ਕੌਮੀ ਪ੍ਰੈਸ ਦਿਵਸ ’ਤੇ ਪਟਿਆਲਾ ਮੀਡੀਆ ਕਲੱਬ ’ਚ ਮੈਡੀਕਲ ਕੈਂਪ ਅੱਜ 16 ਨਵੰਬਰ ਨੂੰ

70

ਕੌਮੀ ਪ੍ਰੈਸ ਦਿਵਸ ’ਤੇ ਪਟਿਆਲਾ ਮੀਡੀਆ ਕਲੱਬ ’ਚ ਮੈਡੀਕਲ ਕੈਂਪ ਅੱਜ 16 ਨਵੰਬਰ ਨੂੰ

ਪ‌ਟਿਆਲਾ/ royalpatiala.in News/ 15 ਨਵੰਬਰ, 2025

ਕੌਮੀ ਪ੍ਰੈਸ ਦਿਵਸ ਦੇ ਮੌਕੇ ਪ‌ਟਿਆਲਾ ਮੀਡੀਆ ਕਲੱਬ,6-ਡੀ, ਪਾਸੀ ਰੋਡ, ਪਟਿਆਲਾ ਵਿਚ ਅਮਰ ਹਸਪਤਾਲ ਦੇ ਸਹਿਯੋਗ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸਦਾ ਉਦਘਾਟਨ ਜ਼ਿਲ੍ਹਾ ਲੋਕ ਸੰਪਰਕ ਅਫਸਰ (ਡੀ ਪੀ ਆਰ ਓ) ਭੂਪੇਸ਼ ਚੱਠਾ ਕਰਨਗੇ।

ਕੌਮੀ ਪ੍ਰੈਸ ਦਿਵਸ ’ਤੇ ਪਟਿਆਲਾ ਮੀਡੀਆ ਕਲੱਬ ’ਚ ਮੈਡੀਕਲ ਕੈਂਪ ਅੱਜ 16 ਨਵੰਬਰ ਨੂੰ

ਕਲੱਬ ਪ੍ਰਧਾਨ ਪਰਮੀਤ ਸਿੰਘ ਅਤੇ ਕੈਂਪ ਕੋਆਰਡੀਨੇਟਰ ਸਤਨਾਮ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਸਵੇਰੇ 9.00 ਤੋਂ ਦੁਪਹਿਰ 12.00 ਵਜੇ ਤੱਕ ਹੋਵੇਗਾ ਜਿਸ ਵਿਚ  ਖੂਨ ਦੇ ਟੈਸਟ, ਹੈਪੇਟਾਈਟਸ ਬੀ ਅਤੇ ਸੀ ਦੇ ਟੈਸਟ ਵੀ ਮੁਫਤ ਹੋਣਗੇ। ਇਸ ਕੈਂਪ ਵਿਚ ਦਿਲੋ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਵੇਕ ਸਿੰਗਲਾ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਕੇ ਐਸ ਗਰੋਵਰ, ਚਮੜੀ ਰੋਗਾਂ ਦੇ ਮਾਹਿਰ ਡਾ. ਸ਼ਿਮੋਨਾ ਗਰਗ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਪਿਯੂਸ਼ ਮਿੱਤਲ ਲੋਕਾਂ ਦਾ ਚੈਕਅਪ ਕਰ ਕੇ ਮੁਫਤ ਦਵਾਈਆਂ ਦੇਣਗੇ।