ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ ਚਲੰਤ ਮਾਮਲਿਆ ‘ਤੇ ਭਾਸ਼ਣ ਮੁਕਾਬਲਿਆ ਦਾ ਆਯੋਜਨ

70

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ ਚਲੰਤ ਮਾਮਲਿਆ ‘ਤੇ ਭਾਸ਼ਣ ਮੁਕਾਬਲਿਆ ਦਾ ਆਯੋਜਨ

ਬਹਾਦਰਜੀਤ ਸਿੰਘ/ royalpatiala.in News/ਰੂਪਨਗਰ, 3 ਅਕਤੂਬਰ,2025

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਵਲੋਂ ਅੱਜ ਸੈਣੀ ਭਵਨ ਵਿਖੇ ਸਾਲਾਨਾ ਸਿੱਖਿਆ ਸਮਾਗਮ ਦੇ ਪਹਿਲੇ ਦਿਨ ਵਿਦਿਆਰਥੀਆ ਦੇ ਵਿਸ਼ਵਾਸ ਨੂੰ ਦ੍ਰਿੜ ਬਣਾਉਣ ਲਈ ਚਲੰਤ ਮਾਮਲਿਆ ‘ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਮਾਗਮ ਸੈਣੀ ਭਵਨ ਦੇ ਪ੍ਰਧਾਨ ਡਾ. ਅਜਮੇਰ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ।

ਪੰਜਾਬੀ ਭਾਸ਼ਾ ਦੇ ਵਿਸ਼ੇ “ਸਮਾਜਿਕ ਵਿਕਾਸ ਲਈ ਵਿਗਿਆਨਕ ਸੋਚ ਦੀ ਮਹਤੱਤਾ” ਭਾਸ਼ਣ ਮੁਕਾਬਲੇ ਵਿੱਚ ਸੈਟ ਕਾਰਮਲ ਸਕੂਲ ਕਟਲੀ ਦੀ ਅਰਸ਼ਪ੍ਰੀਤ ਕੌਰ ਨੇ ਪਹਿਲਾ ਅਤੇ ਅੰਗਰੇਜ਼ੀ ਭਾਸ਼ਾ ਦੇ ਵਿਸ਼ੇ “ਸਮਪ੍ਰਦਾਇਕ ਰਾਜਨੀਤੀ:ਲੋਕਤੰਤਰ ਲਈ ਖਤਰਾ? (Communal Politics:-A danger to democracy.?).?) ਭਾਸ਼ਣ ਮੁਕਾਬਲੇ ‘ਚ ਸਾਹਿਬਜਾਦਾ ਅਜੀਤ ਸਿੰਘ ਅਕਾਡਮੀ ਰੂਪਨਗਰ ਦੀ ਪ੍ਰਾਂਜ਼ਲੀ ਵਰਮਾ ਨੇ ਪਹਿਲਾ ਇਨਾਮ ਜਿੱਤਿਆ।

ਜ਼ਿਲੇ ਦੇ ਵੱਖ ਵੱਖ ਸਕੂਲਾ ਤੋਂ ਪੰਜਾਬੀ ਭਾਸ਼ਾ ਦੇ ਵਿਸ਼ੇ ਵਿੱਚ 19 ਅਤੇ ਅੰਗਰਜ਼ੀ ਭਾਸ਼ਾ ਦੇ ਮੁਕਾਬਲੇ ‘ਚ ਸਕੂਲਾ ਤੇ ਕਾਲਜਾ ਤੋਂ 15 ਵਿਦਿਆਰਥੀਆ ਨੇ ਭਾਗ ਲਿਆ। ਪੰਜਾਬੀ ਲਈ ਜੱਜਾ ਦੀ ਭੂਮਿਕਾ ਸਰਕਾਰੀ ਕਾਲਜ਼ ਰੂਪਨਗਰ ਦੇ ਸੇਵਾਮੁਕਤ ਪ੍ਰਿੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ, ਸਰਕਾਰੀ ਸਿਨੀਅਰ ਸਕੈਂਡਰੀ ਸਕੂਲ ਮੀਆਪੁਰ ਤੋ ਸੇਵਾਮੁਕਤ ਲੈਕਚਰਾਰ ਸ. ਬਲਵਿੰਦਰ ਸਿੰਘ, ਸਰਕਾਰੀ ਸਕੂਲ ਰੈਲੋ ਕਲਾ ਤੋਂ ਅਧਿਆਪਕਾ ਤੇ ਸਹਿਤਕਾਰ ਮਨਦੀਪ ਰਿੰਪੀ ਨੇ ਨਿਭਾਈ।

ਇਸੇ ਤਰਾਂ ਅੰਗਰਜ਼ੀ ਦੇ ਭਾਸ਼ਣ ਮੁਕਾਬਲੇ ਲਈ ਜੱਜਾ ਦੀ ਭੂਮਿਕਾ ਸਰਕਾਰੀ ਕਾਲਜ਼ ਰੂਪਨਗਰ ਤੋਂ ਪੋ੍ਰ: ਨਿਰਮਲ ਸਿੰਘ ਬਰਾੜ, ਜਨ ਪ੍ਰਸਾਸ਼ਨ ਦੇ ਮਾਹਿਰ, ਇਸੇ ਕਾਲਜ਼ ਤੋ ਸੇਵਾਮੁਕਤ ਐਮ.ਐਸ.ਸੀ. ਮੈਥ ਪੋ੍ਰ: ਪ੍ਰਤਿਵਾ ਸੈਣੀ ਤੇ ਸਰਕਾਰੀ ਸਕੂਲ ਤੋਂ ਸੇਵਾਮੁਕਤ ਲੈਕਚਰਾਰ ਭਗਵੰਤ ਕੌਰ ਸਮਾਜਸੇਵੀ ਨੇ ਨਿਭਾਈ।ਨਿਰਪੱਖਤਾ ਨੂੰ ਵੇਖਦੇ ਹੋਏ ਸਾਰੇ ਮਾਹਿਰ ਜੱਜ ਸੈਣੀ ਭਵਨ ਤੋਂ ਬਾਹਰੋ ਬੁਲਾਏ ਗਏ ਸਨ।

ਪੰਜਾਬੀ ਵਿਸ਼ੇ ‘ਚ ਸੈਟ ਕਾਰਮਲ ਸਕੂਲ ਕਟਲੀ ਦੀ ਅਰਸ਼ਪ੍ਰੀਤ ਕੌਰ ਨੇ ਪਹਿਲਾ, ਕਿਡਜ਼ ਪੈਰਾਡਾਇਜ ਸਕੂਲ ਰੰਗੀਲਪੁਰ ਦੀ ਰਮਨਜੋਤ ਕੌਰ ਨੇ ਦੂਜਾ, ਐਸਏਐਸ ਅਕਾਡਮੀ ਰੂਪਨਗਰ ਦੀ ਹਰਸਿਮਰਤਪ੍ਰੀਤ ਕੌਰ ਨੇ ਤੀਜਾ ਅਤੇ ਇਸੇ ਸਕੂਲ ਤੋਂ ਗੁਰਨੀਤ ਪੌਲ ਤੇ ਪੰਜਾਬ ਇੰਟਰਨੈਸ਼ਨਲ ਸਕੂਲ ਪਿੱਪਲਮਾਜਰਾ ਨੂੰ ਕਨਸੋਲੇਸ਼ਨ ਇਨਾਮ ਲਈ ਚੁਣਿਆ ਗਿਆ।

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ ਚਲੰਤ ਮਾਮਲਿਆ ‘ਤੇ ਭਾਸ਼ਣ ਮੁਕਾਬਲਿਆ ਦਾ ਆਯੋਜਨ

ਅੰਗਰੇਜ਼ੀ ਦੇ ਭਾਸ਼ਣ ਮੁਕਾਬਲੇ ਵਿੱਚ ਸਾਹਿਬਜਾਦਾ ਅਜੀਤ ਸਿੰਘ ਅਕਾਡਮੀ ਰੂਪਨਗਰ ਦੀ ਪ੍ਰਾਂਜ਼ਲੀ ਵਰਮਾ ਨੇ ਪਹਿਲਾ, ਸਿਵਾਲਿਕ ਪਬਲਿਕ ਸਕੂਲ ਰੂਪਨਗਰ ਦੀ ਪ੍ਰਭਜੋਤ ਕੌਰ ਨੇ ਦੂਜਾ ਤੇ ਇਸੇ ਸਕੂਲ ਤੋਂ ਰਾਧਿਕਾ ਸਰਮਾ ਨੇ ਤੀਜਾ ਇਨਾਮ ਜਿੱਤਿਆ ਹੈ। ਪੰਜਾਬ ਇੰਟਰਨੈਸ਼ਨਲ ਸਕੂਲ ਪਿੱਪਲਮਾਜਰਾ ਤੋਂ ਗੁਰਲੀਨ ਕੌਰ ਅਤੇ ਸੈਂਟ ਕਾਰਮਲ ਸਕੂਲ ਕਟਲੀ ਤੋਂ ਦਿਸ਼ਾ ਪੰਤ ਦੀ ਚੋਣ  ਕਨਸੋਲੇਸ਼ਨ ਇਨਾਮ ਲਈ ਕੀਤੀ ਗਈ।ਇਸ ਮੌਕੇ ਤੇ ਬੱਚਿਆ ਨਾਲ ਪ੍ਰੇਰਣਾ ਦੇ ਸਬਦ ਸਾਂਝੇ ਕਰਦੇ ਹੋਏ ਡਾ. ਸੰਤ ਸੁਰਿੰਦਰਪਾਲ ਸਿੰਘ, ਪੋ੍ਰ: ਨਿਰਮਲ ਸਿੰਘ ਬਰਾੜ ਅਤੇ ਮਨਦੀਪ ਰਿੰਪੀ ਨੇ ਕਿਹਾ ਕਿ ਕੇਵਲ ਸਿੱਖਿਆ ਦਾ ਗਿਆਨ ਹੀ ਮਨੁਖਤਾ ਦੇ ਸਰਵਪੱਖੀ ਵਿਕਾਸ ਅਤੇ ਸਫਲਤਾ ਦਾ ਅਧਾਰ ਹੈ।

ਸਾਲਾਨਾ ਸਿੱਖਿਆ ਸਮਾਗਮ ਦਾ ਅਰੰਭ ਮਾਂ ਸਰਸਵਤੀ ਦੀ ਤਸਵੀਰ ਰੋਸ਼ਨ ਕਰਕੇ ਕੀਤਾ ਗਿਆ। ਸਮਾਗਮ ਵਿੱਚ ਆਏ ਵਿਦਿਆਰਥੀਆ, ਉਨ੍ਹਾ ਦੇ ਅਧਿਆਪਕਾ, ਜੱਜਾ ਤੇ ਮਹਿਮਾਨਾ ਦਾ ਟਰੱਸਟ ਦੇੇ ਪ੍ਰਧਾਨ ਰਾਜਿੰਦਰ ਸੈਣੀ ਨੇ ਸਵਾਗਤ ਕੀਤਾ ਅਤੇ ਚੇਅਰਮੈਨ ਬਲਬੀਰ ਸਿੰਘ ਸੈਣੀ ਨੇ ਐਜੂਕੇਸ਼ਨ ਟਰੱਸਟ  ਦੇ ਗਠਨ ਤੇ ਉਦੇਸ਼ਾ ਦੀ ਜਾਣਕਾਰੀ ਦਿੱਤੀ, ਸਕੱਤਰ ਅਮਰਜੀਤ ਸਿੰਘ ਨੇ ਭਾਸ਼ਣ ਦੇ ਨਿਯਮਾ ਤੇ ਚਾਨਣਾ ਪਾਇਆ। ਸਟੇਜ ਤੇ ਵਿਦਿਆਰਥੀਆ ਨੂੰ ਪੇਸ਼ ਕਰਨ ਦੀ ਸੇਵਾ ਪ੍ਰਧਾਨ ਰਾਜਿੰਦਰ ਸੈਣੀ ਤੇ ਟਰੱਸਟੀ ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ ਵਲੋਂ ਕੀਤੀ ਗਈ।

ਇਸ ਸਮੇਂ ਸੈਣੀ ਭਵਨ ਦੇ ਟਰੱਸਟੀ ਤੇ ਪ੍ਰਬੰਧਕੀ ਕਮੇਟੀ ਮੈਂਬਰ ਕੈਪਟਨ ਹਾਕਮ ਸਿੰਘ, ਇੰਜ. ਹਰਜੀਤ ਸਿੰਘ ਸੈਣੀ, ਰਾਮ ਸਿੰਘ ਸੈਣੀ, ਦੇਵਿੰਦਰ ਸਿੰਘ ਜਟਾਣਾ, ਡਾ. ਜਸਵੰਤ ਕੌਰ, ਜਗਦੇਵ ਸਿੰਘ, ਦਲਜੀਤ ਸਿੰਘ, ਡਾ. ਹਰਚਰਨ ਦਾਸ ਸੇਰ, ਆਦਿ ਵੀ ਹਾਜ਼ਰ ਸਨ। ਸਮਾਗਮ ਦੌਰਾਨ ਵਿਦਿਆਰਥੀਆ ਨੂੰ ਸਿੱਖਿਆ ਪ੍ਰਤੀ ਉਤਸਾਹਿਤ ਕਰਨ ਲਈ ਆਈਟੀਆਈ ਰੋਪੜ ਤੋ ਇਲੈਕਟੋਨਿਸ ਅਤੇ ਕਮਿਊਕੇਸ਼ਨ ਦੇ ਮਾਹਿਰ ਡਾ. ਰਾਗੁਵ ਸ਼ਰਮਾ ਦੇ ਵੀ ਰੂ-ਵ-ਰੂਹ ਕਰਵਾਇਆ ਗਿਆ। ਜਿਨ੍ਹਾ ਵਿਦਿਆਥੀਆ ਨਾਲ ਆਪਣੀ ਸਫਲਤਾ ਦੀ ਪੁਲਾਂਘ ਸਾਂਝੀ ਕੀਤੀ।

ਇਸ ਦੌਰਾਨ ਟਰੱਸਟ ਦੇ ਚੇਅਰਮੈਨ ਬਲਬੀਰ ਸਿੰਘ ਨੇ ਦੱਸਿਆ ਕਿ ਕਲ 4 ਅਕਤੂਬਰ ਨੂੰ ਸਮਾਗਮਦੇ ਦੂਜੇ ਦਿਨ 120 ਵਿਦਿਆਥੀਆ ਨੂੰ 7 ਲੱਖ 25 ਹਜ਼ਾਰ ਰੁਪਏ ਵਜੀਫੈੇ ਵੰਡੇ ਜਾਣਗੇ. ਸ਼ਮਾਗਮ ਦੇ ਮੁੱਖ ਮਹਿਮਾਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਦੇ ਚੇਰਅਮੈਨ (ਰਿਟਾ.) ਮੇਜ਼ਰ ਜਨਰਲ ਵਿਨਾਇਕ ਸੈਣੀ ਐਸ. ਐਮ, ਵੀ. ਐਸ. ਐਮ ਹੋਣਗੇ।