ਦਹਾਕਿਆਂ ਤੋਂ ਹੋ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਟਾਊਨ ਪਲੈਨਿੰਗ ਵਿਭਾਗ ਨੇ ਢਾਹਿਆ

47

ਦਹਾਕਿਆਂ ਤੋਂ ਹੋ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਟਾਊਨ ਪਲੈਨਿੰਗ ਵਿਭਾਗ ਨੇ ਢਾਹਿਆ

ਬਹਾਦਰਜੀਤ ਸਿੰਘ / royalpatiala.in News/ਰੂਪਨਗਰ, 28 ਅਕਤੂਬਰ,2025

ਦਹਾਕਿਆਂ ਤੋਂ ਹੋ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਟਾਊਨ ਪਲੈਨਿੰਗ ਵਿਭਾਗ ਨੇ ਵੱਡੀ ਕਰਵਾਈ ਕਰਦਿਆਂ ਇਸ ਦੇ ਢਾਹੁਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਇਕੋ ਧਾਮ ਫਾਰਮ ਹਾਊਸਸ ਦੇ ਮਾਲਿਕ ਦਿਆ ਕ੍ਰਿਸ਼ਨ ਗਿੱਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਦਿਆ ਕ੍ਰਿਸ਼ਨ ਗਿੱਲ ਵਲੋਂ ਪਿੰਡ ਬਰਦਾਰ ਵਿਚ ਉਕਤ 2004-2005 ਵਿਚ ਜਮੀਨ ਖਰੀਦੀ ਗਈ ਸੀ ਤੇ ਨਾਜਾਇਜ਼ ਗਤੀਵਿਧੀਆਂ ਕਰਨ ਦੀ ਸ਼ੁਰੂਆਤ ਦਿੱਤੀ ਗਈ ਸੀ ਜਿਸ ਉੱਤੇ ਹੁਣ ਸਖ਼ਤ ਕਾਰਵਾਈ ਕੀਤੀ ਗਈ ਹੈ।

ਇਸ ਬਾਰੇ ਟਾਊਨ ਪਲੈਨਿੰਗ ਵਿਭਾਗ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਫੀਲਡ ਸਟਾਫ ਦੀ ਰਿਪੋਰਟ ਅਨੁਸਾਰ ਪਿੰਡ ਬਰਦਾਰ ਤਹਿਸੀਲ ਰੂਪਨਗਰ ਵਿਖੇ ਨਜਾਇਜ ਹਾਊਸਿੰਗ ਪ੍ਰੋਜੈਕਟ ਡਿਵੈਲਪ ਕੀਤਾ ਜਾ ਰਿਹਾ ਸੀ, ਜਿਸ ਤਹਿਤ ‘ਦਿ ਪੰਜਾਬ ਰਿਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਅਤੇ ਪਾਪਰਾ ਐਕਟ 1995 ਦੀਆਂ ਧਾਰਾਵਾਂ ਦੀ ਉਲੰਘਣਾ ਕਰਨ ਤੇ ਕਾਰਨ ਦੱਸੋ ਨੋਟਿਸ ਅਤੇ 06 ਹਫਤਿਆਂ ਦਾ ਸਮਾਂ ਦਿੰਦੇ ਹੋਏ ਡੈਮੇਲੇਸ਼ਨ ਨੋਟਿਸ ਜਾਰੀ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਨੋਟਿਸ ਜਾਰੀ ਹੋਣ ਉਪਰੰਤ ਵੀ ਮੌਕੇ ‘ਤੇ ਕਿਸੇ ਵੀ ਉਸਾਰੀ ਨੂੰ ਹਟਾਇਆ ਨਹੀਂ ਗਿਆ ਅਤੇ ਨਾ ਹੀ ਕਾਲੋਨੀ /ਹਾਊਸਿੰਗ ਪ੍ਰੋਜੈਕਟ ਬਾਬਤ ਡਿਵੇਲਪਮੈਂਟ ਵਰਕ ਨੂੰ ਖਤਮ ਕੀਤਾ ਗਿਆ ਸੀ। ਇਸ ਤੋਂ ਇਲਾਵਾ ਲਗਾਤਾਰ ਸਾਲ 2023, 2024, 2025 ਦੌਰਾਨ ਹਦਾਇਤ ਜਾਰੀ ਕੀਤੀ ਗਈ ਸੀ ਕਿ ਨਜਾਇਜ ਉਸਾਰੀ ਨੂੰ ਇਸ ਨੋਟਿਸ ਨੂੰ ਜਾਰੀ ਹੋਣ ਤੋਂ 15 ਦਿਨਾ ਦੇ ਅੰਦਰ-ਅੰਦਰ ਖਾਲੀ ਕਰਕੇ ਹਰ ਹਾਲਤ ਵਿਚ ਇਸ ਦਫਤਰ ਨੂੰ ਸੂਚਿਤ ਕੀਤਾ ਜਾਵੇ। ਜਦਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਰੈਗੂਲੇਟਰੀ ਵਿੰਗ ਵੱਲੋਂ ਐਕਟ ਅਨੁਸਾਰ ਬਣਦੀਆਂ ਧਾਰਾਵੀ ਤਹਿਤ ਕਾਰਵਾਈ ਕੀਤੀ ਗਈ।

ਉਨ੍ਹਾਂ ਅੱਗੇ ਦੱਸਿਆ ਕਿ ਨਾਜਾਇਜ਼ ਉਸਾਰੀ ਕਰਨ ਅਤੇ ਜੰਗਲਾਂ ਦਾ ਨੁਕਸਾਨ ਕਰਨ ਲਈ ਅੱਜ ਵਿਆਪਕ ਪੱਧਰ ਉਤੇ ਕਾਰਵਾਈ ਕੀਤੀ ਗਈ ਅਤੇ ਇਕੋ ਧਾਮ ਫਾਰਮ ਹਾਊਸਸ ਦੇ ਮਾਲਿਕ ਦਿਆਲ ਕ੍ਰਿਸ਼ਨ ਗਿੱਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ।

ਟਾਊਨ ਪਲੈਨਿੰਗ ਵਿਭਾਗ ਵਲੋਂ ਅੱਗੇ ਦੱਸਿਆ ਗਿਆ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਤੇ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਜਾਵੇਗਾ।

ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਸੋਸ਼ਲ ਮੀਡੀਆ ਉੱਤੇ ਪ੍ਰਸ਼ਾਸਨ ਵੱਲੋਂ ਕੀਤੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਅਤੇ ਉਨ੍ਹਾਂ ਲਿਖਿਆ ਹੈ ਕਿ ਪਿਛਲੇ ਦਹਾਕਿਆਂ ਤੋਂ ਚੱਲ ਰਹੀ ਇਨ੍ਹਾਂ ਗਤੀਵਿਧੀਆਂ ਨੂੰ ਨੱਥ ਪਾਉਣ ਦੀ ਪ੍ਰੀਕਿਰਿਆ 2022-23 ਤੋਂ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਨੂੰ ਅੱਜ ਪ੍ਰਸ਼ਾਸਨ ਨੇ ਸ਼ਲਾਘਾ ਯੋਗ ਤਰੀਕੇ ਨਾਲ ਨੇਪਰੇ ਚਾੜ੍ਹਿਆ|