ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਨੇ 10.21 ਲੱਖ ਰੁਪਏ ਦੇ ਵਜੀਫੇ ਵੰਡੇ
ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ,4 ਅਕਤੂਬਰ,2025
ਅੱਜ ਸਥਾਨਕ ਸੈਣੀ ਭਵਨ ਵਿਖੇ ਹੋਏ ਸਿੱਖਿਆ ਸਮਾਗਮ ਦੌਰਾਨ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵੱਲੋਂ ਹੋਣਹਾਰ ਅਤੇ ਲੋੜਵੰਦ ਵਿਿਦਅਰਥੀਆਂ ਨੂੰ 10.21 ਲੱਖ ਰੁਪਏ ਦੇ ਵਜੀਫੇ ਵੰਡੇ ਗਏ।
ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਸੇਵਾਮੁਕਤ ਮੇਜਰ ਜਨਰਲ ਵਿਨਾਇਕ ਸੈਣੀ ਸਨ। ਵਿਨਾਇਕ ਸੈਣੀ ਨਾਲ ਉਨ੍ਹਾਂ ਦੀ ਪਤਨੀ ਅਮਰਜੋਤ ਕੌਰ ਵੀ ਮੌਜੂਦ ਸਨ।
ਉਨ੍ਹਾਂ ਵੱਖ-ਵੱਖ ਵਿਿਦਅਕ ਸੰਸਥਾਵਾਂ ਦੇ 120 ਵਿਿਦਆਰਥੀਆਂ ਨੂੰ 7.21 ਲੱਖ ਰੁਪਏ ਦੇ ਵਜੀਫਿਆਂ ਤੋਂ ਇਲਾਵਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ(ਆਈਆਈਐੱਮ), ਰਾਏਪੁਰ ਵਿੱਚ ਐੱਮਬੀਏ ਦੀ ਪੜ੍ਹਾਈ ਕਰ ਰਹੇ ਤ੍ਰਿਪਤਪਾਲ ਸਿੰਘ ਨੂੰ ਐੱਲ.ਆਰ.ਮੁੰਦਰਾ ਮੈਮੋਰੀਅਲ ਸਕਾਲਰਸ਼ਿਪ ਦੇ ਤਿੰਨ ਲੱਖ ਰੁਪਏ ਦਾ ਵਜੀਫਾ ਵੀ ਦਿੱਤਾ।ਇਸ ਤੋਂ ਇਲਾਵਾ ਭਾਸਣ ਮੁਕਾਬਲਿਆਂ ਦੇ ਜੇਤੂ ਵਿਿਦਆਰਥੀਆਂ ਨੂੰ ਵੀ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਨਾਇਕ ਸੈਣੀ ਨੇ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਦੇ ਉਪਰਾਲੇ ਅਤੇ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।
ਉਨ੍ਹਾਂ ਇਸ ਮੌਕੇ ਮੌਜੂਦਾ ਸਮੇਂ ਵਿੱਚ ਸਿੱਖਿਆ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨੌਜਵਾਨਾਂ ਨੂੰ ਹੁਨਰ ਸਿੱਖਿਆ ਹਾਸਲ ਕਰਨ ਦੀ ਸਲਾਹ ਦਿੱਤੀ।ਉਨ੍ਹਾਂ ਵਿਿਦਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਤਕਨੀਕਾਂ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਉਨ੍ਹਾਂ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਨੂੰ 20,000 ਰੁਪਏ ਦੀ ਮਾਇਕ ਸਹਾਇਤਾ ਵੀ ਦਿੱਤੀ।ਇਸ ਮੌਕੇ ਗੁਰਿੰਦਰ ਸਿੰਘ ਰਾਣਾ ਨੇ ਸੈਣੀ ਬਵਨ ਵਿਖੇ ਚੱਲ ਰਹੇ ਸਿਲਾਈ ਕਢਾਈ ਸੈਂਭਟਰ ਤੋਂ ਸਿਖਲਾਈ ਪ੍ਰਾਪਤ ਕਰਕੇ ਗਈਆਂ ਸਿੱਖਿਆਰਥਣਾ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਪੰਜ ਸਿਲਾਈ ਮਸ਼ੀਨਾਂ ਵੀ ਦਿੱਤੀਆਂ।
ਇਸ ਤੋਂ ਪਹਿਲਾਂ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਦੇੇ ਪ੍ਰਧਾਨ ਡਾ.ਅਜਮੇਰ ਸਿੰਘ ਨੇ ਟਰੱਸਟ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਦੋਂ ਕਿ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਸ੍ਰ. ਬਲਬੀਰ ਸਿੰਘ ਸੈਣੀ ਨੇ ਐਜੂਕੇਸ਼ਨ ਟਰੱਸਟ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਅਤੇ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਦੇ ਮੀਤ ਪ੍ਰਧਾਨ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ,ਟਰੱਸਟੀ ਰਾਮ ਸਿੰਘ ਸੈਣੀ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਰਾਮ ਸਿੰਘ ਸੈਣੀ ਨੇ ਤਿਮਾਹੀ ਮੈਗਜ਼ੀਨ ਸੈਣੀ ਸੰਸਾਰ ਦਾ ਅੰਕ ਵੀ ਰਿਲੀਜ਼ ਕੀਤਾ। ਇਸ ਮੌਕੇ ਗੁਰਮੁੱਖ ਸਿੰਘ ਸੈਣੀ ਨੇ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਨੂੰ 50,000 ਰੁਪਏ ਦੀ ਮਾਇਕ ਸਹਾਇਤਾ ਵੀ ਦਿੱਤੀ।
ਇਸ ਮੌਕੇ ਸੈਣੀ ਭਵਨ ਦੇ ਟਰੱਸਟੀ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਾਕਮ ਸਿੰਘ,ਇੰਜ ਹਰਜੀਤ ਸਿੰਘ ਸੈਣੀ,ਡਾ. ਜਸਵੰਤ ਕੌਰ,ਦਵਿੰਦਰ ਸਿੰਘ ਜਟਾਣਾ,ਅਮਰਜੀਤ ਸਿੰਘ ਸੈਣੀ,ਡਾ.ਹਰਚਰਨ ਦਾਸ ਸੈਰ,ਦਲਜੀਤ ਸਿੰਘ,ਰਵਿੰਦਰ ਮੁੰਦਰਾ ਐਡਵੋਕੇਟ,ਰਾਜੀਵ ਸੈਣੀ,ਹਰਦੀਪ ਸਿੰਘ,ਰਾਜਿੰਦਰ ਸਿੰਘ ਗਿਰਨ,ਬਹਾਦਰਜੀਤ ਸਿੰਘ,ਸੁਰਿੰਦਰ ਸਿੰਘ,ਜਗਦੇਵ ਸਿੰਘ ਤੋਂ ਇਲਾਵਾ ਸੁਖਵਿੰਦਰ ਸਿੰਘ,ਭੁਪਾਲ ਕੌਰ,ਦਲਵੀਰ ਸਿੰਘ ਰਾਏਪੁਰ,ਜ਼ੋਰਾਵਰ ਸਿੰਘ ਬਿੱਟੂ,ਇੰਸਪੈਕਟਰ ਅਮਰੀਕ ਸਿੰਘ,ਅਵਤਾਰ ਸਿੰਘ ਲੌਂਗੀਆ ਆਦਿ ਵੀ ਮੌਜੂਦ ਸਨ।