ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਆ ਰਹੇ ਨਗਰ ਕੀਰਤਨ ਦੇ ਸਵਾਗਤ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਮੀਟਿੰਗ ਕੀਤੀ
ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ,13 ਨਵੰਬਰ ,2025
ਸ਼੍ਰੋਮਣੀ ਅਕਾਲੀ ਦਲ ਦੇ ਰੂਪਨਗਰ ਹਲਕੇ ਦੀ ਜਥੇਬੰਦੀ ਦੇ ਆਗੂਆ,ਵਰਕਰਾਂ ਅਤੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਆਯੋਜਿਤ ਕੀਤੀ ਗਈ । ਮੀਟਿੰਗ ਵਿੱਚ ਮੁੱਖ ਤੌਰ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਮੌਕੇ 22 ਨਵੰਬਰ ਨੂੰ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆ ਰਹੇ ਨਗਰ ਕੀਰਤਨ ਦੇ ਸਵਾਗਤ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਡੂੰ ਸੰਬੋਧਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਵਿਸਥਾਰ ਸਹਿਤ ਦੱਸਿਆ ਕਿ ਇਹ ਨਗਰ ਕੀਰਤਨ 22 ਨਵੰਬਰ ਨੂੰ ਸਵੇਰੇ ਗੁਰਦੁਆਰਾ ਸ੍ਰੀ ਮਾਛੀਵਾੜਾ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਝਾੜ ਸਾਹਿਬ ਜੰਡ ਸਾਹਿਬ ਸ੍ਰੀ ਚਮਕੌਰ ਸਾਹਿਬ ਹੁੰਦਾ ਹੋਇਆ ਸ਼ਾਮ ਨੂੰ 5 ਵਜੇ ਰੂਪਨਗਰ ਸ਼ਹਿਰ ਵਿੱਚ ਪ੍ਰਵੇਸ਼ ਕਰੇਗਾ। ਜੋ ਕਿ ਬਾਈਪਾਸ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਚੌਂਕ ਗਿਲਕੋ ਵੈਲੀ ਅਤੇ ਡਾਕਟਰ ਸੁਰਜੀਤ ਹਸਪਤਾਲ ਤੋਂ ਬੇਲਾ ਚੌਂਕ ਵੱਲ ਨੂੰ ਮੁੜੇਗਾ। ਸ਼ਾਮ ਨੂੰ 6 ਵਜੇ ਸ਼ਹਿਰ ਦੀਆਂ ਅਲੱਗ ਅਲੱਗ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਪਰਮਾਰ ਹਸਪਤਾਲ ਤੋਂ ਲੈ ਕੇ ਕਲਿਆਣ ਸਿਨੇਮਾ ਤੱਕ ਸਾਰੀ ਸੜਕ ਨੂੰ ਦੁਲਹਨ ਵਾਂਗ ਸਜਾਇਆ ਜਾਵੇਗਾ ਇਸ ਤੋਂ ਇਲਾਵਾ ਸ਼ਹਿਰ ਦੀਆਂ ਬੈਂਡ ਪਾਰਟੀਆਂ ਗੱਤਕਾ ਪਾਰਟੀਆਂ ਨਗਰ ਕੀਰਤਨ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ ਉਹਨਾਂ ਦੱਸਿਆ ਕਿ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸ਼ਸਤਰ ਨਗਰ ਕੀਰਤਨ ਦੀ ਵਿਸ਼ੇਸ਼ ਖਿੱਚ ਹੋਣਗੇ। ਉਹਨਾਂ ਕਿਹਾ ਕਿ ਰੂਪਨਗਰ ਜ਼ਿਲ੍ਹਾ ਆਪਸੀ ਸਾਂਝ ਅਤੇ ਭਾਈਚਾਰੇ ਦੀ ਉਦਾਹਰਣ ਹੈ ਅਤੇ ਸਾਰੇ ਧਰਮਾਂ ਦੀਆਂ ਜਥੇਬੰਦੀਆਂ ਇਸ ਨਗਰ ਕੀਰਤਨ ਦੇ ਸਵਾਗਤ ਵਿੱਚ ਸ਼ਾਮਿਲ ਹੋਣਗੀਆਂ।
ਉਹਨਾਂ ਦੱਸਿਆ ਕਿ ਇਹ ਨਗਰ ਕੀਰਤਨ ਬੇਲਾ ਚੌਂਕ ਤੋਂ ਕਲਿਆਣ ਸਿਨੇਮਾ,ਕਾਲਜ ਰੋਡ ,ਗਿਆਨੀ ਜੈਲ ਸਿੰਘ ਨਗਰ ਤੋਂ ਹੁੰਦਾ ਹੋਇਆ ਪੁਰਾਣੇ ਬਸ ਸਟੈਂਡ ਰਾਹੀਂ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਪੁੱਜੇਗਾ ਅਤੇ ਰਾਤਰੀ ਵਿਸ਼ਰਾਮ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਹੋਵੇਗਾ। ਉਹਨਾਂ ਦੱਸਿਆ ਕਿ ਨਗਰ ਕੀਰਤਨ 23 ਨਵੰਬਰ ਐਤਵਾਰ ਨੂੰ ਸਵੇਰੇ 8 ਵਜੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਸਦਾਵਰਤ ਸਾਹਿਬ ,ਮਲਕਪੁਰ,ਘਨੌਲੀ,ਸਰਸਾ ਨੰਗਲ ,ਭਰਤਗੜ ,ਬੁੰਗਾ ਸਾਹਿਬ, ਕੀਰਤਪੁਰ ਸਾਹਿਬ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ।

ਉਹਨਾਂ ਇਸ ਸਬੰਧੀ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਸੰਗਤਾਂ ਵਿੱਚ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਦਲਜੀਤ ਸਿੰਘ ਭਿੰਡਰ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਜਥੇਦਾਰ ਪਰਮਜੀਤ ਸਿੰਘ ਲੱਖੇਵਾਲ,ਜਥੇਦਾਰ ਅਜਮੇਰ ਸਿੰਘ ਖੇੜਾ, ਬਾਬਾ ਸੁਰਜਨ ਸਿੰਘ, ਜਿਲਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਵਰਕਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਮੱਕੜ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਔਲਖ, ਸਾਬਕਾ ਚੇਅਰਮੈਨ ਜਥੇਦਾਰ ਮੋਹਨ ਸਿੰਘ ਡੂਮੇਵਾਲ ਸਾਬਕਾ ਚੇਅਰਮੈਨ ਬਾਵਾ ਸਿੰਘ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਚਰਨ ਸਿੰਘ ਭਾਟੀਆ,ਗੁਰਦੁਆਰਾ ਟਿੱਬੀ ਸਾਹਿਬ ਕਲਗੀਧਰ ਕਲਿਆ ਪਾਠਸ਼ਾਲਾ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਸਾਹਨੀ ਸੀਨੀਅਰ ਐਡਵੋਕੇਟ ਹਰਮੋਹਨ ਸਿੰਘ ਪਾਲ ,ਸਾਬਕਾ ਕੌਂਸਲਰ ਚੌਧਰੀ ਵੇਦ ਪ੍ਰਕਾਸ਼ , ਸਾਬਕਾ ਕੌਂਸਲਰ ਮਾਸਟਰ ਅਮਰੀਕ ਸਿੰਘ, ਲੀਗਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜੀਵ ਸ਼ਰਮਾ ਆਰ ਪੀ ਸਿੰਘ ਸ਼ੈਲੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਹਿੰਮਤ ਸਿੰਘ ਰਾਜਾ, ਕੌਮੀ ਮੀਤ ਪ੍ਰਧਾਨ ਮੋਹਨ ਸਿੰਘ ਮੁਹੰਮਦੀਪੁਰ, ਗੁਰਦੀਪ ਸਿੰਘ ਹਵੇਲੀ ,ਬਲਜਿੰਦਰ ਸਿੰਘ ਮਿੱਠੂ, ਅਜਮੇਰ ਸਿੰਘ ਬਿੱਕੋ ,ਸਵਰਨ ਸਿੰਘ ਬੋਬੀ ਬਹਾਦਰਪੁਰ ,ਗੁਰਮੀਤ ਸਿੰਘ ਠੌਣਾ, ਜਗਦੀਸ਼ ਸਿੰਘ ਅਕਬਰਪੁਰ, ਦਲਜੀਤ ਸਿੰਘ ਸਾਬਕਾ ਸਰਪੰਚ ਸ਼ਾਮਪੁਰਾ, ਸਾਬਕਾ ਮੀਤ ਪ੍ਰਧਾਨ ਜਸਬੀਰ ਸਿੰਘ ਗਿੱਲ, ਗੁਰਚਰਨ ਸਿੰਘ ਮੀਆਂਪੁਰ, ਰਵਿੰਦਰ ਸਿੰਘ ਅਸਮਾਨਪੁਰ ,ਕੁਲਬੀਰ ਸਿੰਘ ਅਸਮਾਨਪੁਰ ,ਭਾਰਤ ਭੂਸ਼ਣ ਹੈਪੀ, ਗੁਰਦੀਪ ਸਿੰਘ ਬਟਾਰਲਾ, ਦਲਜੀਤ ਸਿੰਘ ਭੁੱਟੋ ,ਭਾਗ ਸਿੰਘ ਸਿੰਘਪੁਰਾ, ਇੰਜੀਨੀਅਰ ਜੇ ਪੀ ਸਿੰਘ ਹਾਂਡਾ ਸੁੱਚਾ ਸਿੰਘ ਸਰਸਾ ਨੰਗਲ, ਸੇਵਾ ਸਿੰਘ ਪ੍ਰਧਾਨ, ਵਿਸ਼ਾਲ ਭਗਵਤੀ ਜਾਗਰਨ ਕਮੇਟੀ ਗਿਲਕੋ ਵੈਲੀ ਦੇ ਚੇਅਰਮੈਨ ਰਮੇਸ਼ਵਰ ਸ਼ਰਮਾ ਪ੍ਰਧਾਨ ਰਵਿੰਦਰ ਕੁਮਾਰ ਟੀਟੂ ਜਨਰਲ ਸਕੱਤਰ ਰਾਮਦੇਵ ਰਤਨ, ਗੁਰਦੀਪ ਸਿੰਘ ਹਵੇਲੀ, ਜਸਬੀਰ ਸਿੰਘ ਹਵੇਲੀ, ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਤੋਂ ਇੰਦਰਪਾਲ ਸਿੰਘ ਚੱਢਾ, ਜਥੇਦਾਰ ਕਰਮ ਸਿੰਘ ਕਲਵਾਂ, ਜੋਰਾਵਰ ਸਿੰਘ ਬਿੱਟੂ, ਅਜੀਤ ਪਾਲ ਸਿੰਘ ਨਾਫਰੇ, ਮਨਪ੍ਰੀਤ ਸਿੰਘ ਗਿੱਲ, ਹਰਜਿੰਦਰ ਸਿੰਘ ਭਾਊਵਾਲ, ਹਰਬੰਸ ਸਿੰਘ, ਸੁਖਵਿੰਦਰ ਸਿੰਘ ਪਟਵਾਰੀ, ਗੁਰਜੀਤ ਸਿੰਘ ਪੱਪੂ, ਸੁਰਜਨ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਅਤੇ ਹਰਕੇਤ ਸਿੰਘ ਕੌਲਾਪੁਰ ਅਤੇ ਇਲਾਕੇ ਦੀਆਂ ਹੋਰ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।











