ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਵੱਲੌਂ ਮੋਮਬੱਤੀ ਮਾਰਚ

59

ਵਾਈ ਪੂਰਨ ਕੁਮਾਰ  ਦੀ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਵੱਲੌਂ ਮੋਮਬੱਤੀ ਮਾਰਚ

ਬਹਾਦਰਜੀਤ ਸਿੰਘ / royalpatiala.in News/ ਰੂਪਨਗਰ 13 ਅਕਤੂਬਰ,2025

ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ ਤਹਿਤ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਦੀ ਅਗਵਾਈ ਵਿੱਚ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋ  ਵਾਈ ਪੂਰਨ ਕੁਮਾਰ ( ਆਈ ਪੀ ਐਸ) ਏ  ਡੀ ਜੀ ਪੀ ਹਰਿਆਣਾ ਵਲੋਂ ਜਾਤੀ ਪ੍ਰਤਾੜਨਾ ਦੇ ਸ਼ਿਕਾਰ ਹੋਣ ਕਾਰਣ  ਸਿਸਟਮ ਤੋ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ ਹੋਣਹਾਰ ਅਧਿਕਾਰੀ ਦੇ ਸੰਬੰਧ ਵਿੱਚ ਜੈਲ ਸਿੰਘ ਨਗਰ ਵਿਖੇ ਕੈਂਡਲ ਮਾਰਚ ਕੱਢ ਕੇ ਰੋਸ ਮਾਰਚ ਕੀਤਾ ਗਿਆ

ਇਸ ਸਮੇਂ ਮਾਰਚ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ , ਰਾਜੇਸ਼ਵਰ ਲਾਲੀ,  ਐਸੀ ਸੈੱਲ ਦੇ ਪ੍ਰਧਾਨ ਪ੍ਰੇਮ ਸਿੰਘ ਡੱਲਾ, ਸੁਖਵਿੰਦਰ ਸਿੰਘ ਵ੍ਹਿਸਕੀ,ਰਾਜੇਸ਼ ਕੁਮਾਰ ਕੌਂਸਲਰ , ਪੋਮੀ ਸੋਨੀ ਕੌਂਸਲਰ, ਮਦਨ ਗੁਪਤਾ ਕੌਂਸਲਰ ਨੇ ਇਸ ਘਟਨਾ ਦੀ ਸਖਤ ਸ਼ਬਦਾ ਨਾਲ ਨਿੰਦਾ ਕੀਤੀ ਅਤੇ ਕਿਹਾ ਕੀ ਵਾਈ ਪੂਰਨ ਕੁਮਾਰ ਨੂੰ ਇਨਸਾਫ਼ ਦੁਆਉਣ ਤਕ ਕਾਂਗਰਸ ਪਾਰਟੀ ਲੜਾਈ ਲੜੇਗੀ ਦੇਸ਼ ਅੰਦਰ ਜਾਤੀਵਾਦ ਨੂੰ ਲੈਕੇ ਮੋਦੀ ਸਰਕਾਰ ਦੌਰਾਨ ਹੋਇਆ ਘਟਨਾ ਵਿੱਚ ਸਰਵਉੱਚ  ਨਿਆਲਿਆ ਦੇ ਚੀਫ ਜਸਟਿਸ ਤੇ ਹਮਲਾ ਅਤੇ ਆਈ ਪੀ ਐਸ ਅਧਿਕਾਰੀ ਦੀ ਖੁਦਕੁਸ਼ੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਹੈ ਅਤੇ ਕਿਹਾ ਕੀ ਜੇਕਰ ਇਹਨਾਂ ਘਟਨਾਵਾਂ ਤੇ ਮੋਦੀ ਸਰਕਾਰ ਨੇ ਗੰਭੀਰਤਾ ਨਾ ਦਿਖਾਈ ਤਾਂ ਕਾਂਗਰਸ ਪਾਰਟੀ ਦਾ ਇੱਕ ਇੱਕ  ਸਿਪਾਹੀ ਸੜਕਾਂ ਤੇ ਉੱਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ।

ਇਸ ਮੌਕੇ ਰਵਨੀਤ ਰਾਣਾ ਕੰਗ, ਕਰਮ ਸਿੰਘ,ਅਵਨੀਸ਼ ਮੋਦਗਿਲ, ਵਿਵੇਕ ਬੈਂਸ ਵਾਈਸ ਪ੍ਰਧਾਨ ਯੂਥ ਕਾਂਗਰਸ, ਸੂਰਜ ਧੀਮਾਨ, ਰੌਸ਼ਨ ਲਾਲ , ਨਰਿੰਦਰ ਕੁਮਾਰ, ਜਸਵਿੰਦਰ ਸਿੰਘ, ਭੁਪਿੰਦਰ ਚੌਧਰੀ, ਭੁਪਿੰਦਰ ਸਿੰਘ ਦਫਤਰ ਇੰਚਾਰਜ ਸ਼ਾਮਲ ਸਨ