮਾਣ ਅਤੇ ਮੁਰੰਮਤ ਲਈ ਹਰ ਤਰਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ ਹੈ। ਜਿਹੜੇ ਘਰਾਂ ਦਾ ਫਰਨੀਚਰ ਜਾਂ ਹੋਰ ਸਮਾਨ ਖਰਾਬ ਹੋਇਆ ਹੈ, ਉਨ੍ਹਾਂ ਦੀ ਵੀ ਮੱਦਦ ਕਰ ਰਹੇ ਹਾਂ। ਫਰਨੀਚਰ ਵੀ ਪਹੁੰਚਾਇਆ ਜਾ ਰਿਹਾ ਹੈ।

ਭਾਜਪਾ ਔਖੀ ਘੜੀ ਵਿਚ ਵੀ ਲਾਸ਼ਾ ਤੇ ਸਿਆਸਤ ਕਰ ਰਹੀ ਹੈ- ਵਿੱਤ ਮੰਤਰੀ

ਉਨ੍ਹਾਂ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਇਸ ਇਲਾਕੇ ਵਿਚ ਪੁਲ, ਸੜਕਾਂ ਅਤੇ ਕਰੇਟ ਵਾਲ ਲਗਾਏ ਜਾਣਗੇ। ਆਪ ਵਲੰਟੀਅਰ ਲੋੜਵੰਦਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ, ਮੈਡੀਕਲ ਟੀਮਾ ਅਤੇ ਵੈਟਨਰੀ ਡਾਕਟਰ ਇਨ੍ਹਾਂ ਪਿੰਡਾਂ ਵਿੱਚ ਸਿਹਤ ਸੇਵਾਵਾਂ ਉਪਲੱਬਧ ਕਰਵਾ ਰਹੇ ਹਨ। ਭਿਆਨਕ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦਾ ਸਰਕਾਰ ਦੇ ਖਰਚੇ ਤੇ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਾਲਾਤ ਆਮ ਵਰਗੇ ਹੋਣ ਮਗਰੋ ਅਸੀ ਰਾਹਤ ਕਾਰਜਾਂ ਵਿਚ ਹੋਰ ਤੇਜੀ ਲਿਆਵਾਗੇ। ਸਾਡੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਨੁਕਸਾਨੀਆਂ ਫਸਲਾਂ ਲਈ ਤੁਰੰਤ ਸਪੈਸ਼ਲ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਹਨ ਅਤੇ ਅਧਿਕਾਰੀ ਜ਼ਮੀਨ ਤੇ ਕੰਮ ਕਰ ਰਹੇ ਹਨ।

ਅੱਜ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਐਡੋਵੇਕਟ ਹਰਜੋਤ ਸਿੰਘ ਬੈਂਸ ਨੇ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾਂ, ਉਹ ਪ੍ਰਭਾਵਿਤ ਪਰਿਵਾਰਾ ਨੂੰ ਵੀ ਮਿਲੇ ਅਤੇ ਹਰ ਮੱਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਿੰਘਪੁਰ ਪਲਾਸੀ, ਸ਼ਿਵ ਸਿੰਘ ਬੇਲਾ, ਹਰਸਾਬੇਲਾ, ਬਿਭੋਰ ਸਾਹਿਬ, ਪਿੰਘਵੜੀ-ਖਿੰਗੜੀ, ਲਕਸ਼ਮੀ ਨਰਾਇਣ ਮੰਦਿਰ ਨੰਗਲ ਦਾ ਦੌਰਾ ਕੀਤਾ ਅਤੇ ਇਨ੍ਹਾਂ ਇਲਾਕਿਆਂ ਵਿਚ ਨੁਕਸਾਨੀਆਂ ਥਾਵਾਂ ਤੇ ਜਾ ਕੇ ਜਾਇਜਾ ਲਿਆ। ਉਨ੍ਹਾਂ ਦੇ ਨਾਲ ਇਲਾਕੇ ਦੇ ਪੰਚ, ਸਰਪੰਚ, ਆਪ ਵਲੰਟੀਅਰ, ਨੌਜਵਾਨ ਵੱਡੀ ਗਿਣਤੀ ਵਿਚ ਮੋਜੂਦ ਸਨ।