ਕਾਂਗਰਸੀ ਵਰਕਰਾਂ ਵੱਲੋਂ ਅਵਾਰਾ ਪਸ਼ੂਆਂ ਕਾਰਨ ਹੋ ਰਹੇ ਹਾਦਸਿਆਂ ਨੂੰ ਲੈ ਕੇ ਟੋਲ ਪਲਾਜ਼ਾ ਬਛੂਆਂ ਉੱਤੇ ਰੋਸ ਮੁਜ਼ਾਹਰਾ

58

ਕਾਂਗਰਸੀ ਵਰਕਰਾਂ  ਵੱਲੋਂ ਅਵਾਰਾ  ਪਸ਼ੂਆਂ  ਕਾਰਨ ਹੋ ਰਹੇ ਹਾਦਸਿਆਂ ਨੂੰ ਲੈ ਕੇ  ਟੋਲ ਪਲਾਜ਼ਾ ਬਛੂਆਂ ਉੱਤੇ ਰੋਸ ਮੁਜ਼ਾਹਰਾ

ਬਹਾਦਰਜੀਤ ਸਿੰਘ/royalpatiala.in News/ ਬਲਾਚੌਰ,16 ਨਵੰਬਰ ,2025

ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਂਨ ਅਜੇ ਮੰਗੂਪੁਰ ਵੱਲੋਂ ਕੌਮੀ ਮਾਰਗ-344  ਤੇ ਅਵਾਰਾ  ਪਸ਼ੂਆਂ  ਕਾਰਨ ਹੋ ਰਹੇ ਹਾਦਸਿਆਂ ਨੂੰ ਲੈ ਕੇ ਸਾਥੀਆਂ ਸਮੇਤ  ਪਸ਼ੂਆਂ ਨੂੰ ਟੋਲ ਪਲਾਜ਼ਾ ਬਛੂਆਂ ਉੱਤੇ ਬਿਠਾ ਕੇ  ਰੋਸ ਧਰਨਾ ਪ੍ਰਦਰਸ਼ਨ ਕੀਤਾ  ਿਗਆ । ਅਜੇ ਮੰਗੂਪੁਰ ਵੱਲੋਂ ਅਵਾਰਾ ਪਸ਼ੂਆਂ ਨੂੰ ਇਕੱਠੇ ਕਰ ਟੋਲ ਪਲਾਜ਼ਾ ਬਛੂਆਂ ਦੇ ਦਫਤਰ ਵਿਖੇ ਬੰਨ੍ਹ ਦਿੱਤਾ ਗਿਆ ਅਤੇ ਰਾਹਗੀਰਾਂ ਲਈ ਟੋਲ ਮੁਫਤ ਕਰਾਇਆ ਗਿਆ।

ਇਸ ਧਰਨੇ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਵੀ ਸਹਿਮਤੀ ਦਿੱਤੀ ਗਈ ਅਤੇ ਕਈ ਕਿਸਾਨ ਭਰਾਵਾਂ ਵੱਲੋਂ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਮਸਲੇ ਨੂੰ ਭਖਦਿਆਂ ਵੇਖ ਪ੍ਰਸ਼ਾਸਨ ਦੀ ਨੀਂਦ ਖੁੱਲੀ ਅਤੇ ਐਤਵਾਰ ਛੁੱਟੀ ਵਾਲੇ ਦਿਨ ਤਹਿਸੀਲਦਾਰ ਬਲਾਚੌਰ ਮੌਕੇ ਤੇ ਪਹੁੰਚੇ। ਅਜੇ ਮੰਗੂਪੁਰ ਅਤੇ ਸਾਥੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਮੰਗ ਪੱਤਰ ਤਹਿਸੀਲਦਾਰ ਸਾਹਿਬ ਨੂੰ ਸੌਂਪਿਆ ਗਿਆ।

ਅਜੇ ਮੰਗੂਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਈ ਕੋਰਟ ਹੁਕਮਾਂ ਅਨੁਸਾਰ ਟੋਲ ਪਲਾਜ਼ਾ ਦੇ ਨੇੜੇ ਰੋਡ ਉੱਤੇ ਅਵਾਰਾ ਪਸ਼ੂਆਂ ਨੂੰ ਹਟਾਉਣ ਦੀ ਜਿੰਮੇਵਾਰੀ ਟੋਲ ਪਲਾਜ਼ਾ ਵਾਲਿਆਂ ਦੀ ਹੁੰਦੀ ਹੈ ਪਰੰਤੂ ਟੋਲ ਪਲਾਜ਼ਾ ਬੱਛੂਆਂ ਜੋ ਕਿ ਸਿਰਫ ਆਪਣੀਆਂ ਜੇਬਾਂ ਭਰਨ ਵਿੱਚ ਮਸ਼ਰੂਫ ਹਨ ਉਨ੍ਹਾਂ ਨੂੰ ਰਾਹਗੀਰਾਂ ਦੀ ਜਾਨ ਦੀ ਕੋਈ ਚਿੰਤਾ ਨਹੀ ਹੈ।ਅਜੇ ਮੰਗੂਪੁਰ ਵੱਲੋਂ ਇੱਕ ਹਫਤੇ ਦਾ ਸਮਾਂ ਦਿੰਦਿਆਂ ਕਿਹਾ ਗਿਆ ਕਿ ਜੇਕਰ ਇੱਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਇਸ ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਦਾ ਿਘਰਾਓ  ਕੀਤਾ ਜਾਵੇਗਾ।

ਕਾਂਗਰਸੀ ਵਰਕਰਾਂ  ਵੱਲੋਂ ਅਵਾਰਾ  ਪਸ਼ੂਆਂ  ਕਾਰਨ ਹੋ ਰਹੇ ਹਾਦਸਿਆਂ ਨੂੰ ਲੈ ਕੇ  ਟੋਲ ਪਲਾਜ਼ਾ ਬਛੂਆਂ ਉੱਤੇ ਰੋਸ ਮੁਜ਼ਾਹਰਾ 

ਇਸ ਮੌਕੇ ਧਰਮਪਾਲ ਸਾਬਕਾ ਚੇਅਰਮੈਨ, ਬਲਜਿੰਦਰ ਸਿੰਘ ਚੇਅਰਮੈਨ ਪੰਚਾਇਤੀ ਰਾਜ ਸੰਗਠਨ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ ਡੀ.ਸੀ.ਸੀ., ਕੁਲਦੀਪ ਕੁਮਾਰ ਦੀਪਾ ਪ੍ਰਧਾਨ ਕਿਸਾਨ ਵਿੰਗ, ਲਾਲ ਥਾਨਵਾਲਾ ਯੂਥ ਪ੍ਰਧਾਨ ਬਲਾਚੌਰ, ਸੁਰਿੰਦਰ ਸ਼ਿੰਦਾ ਬੁਲਾਰਾ ਡੀ.ਸੀ.ਸੀ., ਪਰਮਿੰਦਰ ਕੌਰ ਪੰਮੀ ਮਹਿਲਾ ਪ੍ਰਧਾਨ ਸ਼ਹਿਰੀ, ਕੁਲਵਿੰਦਰ ਸਿੰਘ ਸਰਪੰਚ, ਮਲਕੀਤ ਸਿੰਘ ਧੋਲ ਜਨਰਲ ਸੱਕਤਰ ਬੀ.ਸੀ.ਬੀ., ਗੁਰਪ੍ਰੀਤ ਸਿੰਘ ਯੂਥ ਆਗੂ, ਨਰਿੰਦਰ ਕੁਮਾਰ ਜੱਸੀ ਜਨਰਲ ਸੱਕਤਰ ਬੀ.ਸੀ.ਸੀ., ਰਛਵਿੰਦਰ ਸਿੰਘ ਬੱਲ ਮੀਤ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਮੇਜਰ ਸਿੰਘ ਰਾਏਪੁਰ ਮੈਂਬਰ ਬੀ.ਸੀ.ਬੀ, ਹਰਪ੍ਰੀਤ ਸਿੰਘ ਹੈਰੀ ਯੂਥ ਪ੍ਰਧਾਨ ਸ਼ਹਰੀ, ਤਰਲੋਚਨ ਰੱਕੜ ਮੈਂਬਰ ਬੀ.ਸੀ.ਬੀ., ਮਹਿੰਦਰ ਪਾਲ ਚੇਅਰਮੈਨ, ਟਿੰਕੂ ਘਈ ਸਾਬਕਾ ਪ੍ਰਧਾਨ ਸ਼ਹਿਰੀ, ਦਿਨੇਸ਼ ਕੁਮਾਰ, ਪਾਨੀ ਕੁਮਾਰ ਕੌਸਲਰ, ਜਸਵਿੰਦਰ ਸਿੰਘ ਸੋਨੁ ਮੀਤ ਪ੍ਰਧਾਨ ਬੀ.ਸੀ.ਬੀ., ਜਸਪਾਲ ਚੌਧਰੀ ਸਰਪੰਚ, ਦੇਸ ਰਾਜ ਹਕਲਾ ਮੈਂਬਰ ਡੀ.ਸੀ.ਸੀ., ਗੁਰਿੰਦਰ (ਗਿੰਦੀ) ਸੋਸ਼ਲ ਮੀਡੀਆ ਇੰਚਾਰਜ, ਕੁਲਵਿੰਦਰ ਮੰਡ ਸੋਸ਼ਲ ਮੀਡੀਆ ਇੰਚਾਰਜ, ਲਾਲ ਬਹਾਦੁਰ ਗਾਂਧੀ ਸਾਬਕਾ ਕੋਂਸਲਰ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।